26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਐਨ.ਐੱਸ.ਐੱਸ. ਦਿਵਸ ਮਨਾਇਆ

ਅਬੋਹਰ, 25 ਸਤੰਬਰ (ਵਿਵੇਕ ਹੂੜੀਆ)- ਡੀ. ਏ.

ਅਜੀਤ ਡੈਸਕ 26-09-2026
ਅਬੋਹਰ, 25 ਸਤੰਬਰ (ਵਿਵੇਕ ਹੂੜੀਆ)- ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ.ਵਿਜੇ ਗਰੋਵਰ ਦੀ ਰਹਿਨੁਮਾਈ ਹੇਠ ਐਨ.ਐੱਸ.ਐੱਸ. ਵਿਭਾਗ ਦੇ ਇੰਚਾਰਜ ਅਨਿਲ ਬਿਸ਼ਨੋਈ ਤੇ ਮੈਡਮ ਰੇਣੂ ਬਿਸ਼ਨੋਈ ਦੀ ਦੇਖ-ਰੇਖ ਹੇਠ ਐਨ.ਐੱਸ.ਐੱਸ. ਸਥਾਪਨਾ ਦਿਵਸ ਬੜੇ ਉਤਸ਼ਾਹ ਤੇ ਗੌਰਵਮਈ ਮਾਹੌਲ ਵਿਚ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪਵਿੱਤਰ ਹਵਨ ਯੱਗ ਨਾਲ ਹੋਈ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰੀ ਸੇਵਾ ਯੋਜਨਾ ਦੇ ਉਦੇਸ਼ਾਂ, ਕਾਰਜਪ੍ਰਣਾਲੀ ਤੇ ਸਮਾਜ ਪ੍ਰਤੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਉਣਾ ਸੀ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਵਿਦਿਆਰਥਣ ਨਵਸ਼ਾਨ ਨੇ ਬਾਖ਼ੂਬੀ ਨਿਭਾਈ, ਜਿਸ ਤੋਂ ਬਾਅਦ ਵਿਦਿਆਰਥਣ ਯੋਗਿਤਾ ਤੇ ਸਿਮਰਨ ਵੱਲੋਂ ਸੁਰੀਲੇ ਗੀਤ ਪੇਸ਼ ਕੀਤੇ ਗਏ। ਪ੍ਰੋਗਰਾਮ ਦੌਰਾਨ ਵਿਦਿਆਰਥੀ ਅਭਏ ਨੇ ਐਨ.ਐੱਸ.ਐੱਸ. ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਸ਼ਟਰੀ ਸੇਵਾ ਯੋਜਨਾ ਕੇਵਲ ਇੱਕ ਗਤੀਵਿਧੀ ਨਹੀਂ, ਸਗੋਂ ਵਿਦਿਆਰਥੀਆਂ ਵਿਚ ਸੇਵਾ, ਅਨੁਸ਼ਾਸਨ, ਅਗਵਾਈ, ਸਹਿਯੋਗ, ਸਮਾਜਿਕ ਜਾਗਰੂਕਤਾ ਤੇ ਰਾਸ਼ਟਰ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦਾ ਇੱਕ ਅਹਿਮ ਮਾਧਿਅਮ ਹੈ। ਇਸ ਤੋਂ ਇਲਾਵਾ ਪ੍ਰਧਾਨ ਹਰਸ਼ ਨੇ ਵੀ ਐਨ.ਐੱਸ.ਐੱਸ. ਰਾਹੀਂ ਮਿਲਣ ਵਾਲੀਆਂ ਸਿੱਖਿਆਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਕਾਰਜਕਾਰੀ ਪ੍ਰਿੰਸੀਪਲ ਡਾ.ਵਿਜੇ ਗਰੋਵਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਐਨ.ਐੱਸ.ਐੱਸ.ਇੰਚਾਰਜ ਅਨਿਲ ਬਿਸ਼ਨੋਈ ਨੇ ਹਾਜ਼ਰ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ’ਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸਾਬਕਾ ਮੰਤਰੀ ਜੋਸਨ ਨੇ ਕਾਂਗਰਸ ਦੇ ਵਿਰੋਧ ਮਾਰਚ ਵਿਚ ਹਿੱਸਾ ਲਿਆ, ਵੋਟ ਦੇ ਅਧਿਕਾਰ ਲਈ ਆਵਾਜ਼ ਬੁਲੰਦ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।