ਲਿਖਾਰੀ ਸਾਹਿੱਤ ਸਭਾ ਝੱਤਰਾ ਵਲੋਂ ਸਾਹਿੱਤਕਾਰ ਰਾਜ ਅਰੋੜਾ ਦਾ ਸਨਮਾਨ
ਜ਼ੀਰਾ, 21 ਸਤੰਬਰ (ਹਰਜੀਤ ਸਿੰਘ ਗਿੱਲ, ਪ੍ਰਤਾਪ ਸਿੰਘ ਹੀਰਾ)-ਲਿਖਾਰੀ ਸਾਹਿੱਤ ਸਭਾ ਝੱਤਰਾ ਦੇ ਪ੍ਰਧਾਨ ਜਗਜੀਤ ਸਿੰਘ ਝੱਤਰਾ ਦੀ ਪ੍ਰਧਾਨਗੀ ਹੇਠ ਪਿੰਡ ਦੇ ਪੰਚਾਇਤ ਘਰ ਵਿਖੇ ਕਵੀ ਦਰਬਾਰ ਕਰਵਾਇਆ ਗਿਆ ਤੇ ਸਾਹਿੱਤਕਾਰ ਰਾਜ ਅਰੋੜਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਅਜੀਤ ਸਿੰਘ, ਭੁਪਿੰਦਰ ਸਿੰਘ ਦੌਲਤਪੁਰਾ, ਬੂਟਾ ਸਿੰਘ ਗੁਲਾਮੀ ਵਾਲਾ, ਬਲਵਿੰਦਰ ਸਿੰਘ ਬੀ.
ਜ਼ੀਰਾ, 21 ਸਤੰਬਰ (ਹਰਜੀਤ ਸਿੰਘ ਗਿੱਲ, ਪ੍ਰਤਾਪ ਸਿੰਘ ਹੀਰਾ)-ਲਿਖਾਰੀ ਸਾਹਿੱਤ ਸਭਾ ਝੱਤਰਾ ਦੇ ਪ੍ਰਧਾਨ ਜਗਜੀਤ ਸਿੰਘ ਝੱਤਰਾ ਦੀ ਪ੍ਰਧਾਨਗੀ ਹੇਠ ਪਿੰਡ ਦੇ ਪੰਚਾਇਤ ਘਰ ਵਿਖੇ ਕਵੀ ਦਰਬਾਰ ਕਰਵਾਇਆ ਗਿਆ ਤੇ ਸਾਹਿੱਤਕਾਰ ਰਾਜ ਅਰੋੜਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਅਜੀਤ ਸਿੰਘ, ਭੁਪਿੰਦਰ ਸਿੰਘ ਦੌਲਤਪੁਰਾ, ਬੂਟਾ ਸਿੰਘ ਗੁਲਾਮੀ ਵਾਲਾ, ਬਲਵਿੰਦਰ ਸਿੰਘ ਬੀ.ਏ., ਸੰਤੋਖ ਸਿੰਘ ਰਾਜਾ ਮਨੇਸ, ਜਗਤਾਰ ਸਿੰਘ ਪੈਂਚ, ਬਗੈਲ ਸਿੰਘ ਝੱਤਰਾ, ਜਰਨੈਲ ਸਿੰਘ ਭੁੱਲਰ, ਤਰਸੇਮ ਸਿੰਘ ਘਾਰੂ, ਲਛਮਣ ਸਿੰਘ, ਬਿੱਟੂ ਸਿੰਘ, ਸੋਨੀ ਮੋਗਾ, ਅਜੈਬ ਸਿੰਘ ਝੱਤਰਾ, ਕੁਲਦੀਪ ਸਿੰਘ ਝੱਤਰਾ, ਸੁਖਚੈਨ ਸਿੰਘ, ਗੂਰਚੈਨ ਸਿੰਘ, ਰੱਬੀ ਸ਼ਾਇਰ ਮਨਸੂਰ ਦੇਵਾਂ, ਅਵਤਾਰ ਸਿੰਘ ਤਰਨ ਤਾਰਨ ਸਾਹਿਬ, ਹਰਭਜਨ ਸਿੰਘ ਭਗੀਰਥ, ਦਲਜੀਤ ਸਿੰਘ ਕੁੱਸੂ ਵਾਲਾ ਮੋੜ, ਕੁਲਵੰਤ ਸਿੰਘ ਮੋਗਾ, ਹਰਬੰਸ ਸਿੰਘ, ਪ੍ਰਦੀਪ ਸਿੰਘ ਅਲੀਪੁਰ, ਨੇਕ ਖੋਸਿਆਂ ਵਾਲਾਂ, ਬਲਵਿੰਦਰ ਸਿੰਘ ਬਿੱਲਾ, ਜੀਵਨ ਸਿੰਘ ਹਾਣੀ, ਦੀਪ ਜੀਰਵੀ, ਦਲਜੀਤ ਕਾਲੀਆ, ਨਰਿੰਦਰ ਸਿੰਘ ਲੈਕਚਰਾਰ, ਗੁਰਦੀਪ ਸਿੰਘ ਖਿੰਡਾ, ਪਿਰਤਪਾਲ ਸਿੰਘ, ਹਰੀ ਦਾਸ ਚੌਹਾਨ, ਆਤਮਾ ਸਿੰਘ ਆਲਮਗੀਰ ਖੋਸਾ ਪਾਂਡੋ ਅਤੇ ਮੱਖਣ ਸਿੰਘ ਝੱਤਰਾ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਹਾਜ਼ਰ ਇਕੱਠ ਤੋਂ ਚੰਗੀ ਵਾਹ ਵਾਹ ਖੱਟੀ। ਨਰਿੰਦਰ ਸਿੰਘ ਲੈਕਚਰਾਰ ਤੇ ਗੁਰਦੀਪ ਸਿੰਘ ਖਿੰਡਾ ਵਧ ਰਹੇ ਵਾਤਾਵਰਨ ਪ੍ਰਦੂਸ਼ਣ ਅਤੇ ਸਬੰਧੀ ਸਮਾਜਕ ਕੁਰੀਤੀਆਂ ਵਿਰੁੱਧ ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ। ਲੇਖਕ ਰਾਜ ਅਰੋੜਾ ਨੇ ਆਪਣੀ ਰਚਨਾ ਮੰਚ ’ਤੇ ਰੱਖੀ। ਜਗਜੀਤ ਸਿੰਘ ਝੱਤਰਾ ਪ੍ਰੇਮ ਸਾਹਿੱਤ ਜੀਵਨ ਬਾਰੇ ਰੌਸ਼ਨੀ ਪਾਈ। ਪ੍ਰੇਮ ਭੂਸ਼ਣ ਗੁਪਤਾ ਨੇ ਆਪਣੀ ਮੰਜ਼ਿਲ ਸਰ ਕਰਨ ਸਬੰਧੀ ਕੀਤੀ ਗਈ ਮਿਹਨਤ ਸਬੰਧੀ ਜਾਣਕਾਰੀ ਦਿੰਦਿਆਂ ਜ਼ਿੰਦਗੀ ਬਾਰੇ ਹਰ ਪੱਖੋਂ ਵਿਸਥਾਰ ਨਾਲ ਚਰਚਾ ਕੀਤੀ।