24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਾਹਿਤਕਾਰ ਧਰਮਪਾਲ ਉਪਾਸ਼ਕ ਦੀ ਮੌਤ ’ਤੇ ਸਾਹਿਤ ਸਭਾ ਜ਼ੀਰਾ ਵਲੋਂ ਦੁੱਖ ਦਾ ਪ੍ਰਗਟਾਵਾ

ਜ਼ੀਰਾ, 22 ਅਗਸਤ (ਪ੍ਰਤਾਪ ਸਿੰਘ ਹੀਰਾ)-ਸਾਹਿਤ ਸਭਾ ਜ਼ੀਰਾ ਦੀ ਮੀਟਿੰਗ ਪ੍ਰਧਾਨ ਦਲਜੀਤ ਰਾਏ ਕਾਲੀਆ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸਕੂਲ ’ਚ ਹੋਈ। ਮੀਟਿੰਗ ਦੌਰਾਨ ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਧਰਮਪਾਲ ਉਪਾਸ਼ਕ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਧਰਮਪਾਲ ਉਪਾਸ਼ਕ ਦੀ ਫਾਇਲ ਫੋਟੋ। 23-08-2026
ਜ਼ੀਰਾ, 22 ਅਗਸਤ (ਪ੍ਰਤਾਪ ਸਿੰਘ ਹੀਰਾ)-ਸਾਹਿਤ ਸਭਾ ਜ਼ੀਰਾ ਦੀ ਮੀਟਿੰਗ ਪ੍ਰਧਾਨ ਦਲਜੀਤ ਰਾਏ ਕਾਲੀਆ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸਕੂਲ ’ਚ ਹੋਈ। ਮੀਟਿੰਗ ਦੌਰਾਨ ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਧਰਮਪਾਲ ਉਪਾਸ਼ਕ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੌਰਾਨ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਦਲਜੀਤ ਰਾਏ ਕਾਲੀਆ ਨੇ ਦੱਸਿਆ ਕਿ ਧਰਮਪਾਲ ਉਪਾਸ਼ਕ ਜ਼ੀਰਾ ਨੇੜਲੇ ਪਿੰਡ ਨੀਲੇਵਾਲਾ ਦੇ ਜੰਮਪਲ ਸਨ ਜੁਝਾਰਵਾਦੀ ਕਵੀ ਅਵਤਾਰ ਪਾਸ਼ ਦੀ ਸਰਪ੍ਰਸਤੀ ਹੇਠ ਪ੍ਰਕਾਸ਼ਿਤ ਹੁੰਦੇ ਮੈਗਜ਼ੀਨ ਸਿਆੜ ਦੇ ਸਹਿ ਸੰਪਾਦਕ ਵੀ ਰਹਿ ਚੁੱਕੇ ਸਨ। ਉਨ੍ਹਾਂ ਵਲੋਂ ਲਿਖੀਆਂ ਦੋ ਕਿਤਾਬਾਂ ,ਗੁੰਮਸ਼ੁਦਾ ਪੈੜਾਂ ਅਤੇ ਮੋਏ ਖਤ ਨਹੀਂ ਲਿਖਿਆ ਕਰਦੇ,ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਚੁੱਕੇ ਸਨ। ਹੁਣ ਉਹ ਮੋਹਾਲੀ ਤੋਂ ਅਦਾਰਾ ‘ਅਜੀਤ’ ਅਤੇ ਪੰਜਾਬੀ ਟ੍ਰਿਬਿਊਨ ਵਿਚ ਪੱਤਰਕਾਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਧਰਮਪਾਲ ਉਪਾਸ਼ਕ ਜ਼ੀਰਾ ਤੋਂ ਸੀਨੀਅਰ ਪੱਤਰਕਾਰ ਹਰਮੇਸ਼ ਪਾਲ ਨੀਲੇਵਾਲਾ ਦੇ ਵੱਡੇ ਭਰਾ ਅਤੇ ਪੰਜਾਬੀ ਟ੍ਰਿਬਿਊਨ ਦੀ ਪ੍ਰਤੀਨਿਧ ਨਵਜੋਤ ਸ਼ਰਮਾ ਨੀਲੇਵਾਲਾ ਦੇ ਤਾਇਆ ਸਨ। ਇਸ ਮੌਕੇ ਮੀਟਿੰਗ ’ਚ ਸਰਪ੍ਰਸਤ ਗੁਰਚਰਨ ਸਿੰਘ ਨੂਰਪੁਰ,ਜਰਨੈਲ ਸਿੰਘ ਭੁੱਲਰ,ਪ੍ਰਤਾਪ ਸਿੰਘ ,ਮੇਜਰ ਸਿੰਘ ਸੰਧੂ,ਸੁਖਰਾਜ ਸਿੰਘ ਜ਼ੀਰਾ,ਕਾਲਾ ਬੇਰੀ ਵਾਲਾ, ਅਮਰਜੀਤ ਸਨ੍ਹੇਰਵੀ,ਬਲਦੇਵ ਸਿੰਘ ਜ਼ੀਰਾ,ਬਲਜੀਤ ਸਿੰਘ ਬਾਦਸ਼ਾਹ, ਬਿੰਦਰ ਸਿੰਘ ਬੰਬ, ਲੈਕ,ਨਰਿੰਦਰ ਸਿੰਘ ,ਦੀਪ ਜੀਰਵੀ, ਮੁਖਤਿਆਰ ਸਿੰਘ ਬਰਾੜ,ਪਰਮਜੀਤ ਸਿੰਘ ਬਰਾੜ,ਹਰੀ ਦਾਸ ਚੌਹਾਨ,ਤਾਰਾ ਸਿੰਘ ਫੌਜੀ, ਪ੍ਰਿਤਪਾਲ ਸਿੰਘ ਮਣਕੂ,ਹਰਪ੍ਰੀਤ ਸਿੰਘ ਰੱਬੀ ਸ਼ਾਇਰ, ਡਾਕਟਰ ਜਸਵੰਤ ਸਿੰਘ ਭੱਟੀ, ਦਲਜੀਤ ਸਿੰਘ ਨੂਰਪੁਰ,ਬਲਵੀਰ ਸਿੰਘ ਲੋਹਗੜ੍ਹ, ਹਰਬੰਸ ਸਿੰਘ ਗੈਦੂ ਆਦਿ ਨੇ ਪੱਤਰਕਾਰ ਹਰਮੇਸ਼ ਪਾਲ ਸ਼ਰਮਾ ਨੀਲੇ ਵਾਲਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਪਿਛਲੀ ਖ਼ਬਰ ਪਿੰਡ ਸ਼ਾਹਵਾਲਾ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਛੱਡ ਕੇ 16 ਪਰਿਵਾਰ ਕਾਂਗਰਸ ’ਚ ਸ਼ਾਮਿਲ ਪੰਜਾਬ ਵਿਧਾਨ ਸਭਾ ਚੋਣਾਂ... ਅਗਲੀ ਖ਼ਬਰ ਸਾਹਬਦੀਨ ਸ਼ਾਹ ਦੀ ਯਾਦ ’ਚ ਕਰਵਾਇਆ ਸਾਲਾਨਾ ਜੋੜ ਮੇਲਾ ਗਾਇਕ ਜੋੜੀ ਹਰਜੀਤ ਸਿੱਧੂ ਅਤੇ ਪ੍ਰਵੀਨ ਦਰਦੀ ਨੇ ਬੰਨ੍ਹੇ ਰੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।