ਕਾਰ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਪਤੀ ਪਤਨੀ ਗੰਭੀਰ ਜ਼ਖ਼ਮੀ
ਜ਼ੀਰਾ, 2 ਸਤੰਬਰ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨਵੀਆਂ ਕਚਹਿਰੀਆਂ ਨਜ਼ਦੀਕ ਹੋਈ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਪਤੀ ਪਤਨੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਅੱਛੇ ਵਾਲਾ ਫ਼ਿਰੋਜ਼ਪੁਰ ਦੇ ਵਸਨੀਕ ਸੁਰਜੀਤ ਸਿੰਘ 70 ਪੁੱਤਰ ਮੱਘਰ ਸਿੰਘ ਆਪਣੀ ਪਤਨੀ ਵੀਨਾ ਨਾਲ ਮੋਟਰਸਾਈਕਲ ਪੀਬੀ 63 ਬੀ 3134 ’ਤੇ ਫਤਿਹਗੜ੍ਹ ਪੰਜਤੂਰ ਤੋਂ ਆਪਣੀ ਬੇਟੀ ਨੂੰ ਮਿਲ ਕੇ ਵਾਪਸ ਪਿੰਡ ਜਾ ਰਹੇ ਸਨ ਕਿ ਜ਼ੀਰਾ ਦੀਆਂ ਨਵੀਆਂ ਕਚਹਿਰੀਆਂ ਕੋਲ ਪਿੱਛੋਂ ਇਕ ਅਣਪਛਾਤੇ ਕਾਰ ਸਵਾਰ ਨੇ ਟੱਕਰ ਮਾਰ ਦਿੱਤੀ ਟੱਕਰ ਦੌਰਾਨ ਸੁਰਜੀਤ ਸਿੰਘ ਗੰਭੀਰ ਜ਼ਖਮੀ ਹੋ ਗਏ ਜਦ ਕਿ ਉਸ ਦੀ ਪਤਨੀ ਵੀਨਾ ਦੀ ਲੱਤ ਟੁੱਟ ਗਈ।
ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਸੁਰਜੀਤ ਸਿੰਘ ਅਤੇ ਪਤਨੀ ਵੀਨਾ। ਤਸਵੀਰਾਂ-ਪ੍ਰਤਾਪ ਸਿੰਘ ਹੀਰਾ
03-09-2026