27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਗੁ. ਕਮੇਟੀ ਨੇ ਕੀਤੀ ਸ਼ਹੀਦ ਗੰਜ ਸਪੋਰਟਸ ਕਲੱਬ ਦੇ ਕੰਮਾਂ ਦੀ ਸ਼ਲਾਘਾ

ਮੁੱਦਕੀ, 26 ਅਗਸਤ (ਭੁਪਿੰਦਰ ਸਿੰਘ)-ਸਥਾਨਕ ਕਸਬੇ ਮੁੱਦਕੀ ’ਚ ਨਵੇਂ ਬਣੇ ਕਲੱਬ ਸ਼ਹੀਦ ਗੰਜ ਸਪੋਰਟਸ ਕਲੱਬ ਵਲੋਂ ਪ੍ਰਧਾਨ ਮਨਪ੍ਰੀਤ ਸਿੰਘ ਗੋਰਾ ਘਾਲੀ ਦੀ ਅਗਵਾਈ ਹੇਠ ਕਸਬੇ ਦੇ ਖਿਡਾਰੀ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨੀਲ ਨੰਬਰਦਾਰ, ਮੈਨੇਜਰ ਗੁਰਜੰਟ ਸਿੰਘ ਲੋਹਾਮ, ਪਰਮਜੀਤ ਜਥੇਦਾਰ ਬਾਬਾ ਸ਼ੇਰ ਸਿੰਘ ਅਤੇ ਸਮੁੱਚੀ ਪ੍ਰਬੰਧਕੀ ਕਮੇਟੀ ਮੈਂਬਰਾਂ ਨੇ ਕਲੱਬ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੌਜਵਾਨ ਵਲੋਂ ਪਿਛਲੇ ਸਮੇਂ ਦੌਰਾਨ ਜੋ ਜਿੰਮ ਦੀ ਹਾਲਤ ਖਸਤਾ ਹੋ ਚੁੱਕੀ ਸੀ, ਉਸ ਦਾ ਨਵੀਨੀਕਰਨ ਕਰਕੇ ਨੌਜਵਾਨ ਖਿਡਾਰੀਆ ਲਈ ਕਸਰਤ ਕਰਨ ਲਈ ਰੰਗ ਰੋਗਨ ਕਰਵਾਕੇ ਉਸ ਦੀ ਦਸ਼ਾ ਵਿਚ ਸੁਧਾਰ ਲਿਆਂਦਾ।

ਅਜੀਤ ਡੈਸਕ 27-08-2026
ਮੁੱਦਕੀ, 26 ਅਗਸਤ (ਭੁਪਿੰਦਰ ਸਿੰਘ)-ਸਥਾਨਕ ਕਸਬੇ ਮੁੱਦਕੀ ’ਚ ਨਵੇਂ ਬਣੇ ਕਲੱਬ ਸ਼ਹੀਦ ਗੰਜ ਸਪੋਰਟਸ ਕਲੱਬ ਵਲੋਂ ਪ੍ਰਧਾਨ ਮਨਪ੍ਰੀਤ ਸਿੰਘ ਗੋਰਾ ਘਾਲੀ ਦੀ ਅਗਵਾਈ ਹੇਠ ਕਸਬੇ ਦੇ ਖਿਡਾਰੀ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨੀਲ ਨੰਬਰਦਾਰ, ਮੈਨੇਜਰ ਗੁਰਜੰਟ ਸਿੰਘ ਲੋਹਾਮ, ਪਰਮਜੀਤ ਜਥੇਦਾਰ ਬਾਬਾ ਸ਼ੇਰ ਸਿੰਘ ਅਤੇ ਸਮੁੱਚੀ ਪ੍ਰਬੰਧਕੀ ਕਮੇਟੀ ਮੈਂਬਰਾਂ ਨੇ ਕਲੱਬ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੌਜਵਾਨ ਵਲੋਂ ਪਿਛਲੇ ਸਮੇਂ ਦੌਰਾਨ ਜੋ ਜਿੰਮ ਦੀ ਹਾਲਤ ਖਸਤਾ ਹੋ ਚੁੱਕੀ ਸੀ, ਉਸ ਦਾ ਨਵੀਨੀਕਰਨ ਕਰਕੇ ਨੌਜਵਾਨ ਖਿਡਾਰੀਆ ਲਈ ਕਸਰਤ ਕਰਨ ਲਈ ਰੰਗ ਰੋਗਨ ਕਰਵਾਕੇ ਉਸ ਦੀ ਦਸ਼ਾ ਵਿਚ ਸੁਧਾਰ ਲਿਆਂਦਾ। ਕਮੇਟੀ ਮੈਂਬਰਾਂ ਵਲੋਂ ਸ਼ਹੀਦ ਗੰਜ ਸਪੋਰਟਸ ਕਲੱਬ ਵਲੋਂ ਕਬੱਡੀ ਖਿਡਾਰੀਆਂ ਦੀ ਭਲਾਈ ਵਾਸਤੇ ਖ਼ਰਚਣ ਲਈ ਬਾਬਾ ਦੈੜ ਪੀਰ ਮੇਲਾ ਕਮੇਟੀ ਦੇ ਪ੍ਰਬੰਧਕਾ ਨੂੂੰ ਦਿੱਤੇ 51 ਹਜ਼ਾਰ ਰੁਪਏ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਉਨ੍ਹਾਂ ਪ੍ਰਧਾਨ ਮਨਪ੍ਰੀਤ ਸਿੰਘ ਗੋਰਾ ਘਾਲੀ, ਮੀਤ ਪ੍ਰਧਾਨ ਗੁਰਵਿੰਦਰ ਬਾਠ, ਵਿਜੇ ਕੁਮਾਰ ਖ਼ਜ਼ਾਨਚੀ, ਹਰਪ੍ਰੀਤ ਸਿੰਘ ਗਗਨ ਕਲਸੀ, ਗੁਰਪ੍ਰੀਤ ਸਿੰਘ ਕਾਲਾ, ਕੁਲਵਿੰਦਰ ਸਿੰਘ ਕਲਸੀ, ਇਕਬਾਲ ਸਿੰਘ, ਜਿੰਮੀ ਸੇਖੋਂ, ਮਾਸਟਰ ਦੀਦਾਰ ਸਿੰਘ, ਰਾਜੁ ਪ੍ਰਮੀ, ਬਲਜੀਤ ਸਿੰਘ ਫ਼ੌਜੀ, ਜਗਤਾਰ ਸੋਖੀ, ਸੁਖਜੀਤ ਬਰਾੜ, ਬੇਅੰਤ ਰੋਮਾਂ, ਜਸਵਿੰਦਰ ਸਿੰਘ ਬੱਬੂ ਭੈਲ, ਰਘੁਬੀਰ ਫ਼ੌਜੀ, ਨਿਸ਼ਾਨ ਭੈਲ, ਗੁਰਵਿੰਦਰ ਸੰਧੂ, ਸਤਨਾਮ ਸਿੰਘ ਢੁੱਟਾ, ਨਰਵਿੰਦਰ ਢਿੱਲੋਂ ਪੰਜਾਬ ਪੁਲਿਸ, ਸੁਖਦੇਵ ਮੱਲ, ਅਵਤਾਰ ਤਾਰਾ, ਰਜਿੰਦਰ , ਸੁਰਿੰਦਰ ਬਰਾੜ ਆਦਿ ਕਲੱਬ ਮੈਂਬਰਾਂ ਵਲੋਂ ਕੀਤੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆ ਕਲੱਬ ਮੈਂਬਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਪਿਛਲੀ ਖ਼ਬਰ 4 ਗ੍ਰਾਮ ਹੀਰੋਇਨ ਸਮੇਤ 1 ਵਿਅਕਤੀ ਕਾਬੂ ਅਗਲੀ ਖ਼ਬਰ ਫ਼ਿਰੋਜ਼ਪੁਰ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।