ਫ਼ਿਰੋਜ਼ ਪੁ ਰ ਡਾਕ ਮੰਡਲ ਵਲੋਂ 2 ਸਤੰਬਰ ਨ ੂੰ ਲਗਾਈ ਜਾਵੇਗੀ ‘ਡਾਕ ਅਦਾਲਤ’
ਫ਼ਿਰੋਜ਼ਪੁਰ, 29 ਅਗਸਤ (ਰਾਕੇਸ਼ ਚਾਵਲਾ)-ਡਾਕ ਵਿਭਾਗ ਦੀਆਂ ਸੇਵਾਵਾਂ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੁਪਰਡੈਂਟ ਪੋਸਟ ਆਫ਼ਿਸ, ਫ਼ਿਰੋਜ਼ਪੁਰ ਡਿਵੀਜ਼ਨ, ਰਵੀ ਕੁਮਾਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 2 ਸਤੰਬਰ ਨੂੰ ਇਕ-‘ਡਾਕ ਅਦਾਲਤ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਾਰੀ ਕੀਤੇ ਗਏ ਪੱਤਰ ਅਨੁਸਾਰ ਇਹ ਡਾਕ ਅਦਾਲਤ ਮਿਤੀ 2 ਸਤੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਸੁਪਰਡੈਂਟ ਪੋਸਟ ਆਫ਼ਿਸ, ਫ਼ਿਰੋਜ਼ਪੁਰ ਵਿਖੇ ਲਗਾਈ ਜਾਵੇਗੀ।
ਫ਼ਿਰੋਜ਼ਪੁਰ, 29 ਅਗਸਤ (ਰਾਕੇਸ਼ ਚਾਵਲਾ)-ਡਾਕ ਵਿਭਾਗ ਦੀਆਂ ਸੇਵਾਵਾਂ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੁਪਰਡੈਂਟ ਪੋਸਟ ਆਫ਼ਿਸ, ਫ਼ਿਰੋਜ਼ਪੁਰ ਡਿਵੀਜ਼ਨ, ਰਵੀ ਕੁਮਾਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 2 ਸਤੰਬਰ ਨੂੰ ਇਕ-‘ਡਾਕ ਅਦਾਲਤ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਾਰੀ ਕੀਤੇ ਗਏ ਪੱਤਰ ਅਨੁਸਾਰ ਇਹ ਡਾਕ ਅਦਾਲਤ ਮਿਤੀ 2 ਸਤੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਸੁਪਰਡੈਂਟ ਪੋਸਟ ਆਫ਼ਿਸ, ਫ਼ਿਰੋਜ਼ਪੁਰ ਵਿਖੇ ਲਗਾਈ ਜਾਵੇਗੀ। ਇਸ ਅਦਾਲਤ ਵਿਚ ਡਾਕ ਵਿਭਾਗ ਦੀਆਂ ਸੇਵਾਵਾਂ ਨਾਲ ਸਬੰਧਿਤ ਸ਼ਿਕਾਇਤਾਂ ਉੱਪਰ ਖ਼ਾਸ ਧਿਆਨ ਦਿੱਤਾ ਜਾਵੇਗਾ। ਇਸ ਪ੍ਰਕਿਰਿਆ ਵਿਚ ਸ਼ਾਮਲ ਹੋਣ ਲਈ ਸ਼ਿਕਾਇਤਕਰਤਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਪੁਰਾਣੀ ਸ਼ਿਕਾਇਤ ਦੇ ਮੁਕੰਮਲ ਵੇਰਵੇ ਅਤੇ ਆਪਣੇ ਫ਼ੋਨ ਨੰਬਰ ਸਮੇਤ ਨਵੀਂ ਅਰਜ਼ੀ ਡਾਕ ਰਾਹੀਂ ਭੇਜ ਸਕਦੇ ਹਨ। ਇਹ ਸ਼ਿਕਾਇਤਾਂ ਸੁਪਰਡੈਂਟ ਪੋਸਟ ਆਫ਼ਿਸ, ਫ਼ਿਰੋਜ਼ਪੁਰ ਦੇ ਨਾਮ ’ਤੇ ਮਿਤੀ 1 ਸਤੰਬਰ 2026 ਤੱਕ ਦਫ਼ਤਰ ਵਿਖੇ ਪ੍ਰਾਪਤ ਹੋਣੀਆਂ ਲਾਜ਼ਮੀ ਹਨ। ਇਸ ਦੇ ਨਾਲ ਹੀ ਵਿਭਾਗ ਵਲੋਂ ਸ਼ਿਕਾਇਤਕਰਤਾਵਾਂ ਦੀ ਸਹੂਲਤ ਲਈ ਇਕ ਆਨਲਾਈਨ ਲਿੰਕ ਵੀ ਜਾਰੀ ਕੀਤਾ ਗਿਆ ਹੈ। ਸਾਰੇ ਸ਼ਿਕਾਇਤਕਰਤਾਵਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਤੈਅ ਮਿਤੀ ਅਤੇ ਸਮੇਂ ’ਤੇ ਜਾਰੀ ਕੀਤੇ ਗਏ ਲਿੰਕ ਰਾਹੀਂ ਵੀ ਇਸ ਡਾਕ ਅਦਾਲਤ ਵਿਚ ਆਨਲਾਈਨ ਸ਼ਾਮਲ ਹੋ ਸਕਦੇ ਹਨ।