ਭਾਕਿਯੂ ਰਾਜੇਵਾਲ ਦੀ ਮੀਟਿੰਗ ਹੋਈ
ਮੱਲਾਂਵਾਲਾ, 15 ਸਤੰਬਰ (ਗੁਰਦੇਵ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੌੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਾਰੇ ਕਿਸਾਨਾਂ ਅਤੇ ਅਹੁਦੇਦਾਰਾਂ ਦਾ ਚੰਡੀਗੜ੍ਹ ਮੋਰਚੇ ’ਚ ਹਿੱਸਾ ਲੈਣ ਅਤੇ ਮੋਰਚੇ ਜਿੱਤਣ ’ਤੇ ਧੰਨਵਾਦ ਕੀਤਾ ਗਿਆ। ਮੀਟਿੰਗ ਦੌਰਾਨ ਕਿਸਾਨ ਸ਼ੇਰ ਸਿੰਘ ਘੁਮਿਆਰੀ ਵਾਲਾ ਨੂੰ ਜ਼ਿਲ੍ਹਾ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ।
ਅਜੀਤ ਡੈਸਕ
16-09-2026