02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਦੇਸ਼ ਪ੍ਰੇਮ ਦਾ ਸੁਨੇਹਾ ਲੈ ਕੇ ਨਿਕਲੇ ਬਾਈਕ ਰਾਈਡਰਾਂ ਦਾ ਜ਼ੀਰਾ ਪੁੱਜਣ ’ਤੇ ਨਿੱਘਾ ਸਵਾਗਤ

ਜ਼ੀਰਾ, 1 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਜ਼ੀਰਾ ਦੇ ਦੋ ਨੌਜਵਾਨਾਂ ਵਲੋਂ ਦੇਸ਼ ਪ੍ਰੇਮ ਦਾ ਸੁਨੇਹਾ ਲੈ ਕੇ ਮੋਟਰਸਾਈਕਲਾਂ ’ਤੇ 16 ਦਿਨਾਂ ਦੀ ਕਿੰਨੋਰ ਲਾਹੌਲ ਐਂਡ ਸਪਿਤੀ ਤੇ ਲੱਦਾਖ ਯਾਤਰਾ ਪੂਰੀ ਕਰਨ ਉਪਰੰਤ ਜ਼ੀਰਾ ਪੁੱਜਣ ’ਤੇ ਬਾਈਕ ਰਾਈਡਰ ਹਰਚਰਨ ਸਿੰਘ ਚੋਹਲਾ ਤੇ ਤਰਸੇਮ ਸਿੰਘ ਸਫ਼ਰੀ ਦਾ ਸ਼ਹਿਰ ਦੀਆਂ ਪ੍ਰਮੁੱਖ ਸਮਾਜਿਕ ਸੰਸਥਾਵਾਂ ਵਲੋਂ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਜ਼ੀਰਾ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ ਤੇ ਸਰਪ੍ਰਸਤ ਸੁਖਦੇਵ ਬਿੱਟੂ ਵਿੱਜ ਸਮੇਤ ਸਮੂਹ ਮੈਂਬਰਾਂ ਨੇ ਦੋਵਾਂ ਰਾਈਡਰਾਂ ਨੂੰ ਹਾਰ ਪਾ ਕੇ ਜੀ ਆਇਆਂ ਆਖਿਆ ਤੇ ਉਨ੍ਹਾਂ ਦੇ ਇਸ ਹੌਸਲੇ ਭਰਪੂਰ ਕਦਮ ਦੀ ਸ਼ਲਾਘਾ ਕੀਤੀ।

ਜ਼ੀਰਾ ਵਿਖੇ ਪਹੁੰਚਣ ’ਤੇ ਬਾਇਕ ਰਾਈਡਰਾਂ ਦਾ ਸਨਮਾਨ ਕਰਦੇ ਹੋਏ ਵੱਖ-ਵੱਖ ਕਲੱਬਾਂ ਦੇ ਪ੍ਰਧਾਨ ਅਤੇ ਮੈਂਬਰ। ਤਸਵੀਰ-ਪ੍ਰਤਾਪ ਸਿੰਘ ਹੀਰਾ 02-10-2026
ਜ਼ੀਰਾ, 1 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਜ਼ੀਰਾ ਦੇ ਦੋ ਨੌਜਵਾਨਾਂ ਵਲੋਂ ਦੇਸ਼ ਪ੍ਰੇਮ ਦਾ ਸੁਨੇਹਾ ਲੈ ਕੇ ਮੋਟਰਸਾਈਕਲਾਂ ’ਤੇ 16 ਦਿਨਾਂ ਦੀ ਕਿੰਨੋਰ ਲਾਹੌਲ ਐਂਡ ਸਪਿਤੀ ਤੇ ਲੱਦਾਖ ਯਾਤਰਾ ਪੂਰੀ ਕਰਨ ਉਪਰੰਤ ਜ਼ੀਰਾ ਪੁੱਜਣ ’ਤੇ ਬਾਈਕ ਰਾਈਡਰ ਹਰਚਰਨ ਸਿੰਘ ਚੋਹਲਾ ਤੇ ਤਰਸੇਮ ਸਿੰਘ ਸਫ਼ਰੀ ਦਾ ਸ਼ਹਿਰ ਦੀਆਂ ਪ੍ਰਮੁੱਖ ਸਮਾਜਿਕ ਸੰਸਥਾਵਾਂ ਵਲੋਂ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਜ਼ੀਰਾ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ ਤੇ ਸਰਪ੍ਰਸਤ ਸੁਖਦੇਵ ਬਿੱਟੂ ਵਿੱਜ ਸਮੇਤ ਸਮੂਹ ਮੈਂਬਰਾਂ ਨੇ ਦੋਵਾਂ ਰਾਈਡਰਾਂ ਨੂੰ ਹਾਰ ਪਾ ਕੇ ਜੀ ਆਇਆਂ ਆਖਿਆ ਤੇ ਉਨ੍ਹਾਂ ਦੇ ਇਸ ਹੌਸਲੇ ਭਰਪੂਰ ਕਦਮ ਦੀ ਸ਼ਲਾਘਾ ਕੀਤੀ। ਯਾਤਰਾ ਦੇ ਤਜਰਬੇ ਸਾਂਝੇ ਕਰਦਿਆਂ ਬਾਈਕ ਰਾਈਡਰਾਂ ਨੇ ਦੱਸਿਆ ਕਿ ਇਸ 16 ਦਿਨਾਂ ਮੁਹਿੰਮ ਦੌਰਾਨ ਉਨ੍ਹਾਂ ਨੇ ਸ਼ਿਪਕੀ ਲਾ ਲੇਪਚਾ ਲਾ ਤੇ ਸਿਆਚਿਨ ਦੇ ਬੇਸ ਕੈਂਪ ’ਤੇ ਥਾਂਗ ਬਾਰਡਰਾਂ ’ਤੇ ਮਾਣ ਨਾਲ ਤਿਰੰਗਾ ਲਹਿਰਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਚੀਨ ਦੀਆਂ ਸਰਹੱਦਾਂ ’ਤੇ ਮਾਈਨਸ 55 ਡਿਗਰੀ ਦੇ ਬੇਹੱਦ ਔਖੇ ਤੇ ਕਠਿਨ ਹਾਲਾਤ ਵਿਚ ਸਾਡੇ ਬਹਾਦਰ ਫੌਜੀ ਜਵਾਨ ਦਿਨ-ਰਾਤ ਪਹਿਰਾ ਦੇ ਕੇ ਦੇਸ਼ ਦੀ ਰਾਖੀ ਕਰ ਰਹੇ ਹਨ। ਉੱਥੇ ਪਹੁੰਚ ਕੇ ਅਸਲ ਵਿਚ ਅਹਿਸਾਸ ਹੁੰਦਾ ਹੈ ਕਿ ਅਸੀਂ ਕਿੰਨੇ ਮਜ਼ਬੂਤ ਤੇ ਸਮਰੱਥ ਦੇਸ਼ ਦੇ ਨਾਗਰਿਕ ਹਾਂ, ਜਿਸ ਦੇ ਜਵਾਨ ਹਰ ਵੇਲੇ ਦੁਸ਼ਮਣ ਸਾਹਮਣੇ ਡਟੇ ਹੋਏ ਹਨ। ਰਾਈਡਰਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਰਹੱਦੀ ਖੇਤਰਾਂ ਦਾ ਦੌਰਾ ਕਰਕੇ ਦੇਸ਼ ਦੀ ਇਸ ਮਾਣਮੱਤੀ ‘ਬਾਰਡਰ ਟੂਰਿਜ਼ਮ ਮੁਹਿੰਮ’ ਦਾ ਹਿੱਸਾ ਬਣਨ। ਇਸ ਮੌਕੇ ਰਾਈਡਰਾਂ ਦਾ ਸਨਮਾਨ ਕਰਨ ਵਾਲਿਆਂ ਵਿਚ ਕਾਮਰੇਡ ਨਛੱਤਰ ਸਿੰਘ, ਗੁਰਪਾਲ ਜੀਰਵੀ, ਤਰਕਸ਼ੀਲ ਆਗੂ ਵੇਦ ਪ੍ਰਕਾਸ਼ ਸੋਨੀ, ਮਾਰਕੀਟ ਕਮੇਟੀ ਦੇ ਸਾਬਕਾ ਵਾਈਸ ਪ੍ਰਧਾਨ ਪਵਨ ਕੁਮਾਰ ਬਾਂਸਲ, ਜਸਵੰਤ ਸਿੰਘ ਨਾਮਦੇਵ, ਸੁਰਜੀਤ ਕੁਮਾਰ ਚੌਧਰੀ, ਗੁਰਪ੍ਰੀਤ ਸਿੰਘ ਜ਼ੀਰਾ, ਬਾਜ ਸਿੰਘ, ਜਗਬੀਰ ਸਿੰਘ ਮਰਖਾਈ, ਜੁਗਰਾਜ ਸਿੰਘ ਭੂਈ ਸਮੇਤ ਕਈ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਜ਼ੀਰਾ-ਮਖੂ ਇਲਾਕੇ ਦੀਆਂ ਸੰਗਤਾਂ ਵਲੋਂ ਧਾਰਮਿਕ ਸਮਾਗਮ ਅਗਲੀ ਖ਼ਬਰ ਭਾਕਿਯੂ (ਕਾਦੀਆਂ) ਦੇ ਵਫ਼ਦ ਨੇ ਮੁੱਖ ਮੰਤਰੀ ਦੇ ਨਾਂਅ ਵਧੀਕ ਡੀ.ਸੀ ਨੂੰ ਸੌਂਪਿਆ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।