03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਰਜਿਸਟਰੀ ਕਰਵਾਉਣ ਬਦਲੇ ਰਿਸ਼ਵਤ ਮੰਗਣ ਦਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਪੁੱਜਾ

ਜ਼ੀਰਾ, 2 ਸਤੰਬਰ (ਰਜਨੀਸ਼ ਕਥੂਰੀਆ)- ਸਥਾਨਕ ਸ਼ਹਿਰ ਦੇ ਇਕ ਵਿਅਕਤੀ ਵਲੋਂ ਆਪਣੀ ਦੁਕਾਨ ਦੀ ਰਜਿਸਟਰੀ ਕਰਵਾਉਣ ਬਦਲੇ ਤਹਿਸੀਲਦਾਰ ਜ਼ੀਰਾ ਅਤੇ ਰਜਿਸਟਰੀ ਕਲਰਕ ਵਲੋਂ ਕਥਿਤ ਤੌਰ ’ਤੇ 15 ਹਜ਼ਾਰ ਰੁਪਏ ਰਿਸ਼ਵਤ ਮੰਗਣ ਦਾ ਮਾਮਲਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਰਬਾਰ ਜਾ ਪੁੱਜਾ ਹੈ। ਇਥੇ ਦੱਸ ਦਈਏ ਕਿ ਮਿਤੀ 31 ਜੁਲਾਈ 2026 ਨੂੰ ਰਾਜੀਵ ਕੁਮਾਰ ਜੈਨ ਪੁੱਤਰ ਸਵ.

ਅਜੀਤ ਡੈਸਕ 03-09-2026
ਜ਼ੀਰਾ, 2 ਸਤੰਬਰ (ਰਜਨੀਸ਼ ਕਥੂਰੀਆ)- ਸਥਾਨਕ ਸ਼ਹਿਰ ਦੇ ਇਕ ਵਿਅਕਤੀ ਵਲੋਂ ਆਪਣੀ ਦੁਕਾਨ ਦੀ ਰਜਿਸਟਰੀ ਕਰਵਾਉਣ ਬਦਲੇ ਤਹਿਸੀਲਦਾਰ ਜ਼ੀਰਾ ਅਤੇ ਰਜਿਸਟਰੀ ਕਲਰਕ ਵਲੋਂ ਕਥਿਤ ਤੌਰ ’ਤੇ 15 ਹਜ਼ਾਰ ਰੁਪਏ ਰਿਸ਼ਵਤ ਮੰਗਣ ਦਾ ਮਾਮਲਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਰਬਾਰ ਜਾ ਪੁੱਜਾ ਹੈ। ਇਥੇ ਦੱਸ ਦਈਏ ਕਿ ਮਿਤੀ 31 ਜੁਲਾਈ 2026 ਨੂੰ ਰਾਜੀਵ ਕੁਮਾਰ ਜੈਨ ਪੁੱਤਰ ਸਵ. ਪਦਮ ਕੁਮਾਰ ਜੈਨ ਵਾਸੀ ਸਮਾਧੀ ਰੋਡ ਜ਼ੀਰਾ ਨੇ ਮੁੱਖ ਮੰਤਰੀ ਪੰਜਾਬ ਸਮੇਤ ਪ੍ਰਸ਼ਾਸਨ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਭੇਜੇ ਗਏ ਰਜਿਸਟਰਡ ਸ਼ਿਕਾਇਤ ਪੱਤਰਾਂ ਵਿਚ ਦੋਸ਼ ਲਗਾਇਆ ਸੀ ਕਿ ਜਦੋਂ ਉਹ ਆਪਣੀ ਦੁਕਾਨ ਦੀ ਰਜਿਸਟਰੀ ਕਰਵਾਉਣ ਲਈ ਤਹਿਸੀਲਦਾਰ ਜ਼ੀਰਾ ਵਿਨੋਦ ਕੁਮਾਰ ਦੇ ਦਫਤਰ ਗਿਆ ਤਾਂ ਦਫਤਰ ਵਿਚ ਮੌਜੂਦ ਤਹਿਸੀਲਦਾਰ ਅਤੇ ਉਸ ਦੇ ਰਜਿਸਟਰੀ ਕਲਰਕ ਅਨਮੋਲ ਨੇ ਕਥਿਤ ਤੌਰ ’ਤੇ ਰਜਿਸਟਰੀ ਕਰਨ ਬਦਲੇ 15 ਹਜ਼ਾਰ ਰੁਪਏ ਦੀ ਰਿਸ਼ਵਤ ਦੇਣ ਦੀ ਮੰਗ ਪੂਰੀ ਨਾ ਕਰਕੇ ਉਸ ਨੂੰ ਜ਼ਲੀਲ ਕਰਕੇ ਆਪਣੇ ਦਫਤਰ ਵਿਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ ਜਦੋਂਕਿ ਤਹਿਸੀਲਦਾਰ ਜ਼ੀਰਾ ਵਿਨੋਦ ਕੁਮਾਰ ਨੇ ਰਾਜੀਵ ਕੁਮਾਰ ਜੈਨ ਪਾਸੋਂ ਰਿਸ਼ਵਤ ਮੰਗਣ ਦੇ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਰਜਿਸਟਰੀ ਦੇ ਕਾਗਜਾਂ ਵਿਚ ਇਕ ਸਵੈ-ਘੋਸ਼ਣਾ ਪੱਤਰ ਸ਼ਾਮਿਲ ਨਾ ਹੋਣ ਦਾ ਹਵਾਲਾ ਦਿੰਦਿਆਂ ਉਸ ਨੂੰ ਸਵੈ-ਘੋਸ਼ਨਾ ਪੱਤਰ ਲਗਾਉਣ ਲਈ ਕਿਹਾ ਸੀ। ਰਾਜੀਵ ਕੁਮਾਰ ਜੈਨ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਗਏ ਸ਼ਿਕਾਇਤ ਪੱਤਰ ਦਾ ਮੁੱਖ ਮੰਤਰੀ ਪੰਜਾਬ ਨੇ ਗੰਭੀਰ ਨੋਟਿਸ ਲੈਂਦਿਆਂ ਇਸ ਮਾਮਲੇ ਦੀ ਜਾਂਚ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਨੂੰ ਸੌਂਪ ਦਿੱਤੀ ਹੈ।
ਪਿਛਲੀ ਖ਼ਬਰ ਰਾਹੁਲ ਗਾਂਧੀ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨਾ ਬੇਹੱਦ ਨਿੰਦਣਯੋਗ-ਆਸ਼ੂ ਬੰਗੜ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ‘ਰਨ ਫਾਰ ਇਕੁਐਲਟੀ’ ਮੈਰਾਥਨ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।