06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਫੂਡ ਸਪਲਾਈ ਦਫਤਰ ਦੇ ਕੋਲੋਂ ਨਸ਼ਾ ਤਸਕਰ ਕਾਬੂ

ਫ਼ਿਰੋਜ਼ਪੁਰ,4 ਅਕਤੂਬਰ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਫੂਡ ਸਪਲਾਈ ਦਫਤਰ ਦੇ ਕੋਲੋਂ ਇਕ ਨਸ਼ਾ ਤਸਕਰ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਐਨ. ਡੀ.

ਅਜੀਤ ਡੈਸਕ 05-10-2026
ਫ਼ਿਰੋਜ਼ਪੁਰ,4 ਅਕਤੂਬਰ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਫੂਡ ਸਪਲਾਈ ਦਫਤਰ ਦੇ ਕੋਲੋਂ ਇਕ ਨਸ਼ਾ ਤਸਕਰ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਐਨ. ਡੀ.ਪੀ.ਐਸ. ਨਾਨ ਕਮਰਸ਼ੀਅਲ ਤਹਿਤ ਮੁਕਦਮਾ ਦਰਜ ਕੀਤਾ। ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਹੈ ਕਿ ਦੌਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕੀ ਆਕਾਸ਼ ਪੁੱਤਰ ਦੇਸ ਰਾਜ ਵਾਸੀ ਬਸਤੀ ਸ਼ੇਖਾਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਜੋ ਨਸ਼ਾ ਹੈਰੋਇਨ ਵੇਚਣ ਦਾ ਆਦੀ ਹੈ ਜੋ ਅੱਜ ਵੀ ਨੇੜੇ ਦਫਤਰ ਫੂਡ ਸਪਲਾਈ ਰੇਲਵੇ ਸਟੇਸ਼ਨ ਕੋਲ ਬੈਠਾ ਹੈਰੋਇਨ ਵੇਚਣ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ ਜੇਕਰ ਹੁਣ ਰੇਡ ਕੀਤੀ ਜਾਵੇ ਤਾਂ ਹੈਰੋਇਨ ਸਮੇਤ ਕਾਬੂ ਆ ਸਕਦਾ ਹੈ। ਪੁਲਿਸ ਨੇ ਇਤਲਾਹ ਭਰੋਸੇਯੋਗ ਹੋਣ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਆਕਾਸ਼ ਪੁੱਤਰ ਦੇਸ ਰਾਜ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਮਾਮਲਾ ਦਰਜ ਕੀਤਾ।
ਪਿਛਲੀ ਖ਼ਬਰ ਮੇਰਾ ਪਰਿਵਾਰ ਵੈੱਲਫੇਅਰ ਸੁਸਾਇਟੀ ਨੇ ਲਗਾਇਆ ਖ਼ੂਨਦਾਨ ਕੈਂਪ ਅਗਲੀ ਖ਼ਬਰ ਫਾਈਬਰੋਸਕੈਨ ਅਤੇ ਬੀ.ਐੱਮ.ਡੀ. ਟੈੱਸਟ ਦੀ ਸਹੂਲਤ ਰਹੀ ਉਪਲਬਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।