ਵੋਟਰਾਂ ਵਲੋਂ ਵੋਟ ਬਚਾਉਣ ਦੇ ਲਈ ਲੱਗੇ ਕੈਂਪ ਵਿਚ ਨੂੰ ਭਰਵਾਂ ਹੁੰਗਾਰਾ ਦਸਤਾਵੇਜ਼ ਹਨ ਤਾਂ ਵੋਟ ਬਚੇਗੀ ਨਹੀਂ ਤਾਂ ਫਿਕਰ ਸਤਾਏਗੀ..!
ਫ਼ਿਰੋਜ਼ਪੁਰ 2 ਸਤੰਬਰ (ਸੁਖਵਿੰਦਰ ਸਿੰਘ)-ਡਰਾਫਟ ਵੋਟਰ ਸੂਚੀਆਂ ਵਿਚ ਸ਼ਾਮਲ ਨਾਵਾਂ ਨੂੰ ਲੈ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਦੀ ਸਹਾਇਤਾ ਲਈ ਲਗਾਏ ਗਏ ਕੈਂਪ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ। ਆਪਣੀ ਵੋਟ ਨੂੰ ਸੁਰੱਖਿਅਤ ਰੱਖਣ ਲਈ ਵੱਡੀ ਗਿਣਤੀ ਵਿਚ ਵੋਟਰ ਲੋੜੀਂਦੇ ਦਸਤਾਵੇਜ਼ ਲੈ ਕੇ ਕੈਂਪ ਵਿਚ ਪਹੁੰਚੇ।
ਆਰ.ਐੱਸ.ਡੀ ਕਾਲਜ ਵਿਖੇ ਲੱਗੇ ਕੈਂਪ ’ਚ ਵੋਟਰਾਂ ਦੇ ਦਸਤਾਵੇਜ਼ ਜਮ੍ਹਾਂ ਕਰਦੇ ਹੋਏ ਸਿਮਰਨ ਸਿੰਘ ਤੇ ਬੀ.ਐਲ.ਓ ਲਵਕੇਸ਼ ਕੁਮਾਰ। ਤਸਵੀਰ- ਸੁਖਵਿੰਦਰ ਸਿੰਘ
03-09-2026