07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮੀਟਿੰਗ ਦੌਰਾਨ ਪੈਨਸ਼ਨਰਾਂ ਨੇ ਸਰਕਾਰ ਦੇ ‘ਝੂਠੇ ਪ੍ਰਚਾਰ’ ਦੀ ਕੀਤੀ ਨਿਖੇਧੀ

ਫ਼ਿਰੋਜ਼ਪੁਰ, 6 ਅਗਸਤ (ਗੁਰਿੰਦਰ ਸਿੰਘ)-ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਕਾਮਰੇਡ ਜਰਨੈਲ ਸਿੰਘ ਭਵਨ ਵਿਖੇ ਪ੍ਰਧਾਨ ਬਸੰਤ ਸਿੰਘ ਸੰਧੂ ਅਤੇ ਵਿਤ ਸਕੱਤਰ ਮਲਕੀਅਤ ਚੰਦ ਪਾਸੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਕੀਤੇ ਜਾ ਰਹੇ ਕਥਿਤ ਝੂਠੇ ਪ੍ਰਚਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।

ਅਜੀਤ ਡੈਸਕ 07-09-2026
ਫ਼ਿਰੋਜ਼ਪੁਰ, 6 ਅਗਸਤ (ਗੁਰਿੰਦਰ ਸਿੰਘ)-ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਕਾਮਰੇਡ ਜਰਨੈਲ ਸਿੰਘ ਭਵਨ ਵਿਖੇ ਪ੍ਰਧਾਨ ਬਸੰਤ ਸਿੰਘ ਸੰਧੂ ਅਤੇ ਵਿਤ ਸਕੱਤਰ ਮਲਕੀਅਤ ਚੰਦ ਪਾਸੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਕੀਤੇ ਜਾ ਰਹੇ ਕਥਿਤ ਝੂਠੇ ਪ੍ਰਚਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਪੈਨਸ਼ਨਰ ਆਗੂਆਂ ਬਲਵੰਤ ਸਿੰਘ ਸੰਧੂ, ਮਲਕੀਅਤ ਚੰਦ ਪਾਸੀ, ਓਮ ਪ੍ਰਕਾਸ਼, ਸੰਤ ਰਾਮ, ਰਾਜਪਾਲ ਬੇਰੀ, ਗੁਰਤੇਜ ਸਿੰਘ ਬਰਾੜ, ਮੁਖ਼ਤਿਆਰ ਸਿੰਘ, ਕੁਲਦੀਪ ਸਿੰਘ ਖੁੰਗਰ ਤੇ ਹਰਨਾਮ ਸਿੰਘ ਨੇ ਕਿਹਾ ਕਿ ਹਾਈ ਕੋਰਟ ਵਲੋਂ 18 ਫ਼ੀਸਦੀ ਡੀ.ਏ. ਅਤੇ ਇਸ ਦੇ ਬਕਾਏ ਸਬੰਧੀ ਦਿੱਤੇ ਫ਼ੈਸਲੇ ਵਿਰੁੱਧ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਐੱਸ.ਐੱਲ.ਪੀ. ਦਾਇਰ ਕਰਕੇ ਮਾਮਲੇ ਨੂੰ ਲੰਬਾ ਖਿੱਚਿਆ ਜਾ ਰਿਹਾ ਹੈ ਤੇ ਸਰਕਾਰ ਆਪਣਾ ਸਮਾਂ ਟਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਧਿਕਾਰੀਆਂ ਨੂੰ 60 ਫ਼ੀਸਦੀ ਡੀ.ਏ. ਮਿਲ ਰਿਹਾ ਹੈ ਜਦਕਿ ਪੈਨਸ਼ਨਰਾਂ ਨੂੰ ਕੇਵਲ 42 ਫ਼ੀਸਦੀ ਡੀ.ਏ. ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਸ ਨੂੰ ਪੈਨਸ਼ਨਰਾਂ ਨਾਲ ਬੇਇਨਸਾਫ਼ੀ ਕਰਾਰ ਦਿੰਦਿਆਂ ਸਰਕਾਰ ਤੋਂ ਡੀ.ਏ. ਦਾ ਬਣਦਾ ਲਾਭ ਅਤੇ ਬਕਾਏ ਜਾਰੀ ਕਰਨ ਦੀ ਮੰਗ ਕੀਤੀ। ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਮੁਲਾਜ਼ਮ ਜਥੇਬੰਦੀਆਂ ਵਲੋਂ 8 ਸਤੰਬਰ ਨੂੰ ਕੀਤੀ ਜਾ ਰਹੀ ਹੜਤਾਲ ਦਾ ਪੰਜਾਬ ਪੈਨਸ਼ਨਰਜ਼ ਯੂਨੀਅਨ ਡੱਟ ਕੇ ਸਮਰਥਨ ਕਰੇਗੀ। ਆਗੂਆਂ ਨੇ ਕਿਹਾ ਕਿ ਪੈਨਸ਼ਨਰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਮੁਲਾਜ਼ਮ ਜਥੇਬੰਦੀਆਂ ਦੇ ਸੰਘਰਸ਼ ਵਿਚ ਪੂਰੀ ਤਰ੍ਹਾਂ ਸਾਥ ਦੇਣਗੇ। ਇਸ ਮੌਕੇ ਜਗਤਾਰ ਸਿੰਘ, ਪਵਨ ਕੁਮਾਰ, ਪ੍ਰੀਤਮ ਸਿੰਘ, ਜਸਵਿੰਦਰ ਸਿੰਘ, ਮੇਜਰ ਸਿੰਘ ਲੈਕਚਰਾਰ, ਸਤੀਸ਼ ਠਾਕੁਰ, ਮਹਿੰਦਰ ਸਿੰਘ, ਗੁਰਚਰਨ ਸਿੰਘ, ਸਤਪਾਲ ਪੁਰੀ, ਵਜ਼ੀਰ ਸਿੰਘ, ਅਵਤਾਰ ਸਿੰਘ, ਚੰਨਣ ਸਿੰਘ ਅਤੇ ਸੁਰਿੰਦਰ ਮੌਂਗਾ ਸਮੇਤ ਹੋਰ ਪੈਨਸ਼ਨਰ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਅਧਿਆਪਕ ਦਿਵਸ ਮੌਕੇ ਈ.ਟੀ.ਟੀ. ਅਧਿਆਪਕ ਰਾਜਦੀਪ ਸੋਢੀ ਰਾਜ ਪੁਰਸਕਾਰ ਨਾਲ ਸਨਮਾਨਿਤ ਅਗਲੀ ਖ਼ਬਰ ਗੁਰਪ੍ਰੀਤ ਸਿੰਘ ਸੇਖੋਂ ਨੇ ਜ਼ੀਰਾ ਰੈਲੀ ਨੂੰ ਸਫਲ ਬਣਾਉਣ ਲਈ ਸਮਰਥਕਾਂਂ ਦਾ ਧੰਨਵਾਦ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।