27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਭੋਗ ’ਤੇ ਵਿਸ਼ੇਸ਼ -ਸਰਦਾਰਨੀ ਹਰਬੰਸ ਕੌਰ ਵਲਟੋਹਾ

ਮੱਲਾਂਵਾਲਾ- ਬਹੁਤ ਹੀ ਧਾਰਮਿਕ ਵਿਚਾਰਾਂ ਦੇ ਧਾਰਨੀ ਹਰਬੰਸ ਕੌਰ ਦਾ ਜਨਮ 10 ਦਸੰਬਰ 1946 ਨੂੰ ਪਿਤਾ ਗੁਰਾਂ ਸਿੰਘ ਦੇ ਘਰ ਮਾਤਾ ਜਾਗੀਰ ਕੌਰ ਦੀ ਕੁੱਖੋਂ ਪਿੰਡ ਵਾੜਾ ਭਾਈ ਕਾ ਵਿਖੇ ਹੋਇਆ। ਆਪ ਦਾ ਵਿਆਹ ਸੰਨ 1966 ਵਿਚ ਸ.

ਅਜੀਤ ਡੈਸਕ 27-08-2026
ਮੱਲਾਂਵਾਲਾ- ਬਹੁਤ ਹੀ ਧਾਰਮਿਕ ਵਿਚਾਰਾਂ ਦੇ ਧਾਰਨੀ ਹਰਬੰਸ ਕੌਰ ਦਾ ਜਨਮ 10 ਦਸੰਬਰ 1946 ਨੂੰ ਪਿਤਾ ਗੁਰਾਂ ਸਿੰਘ ਦੇ ਘਰ ਮਾਤਾ ਜਾਗੀਰ ਕੌਰ ਦੀ ਕੁੱਖੋਂ ਪਿੰਡ ਵਾੜਾ ਭਾਈ ਕਾ ਵਿਖੇ ਹੋਇਆ। ਆਪ ਦਾ ਵਿਆਹ ਸੰਨ 1966 ਵਿਚ ਸ. ਅਜਮੇਲ ਸਿੰਘ ਸੰਧੂ ਪਿੰਡ ਵਲਟੋਹਾ ਨਾਲ ਹੋਇਆ। ਪ੍ਰਮਾਤਮਾ ਨੇ ਆਪ ਦੇ ਘਰ ਇਕ ਲੜਕੀ ਗੁਰਮੀਤ ਕੌਰ ਅਤੇ ਇਕ ਲੜਕਾ ਗੁਰਤੇਜ ਸਿੰਘ ਦੀ ਦਾਤ ਬਖਸ਼ੀ, ਜਿੰਨਾਂ ਨੂੰ ਆਪ ਨੇ ਚੰਗੇ ਸੰਸਕਾਰ ਦਿੱਤੇ ਅਤੇ ਚੰਗੀ ਤਾਲੀਮ, ਲੋਕਾਂ ’ਚ ਹਲੀਮੀ ਤੇ ਪ੍ਰੇਮ ਪਿਆਰ ਨਾਲ ਵਿਚਰਨ ਦੀ ਜਾਚ ਸਿਖਾਈ, ਜਿਸ ਦੀ ਬਦੌਲਤ ਗੁਰਤੇਜ ਸਿੰਘ ਸੰਧੂ ਨੇ 15 ਸਾਲ ਪਿੰਡ ਵਲਟੋਹਾ ਦੀ ਸਰਪੰਚ ਵਜੋਂ ਸੇਵਾ ਨਿਭਾਈ। ਅੱਜ ਸੰਧੂ ਪਰਿਵਾਰ ਖੇਤੀ, ਵਪਾਰਕ ਅਤੇ ਸਿਆਸਤ ਦੇ ਖੇਤਰ ’ਚ ਇਲਾਕੇ ਦੇ ਨਾਮਵਰ ਪਰਿਵਾਰਾਂ ’ਚੋਂ ਇਕ ਹਨ। ਆਪ ਦਾ ਪੋਤਰਾ ਸੰਦੀਪ ਸਿੰਘ ਕੈਨੇਡਾ ਵਿਚ ਅਤੇ ਪੋਤਰੀ ਕੁਲਜਿੰਦਰ ਕੌਰ ਯੂ.ਐੱਸ.ਏ. ਵਿਚ ਸੈਟਲ ਹਨ। ਪ੍ਰਮਾਤਮਾ ਪਾਸੋਂ ਮਿਲੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਮਾਤਾ ਹਰਬੰਸ ਕੌਰ ਬੀਤੇ ਦਿਨੀਂ ਅਕਾਲ ਚਲਾਣਾ ਕਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਵਲਟੋਹਾ ਤਹਿਸੀਲ ਜ਼ੀਰਾ ਵਿਖੇ ਪਵੇਗਾ ਅਤੇ ਅੰਤਿਮ ਅਰਦਾਸ ਹੋਵੇਗੀ। - ਗੁਰਦੇਵ ਸਿੰਘ
ਪਿਛਲੀ ਖ਼ਬਰ ਗੁਰੂਹਰਸਹਾਏ ਵਿਖੇ ਸਫ਼ਾਈ ਵਿਵਸਥਾ ਦਾ ਬੁਰਾ ਹਾਲ, ਸਫਾਈ ਸੇਵਕਾਂ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ ਅਗਲੀ ਖ਼ਬਰ ਗਤਕਾ ਵਿਚ ਮਾਤਾ ਸਾਹਿਬ ਕੌਰ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।