12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬਾਰ ਐਸੋਸੀਏਸ਼ਨ ਗੁਰੂਹਰਸਹਾਏ ਦੀਆਂ ਚੋਣਾਂ ’ਚ ਸੁਖਚੈਨ ਸਿੰਘ ਸੋਢੀ ਪ੍ਰਧਾਨ ਚੁਣੇ ਗਏ

ਗੁਰੂਹਰਸਹਾਏ, 11 ਸਤੰਬਰ (ਕਪਿਲ ਕੰਧਾਰੀ)- ਬਾਰ ਐਸੋਸੀਏਸ਼ਨ ਗੁਰੂਹਰਸਹਾਏ ਦੀਆਂ ਹੋਈਆਂ ਚੋਣਾਂ ਵਿਚ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸੁਖਚੈਨ ਸਿੰਘ ਸੋਢੀ ਤੇ ਐਡਵੋਕੇਟ ਸੰਜੀਵ ਵੋਹਰਾ ਵਿਚਕਾਰ ਸਿੱਧਾ ਮੁਕਾਬਲਾ ਹੋਇਆ। ਚੋਣ ਦੌਰਾਨ ਕੁੱਲ 126 ਵੋਟਾਂ ਪਈਆਂ ਜਿਨ੍ਹਾਂ ਵਿਚੋਂ ਸੁਖਚੈਨ ਸਿੰਘ ਸੋਢੀ ਨੂੰ 74 ਤੇ ਸੰਜੀਵ ਵੋਹਰਾ ਨੂੰ 52 ਵੋਟਾਂ ਪ੍ਰਾਪਤ ਹੋਈਆਂ।

ਜੇਤੂ ਪ੍ਰਧਾਨ, ਵਾਈਸ ਪ੍ਰਧਾਨ, ਸਕੱਤਰ ਅਤੇ ਹੋਰ ਅਹੁਦੇਦਾਰਾਂ ਨੂੰ ਹਾਰ ਪਾ ਕੇ ਵਧਾਈ ਦਿੰਦਾ ਸਮੂਹ ਵਕੀਲ ਭਾਈਚਾਰਾ। ਤਸਵੀਰ-ਕਪਿਲ ਕੰਧਾਰੀ 12-09-2026
ਗੁਰੂਹਰਸਹਾਏ, 11 ਸਤੰਬਰ (ਕਪਿਲ ਕੰਧਾਰੀ)- ਬਾਰ ਐਸੋਸੀਏਸ਼ਨ ਗੁਰੂਹਰਸਹਾਏ ਦੀਆਂ ਹੋਈਆਂ ਚੋਣਾਂ ਵਿਚ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸੁਖਚੈਨ ਸਿੰਘ ਸੋਢੀ ਤੇ ਐਡਵੋਕੇਟ ਸੰਜੀਵ ਵੋਹਰਾ ਵਿਚਕਾਰ ਸਿੱਧਾ ਮੁਕਾਬਲਾ ਹੋਇਆ। ਚੋਣ ਦੌਰਾਨ ਕੁੱਲ 126 ਵੋਟਾਂ ਪਈਆਂ ਜਿਨ੍ਹਾਂ ਵਿਚੋਂ ਸੁਖਚੈਨ ਸਿੰਘ ਸੋਢੀ ਨੂੰ 74 ਤੇ ਸੰਜੀਵ ਵੋਹਰਾ ਨੂੰ 52 ਵੋਟਾਂ ਪ੍ਰਾਪਤ ਹੋਈਆਂ। ਇਸ ਤਰ੍ਹਾਂ ਸੁਖਚੈਨ ਸਿੰਘ ਸੋਢੀ 22 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਤੇ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਚੁਣੇ ਗਏ। ਵਾਈਸ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਬਲਕਾਰ ਕੰਬੋਜ ਤੇ ਐਡਵੋਕੇਟ ਅਸ਼ੋਕ ਖਿੰਡਾ ਵਿਚਕਾਰ ਮੁਕਾਬਲਾ ਹੋਇਆ। ਬਲਕਾਰ ਕੰਬੋਜ ਨੂੰ 72 ਵੋਟਾਂ ਜਦਕਿ ਅਸ਼ੋਕ ਖਿੰਡਾ ਨੂੰ 54 ਵੋਟਾਂ ਮਿਲੀਆਂ। ਬਲਕਾਰ ਕੰਬੋਜ 18 ਵੋਟਾਂ ਦੇ ਫ਼ਰਕ ਨਾਲ ਵਾਈਸ ਪ੍ਰਧਾਨ ਚੁਣੇ ਗਏ। ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਹਰੀਸ਼ ਧਿੰਗੜਾ ਤੇ ਐਡਵੋਕੇਟ ਤੁਸ਼ੰਤ ਸਚਦੇਵਾ ਵਿਚਕਾਰ ਮੁਕਾਬਲਾ ਹੋਇਆ। ਹਰੀਸ਼ ਧਿੰਗੜਾ ਨੂੰ 72 ਅਤੇ ਤੁਸ਼ੰਤ ਸਚਦੇਵਾ ਨੂੰ 54 ਵੋਟਾਂ ਪ੍ਰਾਪਤ ਹੋਈਆਂ। ਇਸ ਦੇ ਚੱਲਦਿਆਂ ਹਰੀਸ਼ ਧਿੰਗੜਾ 18 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।ਚੋਣਾਂ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਐਡਵੋਕੇਟ ਬੇਅੰਤ ਸਿੰਘ ਸੰਧੂ ਨੇ ਦੱਸਿਆ ਕਿ ਮੀਤ ਪ੍ਰਧਾਨ (ਮਹਿਲਾ ਰਿਜ਼ਰਵ) ਦੇ ਅਹੁਦੇ ਲਈ ਐਡਵੋਕੇਟ ਰੁਪਿੰਦਰ ਕੌਰ, ਜੁਆਇੰਟ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਜਸਵਿੰਦਰ ਸਿੰਘ ਵਿਲਾਸਰਾ, ਜੁਆਇੰਟ ਸਕੱਤਰ (ਮਹਿਲਾ ਰਿਜ਼ਰਵ) ਲਈ ਐਡਵੋਕੇਟ ਐਸ਼ਪ੍ਰੀਤ ਕੌਰ, ਕੈਸ਼ੀਅਰ ਦੇ ਅਹੁਦੇ ਲਈ ਐਡਵੋਕੇਟ ਹਰਸਰਨਜੀਤ ਸਿੰਘ ਤੇ ਐਗਜ਼ੈਕਟਿਵ ਮੈਂਬਰ ਦੇ ਅਹੁਦੇ ਲਈ ਐਡਵੋਕੇਟ ਆਰਜ਼ੂ ਕੰਬੋਜ ਬਿਨਾਂ ਮੁਕਾਬਲੇ ਪਹਿਲਾਂ ਹੀ ਜੇਤੂ ਐਲਾਨੇ ਜਾ ਚੁੱਕੇ ਹਨ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਨਵੇਂ ਚੁਣੇ ਗਏ ਪ੍ਰਧਾਨ, ਵਾਈਸ ਪ੍ਰਧਾਨ, ਸਕੱਤਰ ਤੇ ਹੋਰ ਅਹੁਦੇਦਾਰਾਂ ਨੂੰ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾਉਂਦਿਆਂ ਵਧਾਈ ਦਿੱਤੀ ਗਈ।
ਪਿਛਲੀ ਖ਼ਬਰ ਸਰਕਾਰੀ ਦਫ਼ਤਰਾਂ ’ਚ ਸੇਵਾ-ਮੁਕਤ ਮੁਲਾਜ਼ਮਾਂ/ਪੈਨਸ਼ਨਰਾਂ ਦੀ ਖੱਜਲ ਖ਼ੁਆਰੀ ਖ਼ਿਲਾਫ਼ ਹੁਣ ਉੱਠੇਗੀ ਸਾਂਝੀ ਆਵਾਜ਼ ਅਗਲੀ ਖ਼ਬਰ ਪਰਾਲੀ ਨਾਲ ਓਵਰਲੋਡ ਟਰਾਲੀਆਂ ’ਤੇ ਰਿਫ਼ਲੈਕਟਰ ਲਗਾਉਣ ਦੀ ਮੰਗ ਮਿਸਲ ਸਤਲੁਜ ਵਲੋਂ ਏ.ਡੀ.ਸੀ. ਨੂੰ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।