23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬਹੁਜਨ ਪਾਰਟੀ ਦੀ ਮੀਟਿੰਗ ਹੋਈ

ਜ਼ੀਰਾ, 22 ਸਤੰਬਰ (ਹਰਜੀਤ ਸਿੰਘ ਗਿੱਲ)- ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹਲਕਾ ਪ੍ਰਧਾਨ ਮੁਖ਼ਤਿਆਰ ਸਿੰਘ ਮੱਲ੍ਹਾਂਵਾਲਾ ਦੀ ਅਗਵਾਈ ਹੇਠ ਜ਼ੀਰਾ ਵਿਖੇ ਹੋਈ। ਇਸ ਦੌਰਾਨ ਪਾਰਟੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਜ਼ੀਰਾ ਵਿਸ਼ੇਸ਼ ਤੌਰ ’ਤੇ ਪਹੁੰਚੇ।

ਅਜੀਤ ਡੈਸਕ 23-09-2026
ਜ਼ੀਰਾ, 22 ਸਤੰਬਰ (ਹਰਜੀਤ ਸਿੰਘ ਗਿੱਲ)- ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹਲਕਾ ਪ੍ਰਧਾਨ ਮੁਖ਼ਤਿਆਰ ਸਿੰਘ ਮੱਲ੍ਹਾਂਵਾਲਾ ਦੀ ਅਗਵਾਈ ਹੇਠ ਜ਼ੀਰਾ ਵਿਖੇ ਹੋਈ। ਇਸ ਦੌਰਾਨ ਪਾਰਟੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਜ਼ੀਰਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਜ਼ੀਰਾ ਨੇ ਬੀਤੇ ਦਿਨੀਂ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਜ਼ੀਰਾ ਵਿਖੇ ਸਫਲ ਸਮਾਗਮ ਕਰਵਾਏ ਜਾਣ ਦੀਆਂ ਸਮੁੱਚੀ ਪਾਰਟੀ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਵਲੋਂ ਪਾਰਟੀ ਨੂੰ ਹਲਕਾ ਜ਼ੀਰਾ ਵਿਖੇ ਬੂਥ ਪੱਧਰ ਮਜ਼ਬੂਤ ਕਰਨ ਵਾਸਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਆਮ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ, ਇਸ ਲਈ ਹਲਕਾ ਜ਼ੀਰਾ ਦੇ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਤੋਂ ਵੱਡੀਆਂ ਉਮੀਦਾਂ ਹਨ। ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਜ਼ੀਰਾ ਨੇ ਲੋਕਾਂ ਨੂੰ ਪਾਰਟੀ ਨਾਲ ਖੜ੍ਹਨ ਦੀ ਅਪੀਲ ਕਰਦਿਆਂ ਉਨ੍ਹਾਂ ਦੀਆਂ ਉਮੀਦਾਂ ’ਤੇ ਖਰੇ ਉੱਤਰਨ ਦਾ ਭਰੋਸਾ ਦਿੱਤਾ। ਇਸ ਮੌਕੇ ਨੱਥਾ ਸਿੰਘ ਗਾਦੜੀਵਾਲਾ ਹਲਕਾ ਇੰਚਾਰਜ ਜ਼ੀਰਾ, ਮੁਖ਼ਤਿਆਰ ਸਿੰਘ ਮੱਲਾਂਵਾਲਾ ਹਲਕਾ ਪ੍ਰਧਾਨ ਜ਼ੀਰਾ, ਤਰਸੇਮ ਸਿੰਘ ਭੱਟੀ ਜਨਰਲ ਸਕੱਤਰ, ਬੂਟਾ ਸਿੰਘ ਜ਼ੀਰਾ ਮੀਤ ਪ੍ਰਧਾਨ, ਗੁਲਜ਼ਾਰ ਸਿੰਘ ਪ੍ਰਧਾਨ ਬਾਮ ਸੇਫ਼ ਹਲਕਾ ਜ਼ੀਰਾ, ਸੁਖਜਿੰਦਰ ਸਿੰਘ ਤਲਵੰਡੀ ਮੰਗੇ ਖਾਂ ਸਕੱਤਰ ਜ਼ੀਰਾ, ਦਰਸ਼ਨ ਸਿੰਘ ਮਨਸੂਦੇਵਾ, ਗੁਲਜ਼ਾਰ ਸਿੰਘ ਸੰਤੁ ਵਾਲਾ ਸਕੱਤਰ ਹਲਕਾ ਜ਼ੀਰਾ, ਅਮਰਜੀਤ ਸਿੰਘ ਸੋਨਾ ਸ਼ਹਿਰੀ ਪ੍ਰਧਾਨ ਜ਼ੀਰਾ, ਨਛੱਤਰ ਸਿੰਘ ਮਹੀਆਂ ਵਾਲਾ ਕਲਾਂ ਸਕੱਤਰ ਹਲਕਾ ਜ਼ੀਰਾ, ਦਰਸ਼ਨ ਸਿੰਘ ਮਨਸੂਰਦੇਵਾ, ਸੁਖਦੇਵ ਸਿੰਘ ਸੰਤੂਵਾਲਾ, ਅਰਜਨ ਸਿੰਘ ਜ਼ੀਰਾ, ਜੱਸਾ ਸਿੰਘ ਜ਼ੀਰਾ, ਚੰਦ ਸਿੰਘ ਜ਼ੀਰਾ, ਰਾਜਵਿੰਦਰ ਸਿੰਘ ਰਾਜਾ ਸੇਖਵਾਂ ਅਤੇ ਡਾਕਟਰ ਪਰਮਜੀਤ ਸਿੰਘ ਸੇਖਵਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਰਸੀ ’ਤੇ ਵਿਸ਼ੇਸ਼- ਪੁਲਿਸ ਅਧਿਕਾਰੀ ਬਖ਼ਸ਼ੀਸ਼ ਸਿੰਘ ਮੌੜ ਅਗਲੀ ਖ਼ਬਰ ਝੋਨੇ ਦੀ ਪਰਾਲੀ/ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਨਗਰ ਕੌਂਸਲ ਦਫ਼ਤਰ ਜਲਾਲਾਬਾਦ ਵਿਖੇ ਸਮੂਹ ਕਲੱਸਟਰ ਅਫ਼ਸਰਾਂ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।