24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਜ਼ੀਰਾ ਦੇ ਦੋ ਬਾਈਕਰਾਂ ਨੇ ਸ਼ਿਪਕੀ ਲਾ ਅਤੇ ਅਤਿ- ਸੰਵੇਦਨਸ਼ੀਲ ਲੇਪਚਾ ਲਾ ਬਾਰਡਰ ’ਤੇ ਲਹਿਰਾਇਆ ਤਿਰੰਗਾ

ਜ਼ੀਰਾ, 22 ਸਤੰਬਰ (ਪ੍ਰਤਾਪ ਸਿੰਘ ਹੀਰਾ)- ਜ਼ੀਰਾ ਦੇ ਦੋ ਬਾਈਕ ਰਾਈਡਰਾਂ ਹਰਚਰਨ ਸਿੰਘ ਚੋਹਲਾ ਅਤੇ ਤਰਸੇਮ ਸਿੰਘ ਸਫ਼ਰੀ ਨੇ ਭਾਰਤ-ਚੀਨ ਸਰਹੱਦ ਦੇ ਦੁਰਗਮ ਅਤੇ ਸੰਵੇਦਨਸ਼ੀਲ ਦੱਰਿਆਂ ’ਤੇ ਤਿਰੰਗਾ ਲਹਿਰਾ ਕੇ ਦੇਸ਼ ਪ੍ਰੇਮ ਦੀ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਇਸ ਵੇਲੇ ਕਿੰਨੌਰ, ਲਾਹੌਲ-ਸਪਿਤੀ ਅਤੇ ਲੱਦਾਖ ਦੇ ਦੌਰੇ ’ਤੇ ਨਿਕਲੇ ਇਹ ਦੋਵੇਂ ਰਾਈਡਰ ਭਾਰਤ ਸਰਕਾਰ ਦੀ ‘ਬਾਰਡਰ ਟੂਰਿਜ਼ਮ’ ਮੁਹਿੰਮ ਤਹਿਤ ਇੱਥੇ ਪਹੁੰਚੇ ਹਨ।

ਅਜੀਤ ਡੈਸਕ 23-09-2026
ਜ਼ੀਰਾ, 22 ਸਤੰਬਰ (ਪ੍ਰਤਾਪ ਸਿੰਘ ਹੀਰਾ)- ਜ਼ੀਰਾ ਦੇ ਦੋ ਬਾਈਕ ਰਾਈਡਰਾਂ ਹਰਚਰਨ ਸਿੰਘ ਚੋਹਲਾ ਅਤੇ ਤਰਸੇਮ ਸਿੰਘ ਸਫ਼ਰੀ ਨੇ ਭਾਰਤ-ਚੀਨ ਸਰਹੱਦ ਦੇ ਦੁਰਗਮ ਅਤੇ ਸੰਵੇਦਨਸ਼ੀਲ ਦੱਰਿਆਂ ’ਤੇ ਤਿਰੰਗਾ ਲਹਿਰਾ ਕੇ ਦੇਸ਼ ਪ੍ਰੇਮ ਦੀ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਇਸ ਵੇਲੇ ਕਿੰਨੌਰ, ਲਾਹੌਲ-ਸਪਿਤੀ ਅਤੇ ਲੱਦਾਖ ਦੇ ਦੌਰੇ ’ਤੇ ਨਿਕਲੇ ਇਹ ਦੋਵੇਂ ਰਾਈਡਰ ਭਾਰਤ ਸਰਕਾਰ ਦੀ ‘ਬਾਰਡਰ ਟੂਰਿਜ਼ਮ’ ਮੁਹਿੰਮ ਤਹਿਤ ਇੱਥੇ ਪਹੁੰਚੇ ਹਨ। ਉਨ੍ਹਾਂ ਚੀਨ ਸਰਹੱਦ ਨਾਲ ਲੱਗਦੇ ਸ਼ਿਪਕੀ ਲਾ ਅਤੇ ਬੇਹੱਦ ਸੰਵੇਦਨਸ਼ੀਲ ਮੰਨੇ ਜਾਂਦੇ ਲੇਪਚਾ ਲਾ ਬਾਰਡਰ ’ਤੇ ਕੌਮੀ ਝੰਡਾ ਲਹਿਰਾਉਂਦਿਆਂ ਦੇਸ਼ ਵਾਸੀਆਂ ਨੂੰ ਦੇਸ਼ ਭਗਤੀ ਦਾ ਸੱਦਾ ਦਿੱਤਾ । ਫੋਨ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੋਵਾਂ ਬਾਈਕਰਾਂ ਨੇ ਦੱਸਿਆ ਕਿ ਸਰਹੱਦ ’ਤੇ ਪਹੁੰਚਣ ’ਤੇ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਅਤੇ ਜਵਾਨਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਵਿਸ਼ੇਸ਼ ਮਾਨ-ਸਨਮਾਨ ਕੀਤਾ ਗਿਆ। ਉਨ੍ਹਾਂ ਨੇ ਹੱਡ ਚੀਰਵੀਂ ਠੰਢ ਅਤੇ ਅਤਿ-ਬਿਖਮ ਹਾਲਾਤਾਂ ਵਿਚ ਸਰਹੱਦਾਂ ਦੀ ਰਾਖੀ ਕਰ ਰਹੇ ਜਾਂਬਾਜ਼ ਜਵਾਨਾਂ ਦੇ ਹੌਸਲੇ ਦੀ ਭਰਪੂਰ ਸ਼ਲਾਘਾ ਕੀਤੀ । ਇਸ ਖੇਤਰ ਦੀ ਭੂਗੋਲਿਕ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਕੌਰਿਕ ਪਿੰਡ ਅਤੇ ਲੇਪਚਾ ਲਾ ਅਕਸਰ ਨਕਸ਼ੇ ’ਤੇ ਚੀਨ ਵੱਲ ਕਰੀਬ 6 ਕਿਲੋਮੀਟਰ ਅੰਦਰ ਨਜ਼ਰ ਆਉਂਦੇ ਹਨ, ਪਰ ਇਹ ਭਾਰਤ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਕਿਹਾ ਕਿ ਸਾਡੇ ਬਹਾਦਰ ਫੌਜੀ ਜਵਾਨ ਪੂਰੀ ਮੁਸਤੈਦੀ ਅਤੇ ਤਨਦੇਹੀ ਨਾਲ ਇਸ ਸਰਹੱਦ ਦੀ ਹਿਫ਼ਾਜ਼ਤ ਕਰ ਰਹੇ ਹਨ। ਦੋਵਾਂ ਰਾਈਡਰਾਂ ਦੀ ਇਸ ਦਲੇਰਾਨਾ ਪਹਿਲਕਦਮੀ ਦੀ ਇਲਾਕੇ ਭਰ ਵਿੱਚ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਨੌਜਵਾਨਾਂ ਨੂੰ ਅਲਾਮਤਾਂ ਤੋਂ ਦੂਰ ਰੱਖਣ ਲਈ ਗੁਰਬਾਣੀ ਨਾਲ ਜੋੜਨਾ ਸਮੇਂ ਦੀ ਲੋੜ- ਜਥੇ. ਸਰਾਂ ਅਗਲੀ ਖ਼ਬਰ ਸ਼ਹਿਰ ਦੀ ਮੁੱਖ ਸਬਜ਼ੀ ਮੰਡੀ ’ਚ ਫੂਡ ਸੇਫ਼ਟੀ ਵਿਭਾਗ ਦੀ ਅਚਾਨਕ ਦਸਤਕ 30 ਕਿੱਲੋ ਗਲੇ-ਸੜੇ ਪਪੀਤੇ ਮੌਕੇ ’ਤੇ ਫੜੇ, 4 ਸੈਂਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।