03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸਿੱਖਿਆ ਵਿਭਾਗ ’ਚ ਸ਼ਾਨਦਾਰ ਤੇ ਬੇਦਾਗ਼ ਸੇਵਾਵਾਂ ਨਿਭਾਅ ਕੇ ਲੈਕਚਰਾਰ ਦਲਜੀਤ ਕੌਰ ਹੋਏ ਸੇਵਾ-ਮੁਕਤ

ਮੱਖੂ, 2 ਅਕਤੂਬਰ (ਵਰਿੰਦਰ ਮਨਚੰਦਾ)-ਸਿੱਖਿਆ ਵਿਭਾਗ ’ਚ ਲੰਮਾ ਸਮਾਂ ਸ਼ਾਨਦਾਰ, ਸਮਰਪਿਤ, ਇਮਾਨਦਾਰ ਅਤੇ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ ਲੈਕਚਰਾਰ ਹਿਸਟਰੀ ਦਲਜੀਤ ਕੌਰ ਪਤਨੀ ਸੇਵਾ ਮੁਕਤ ਲੈਕਚਰਾਰ ਅੰਗਰੇਜ਼ੀ ਸੁਖਵਿੰਦਰ ਸਿੰਘ ਸੇਵਾ-ਮੁਕਤ ਹੋ ਗਏ। ਉਨ੍ਹਾਂ ਦੀ ਸੇਵਾ-ਮੁਕਤੀ ਮੌਕੇ ਸਹਿਕਰਮੀਆਂ, ਵਿਦਿਆਰਥੀਆਂ ਅਤੇ ਇਲਾਕਾ ਵਾਸੀਆਂ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।

ਸੇਵਾ-ਮੁਕਤ ਹੋਏ ਹਿਸਟਰੀ ਲੈਕਚਰਾਰ ਦਲਜੀਤ ਕੌਰ ਪਤਨੀ ਸੇਵਾ-ਮੁਕਤ ਲੈਕਚਰਾਰ ਸੁਖਵਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕਰਦੇ ਹੋਏ ਸਟਾਫ਼ ਮੈਂਬਰ। ਅਜੀਤ ਤਸਵੀਰ 03-10-2026
ਮੱਖੂ, 2 ਅਕਤੂਬਰ (ਵਰਿੰਦਰ ਮਨਚੰਦਾ)-ਸਿੱਖਿਆ ਵਿਭਾਗ ’ਚ ਲੰਮਾ ਸਮਾਂ ਸ਼ਾਨਦਾਰ, ਸਮਰਪਿਤ, ਇਮਾਨਦਾਰ ਅਤੇ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ ਲੈਕਚਰਾਰ ਹਿਸਟਰੀ ਦਲਜੀਤ ਕੌਰ ਪਤਨੀ ਸੇਵਾ ਮੁਕਤ ਲੈਕਚਰਾਰ ਅੰਗਰੇਜ਼ੀ ਸੁਖਵਿੰਦਰ ਸਿੰਘ ਸੇਵਾ-ਮੁਕਤ ਹੋ ਗਏ। ਉਨ੍ਹਾਂ ਦੀ ਸੇਵਾ-ਮੁਕਤੀ ਮੌਕੇ ਸਹਿਕਰਮੀਆਂ, ਵਿਦਿਆਰਥੀਆਂ ਅਤੇ ਇਲਾਕਾ ਵਾਸੀਆਂ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਦੀ ਸੇਵਾ ਮੁਕਤੀ ’ਤੇ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਲਜੀਤ ਕੌਰ ਨੇ ਆਪਣੀ ਡਿਊਟੀ ਨੂੰ ਹਮੇਸ਼ਾ ਇਮਾਨਦਾਰੀ, ਮਿਹਨਤ ਤੇ ਤਨਦੇਹੀ ਨਾਲ ਨਿਭਾਇਆ ਤੇ ਵਿਦਿਆਰਥੀਆਂ ਦੀ ਸਿੱਖਿਆ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਤੇ ਸਨਮਾਨ ਭੇਟ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰ ਸਿੰਘ ਰੰਧਾਵਾ, ਰਣਜੀਤ ਕੌਰ ਲੈਕਚਰਾਰ ਫਿਜ਼ਿਕਸ, ਹਰਪ੍ਰੀਤ ਕੌਰ ਮੈਥ ਮਿਸਟ੍ਰੈੱਸ, ਸੰਦੀਪ ਕੌਰ ਲੈਕਚਰਾਰ ਕੈਮਿਸਟਰੀ, ਬਲਜਿੰਦਰ ਕੌਰ ਲੈਕਚਰਾਰ ਪੰਜਾਬੀ, ਸੁਖਵਿੰਦਰ ਸਿੰਘ ਲੈਕਚਰਾਰ ਅੰਗਰੇਜ਼ੀ ਸੇਵਾ ਮੁਕਤ, ਸਤਨਾਮ ਸਿੰਘ ਗਿੱਲ ਏ.ਡੀ.ਓ. ਜ਼ੀਰਾ, ਹਰਪਾਲ ਸਿੰਘ ਕੰਪਿਊਟਰ ਫੈਕਲਟੀ ਆਦਿ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਹਿੰਮਤ ਸਿੰਘ ਰਿਸ਼ੀਕੇਸ਼, ਰਜਿੰਦਰ ਕੌਰ ਰਿਸ਼ੀਕੇਸ਼, ਸਤਨਾਮ ਸਿੰਘ ਪੀਰ ਮੁਹੰਮਦ, ਇੰਦਰਜੀਤ ਕੌਰ ਪੀਰ ਮੁਹੰਮਦ ਨੇ ਉਨ੍ਹਾਂ ਦੇ ਨਾਲ ਸਕੂਲ ਵਿਚ ਵਿਦਾਇਗੀ ਸਮਾਰੋਹ ਦੌਰਾਨ ਉਚੇਚੇ ਤੌਰ ’ਤੇ ਹਾਜ਼ਰੀ ਦਿੱਤੀ। ਸਮਾਗਮ ਵਿਚ ਗੁਰਪ੍ਰੀਤ ਸਿੰਘ ਢੋਟ ਲੈਕਚਰਾਰ ਮੈਥ, ਸੁਖਦੇਵ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਦੀਪਿਕਾ ਮੈਥ ਮਿਸਟ੍ਰੈੱਸ , ਉਪਮਾ ਰਾਣੀ ਹਿੰਦੀ ਮਿਸਟ੍ਰੈੱਸ, ਗੁਰਵੀਰ ਸਿੰਘ ਇੰਗਲਿਸ਼ ਮਾਸਟਰ, ਜੋਤ ਸਰੂਪ ਸਿੰਘ ਕੰਪਿਊਟਰ ਅਧਿਆਪਕ, ਸਿਮਰਨ ਕੌਰ, ਰਜਨੀ ਬਾਲਾ, ਗੁਰਵੀਰ ਇੰਗਲਿਸ਼, ਕਮਲਜੀਤ ਕੌਰ ਸਿੱਧੂ ਇੰਗਲਿਸ਼ ਮਿਸਟ੍ਰੈੱਸ, ਹਿਮਾਨੀ ਸਾਇੰਸ ਮਿਸਟ੍ਰੈੱਸ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੋਬਿੰਦਸਰ ਸਾਹਿਬ ਪਿੰਡ ਭੱਟੀਆਂ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।