10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਰਾਜੀਵ ਸ਼ਰਮਾ ਭੋਲਾ ਦੀ ਮਲਸੀਆਂ ਕਲਾਂ ਸੇਵਾ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਬਣੇ

ਜ਼ੀਰਾ, 9 ਅਕਤੂਬਰ (ਹਰਜੀਤ ਸਿੰਘ ਗਿੱਲ)- ਕਿਸਾਨਾਂ ਦੇ ਹਿੱਤਾਂ ਦੀ ਰਾਖੀ ਤੇ ਖੇਤੀਬਾੜੀ ਸੀਜ਼ਨ ਦੌਰਾਨ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਦੀ ਮਲਸੀਆਂ ਕਲਾਂ ਸੇਵਾ ਲਿਮਟਿਡ ਸਭਾ ਦੀ ਚੋਣ ਪ੍ਰਧਾਨ ਰਘਬੀਰ ਸਿੰਘ ਬੱਬੂ ਸ਼ਹਿਜ਼ਾਦਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਹਾਜ਼ਰ ਮੈਂਬਰਾਂ ਦੀ ਸਹਿਮਤੀ ਨਾਲ ਵੱਖ-ਵੱਖ ਅਹੁਦਿਆਂ ਦੀ ਵੰਡ ਕੀਤੀ ਗਈ।

ਅਜੀਤ ਡੈਸਕ 10-10-2026
ਜ਼ੀਰਾ, 9 ਅਕਤੂਬਰ (ਹਰਜੀਤ ਸਿੰਘ ਗਿੱਲ)- ਕਿਸਾਨਾਂ ਦੇ ਹਿੱਤਾਂ ਦੀ ਰਾਖੀ ਤੇ ਖੇਤੀਬਾੜੀ ਸੀਜ਼ਨ ਦੌਰਾਨ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਦੀ ਮਲਸੀਆਂ ਕਲਾਂ ਸੇਵਾ ਲਿਮਟਿਡ ਸਭਾ ਦੀ ਚੋਣ ਪ੍ਰਧਾਨ ਰਘਬੀਰ ਸਿੰਘ ਬੱਬੂ ਸ਼ਹਿਜ਼ਾਦਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਹਾਜ਼ਰ ਮੈਂਬਰਾਂ ਦੀ ਸਹਿਮਤੀ ਨਾਲ ਵੱਖ-ਵੱਖ ਅਹੁਦਿਆਂ ਦੀ ਵੰਡ ਕੀਤੀ ਗਈ। ਇਸ ਸਮੇਂ ਕੌਂਸਲਰ ਰਾਜੀਵ ਸ਼ਰਮਾ ਭੋਲਾ ਨੂੰ ਸਰਬਸੰਮਤੀ ਨਾਲ ਸਭਾ ਦਾ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਮੀਟਿੰਗ ਦੌਰਾਨ ਆਉਣ ਵਾਲੇ ਖੇਤੀਬਾੜੀ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਡੀ.ਏ.ਪੀ ਖਾਦ ਦੇ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਰਾਜੀਵ ਸ਼ਰਮਾ ਭੋਲਾ ਨੇ ਸਮੁੱਚੀ ਸਭਾ ਦਾ ਧੰਨਵਾਦ ਕੀਤਾ। ਇਸ ਮੌਕੇ ਮਲਸੀਆਂ ਕਲਾਂ ਸੇਵਾ ਸਭਾ ਦੇ ਪ੍ਰਧਾਨ ਰਘਬੀਰ ਸਿੰਘ ਬੱਬੂ ਸ਼ਹਿਜ਼ਾਦਾ ਸਰਪੰਚ, ਰਾਜੀਵ ਸ਼ਰਮਾ ਭੋਲਾ, ਮੰਗਲ ਸਿੰਘ, ਲਖਬੀਰ ਸਿੰਘ ਤੇ ਮੁਖ਼ਤਿਆਰ ਸਿੰਘ ਮੀਤ ਪ੍ਰਧਾਨ, ਨਾਇਬ ਸਿੰਘ, ਗੱਜਣ ਸਿੰਘ, ਬਿਕਰਮ ਸਿੰਘ ਕਮੇਟੀ ਮੈਂਬਰ, ਚਰਨਜੀਤ ਕੌਰ ਕਮੇਟੀ ਮੈਂਬਰ, ਅਮਰੀਕ ਸਿੰਘ ਐਮ.ਸੀ, ਨਰਿੰਦਰ ਕੌਰ, ਹਰਚਰਨ ਸਿੰਘ ਪੰਚਾਇਤ ਮੈਂਬਰ, ਕੁਲਤਾਰ ਸਿੰਘ ਸਰਪੰਚ, ਗੁਰਚਰਨ ਸਿੰਘ ਕਿਸਾਨ ਆਗੂ ਤੇ ਨਵਰੋਜ ਸਿੰਘ ਮੈਂਬਰ, ਮਨਦੀਪ ਸਿੰਘ ਸਕੱਤਰ ਸਭਾ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਮੰਡੀਆਂ ਵਿਚ ਕਿਸਾਨਾਂ ਦੀ ਆਰਥਿਕ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ-ਸੰਧੂ, ਕਰਮੂੰਵਾਲਾ ਅਗਲੀ ਖ਼ਬਰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਗੁਰੂਹਰਸਹਾਏ ਵਿਖੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।