ਹਰਜੀਤ ਕੌਰ ਸੋਢੀ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਜ਼ੀਰਾ, 8 ਅਕਤੂਬਰ (ਹਰਜੀਤ ਸਿੰਘ ਗਿੱਲ)-ਗੁਰਬਖਸ਼ ਸਿੰਘ ਸੋਢੀ ਦੀ ਪਤਨੀ ਹਰਜੀਤ ਕੌਰ ਸੋਢੀ (ਮਨਾਵਾਂ) ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਜਿਸ ਕਰਕੇ ਉਨ੍ਹਾਂ ਦੇ ਪਤੀ ਗੁਰਬਖਸ਼ ਸਿੰਘ ਸੋਢੀ ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਪਿੰਡ ਮਨਾਵਾਂ, ਦਿਉਰ ਐਡਵੋਕੇਟ ਗੁਰਨਾਮ ਸਿੰਘ ਸੋਢੀ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਜ਼ੀਰਾ, ਦਿਉਰ ਜਸਵਿੰਦਰ ਸਿੰਘ ਖਾਲਸਾ ਕੈਸ਼ੀਅਰ ਸਹਾਰਾ ਕਲੱਬ ਜ਼ੀਰਾ ਤੇ ਭਤੀਜੇ ਐਡਵੋਕੇਟ ਮਨਦੀਪ ਸਿੰਘ ਸੋਢੀ ਨੂੰ ਗਹਿਰਾ ਸਦਮਾ ਲੱਗਾ ਹੈ। ਇਸ ਸਬੰਧ ਵਿਚ ਧਾਰਮਿਕ, ਰਾਜਨੀਤਕ, ਸਮਾਜ ਸੇਵੀ ਸੰਸਥਾਵਾਂ, ਵਕੀਲ ਭਾਈਚਾਰੇ, ਰਿਸ਼ਤੇਦਾਰਾਂ ਤੇ ਸਨੇਹੀਆਂ ਵਲੋਂ ਸੋਢੀ ਪਰਿਵਾਰ ਪਿੰਡ ਮਨਾਵਾਂ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।
ਸਵਰਗੀ ਹਰਜੀਤ ਕੌਰ ਸੋਢੀ ਮਨਾਵਾਂ
09-10-2026