10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ

ਗੁਰੂਹਰਸਹਾਏ, 9 ਅਕਤੂਬਰ (ਕਪਿਲ ਕੰਧਾਰੀ)-ਪੰਜਾਬ ਪ੍ਰਧਾਨ ਡਾਕਟਰ ਜਗਵਿੰਦਰ ਸਿੰਘ ਕਾਲਖ ਦੀ ਰਹਿਨੁਮਾਈ ਹੇਠ ਕੰਮ ਕਰ ਰਹੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਰੇਲਵੇ ਪਾਰਕ, ਗੁਰੂਹਰਸਹਾਏ ਵਿਖੇ ਜ਼ਿਲ੍ਹਾ ਪ੍ਰਧਾਨ ਡਾ. ਨਿਸ਼ਾਨ ਸਿੰਘ ਅਤੇ ਬਲਾਕ ਪ੍ਰਧਾਨ ਡਾ.

ਅਜੀਤ ਡੈਸਕ 10-10-2026
ਗੁਰੂਹਰਸਹਾਏ, 9 ਅਕਤੂਬਰ (ਕਪਿਲ ਕੰਧਾਰੀ)-ਪੰਜਾਬ ਪ੍ਰਧਾਨ ਡਾਕਟਰ ਜਗਵਿੰਦਰ ਸਿੰਘ ਕਾਲਖ ਦੀ ਰਹਿਨੁਮਾਈ ਹੇਠ ਕੰਮ ਕਰ ਰਹੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਰੇਲਵੇ ਪਾਰਕ, ਗੁਰੂਹਰਸਹਾਏ ਵਿਖੇ ਜ਼ਿਲ੍ਹਾ ਪ੍ਰਧਾਨ ਡਾ.ਨਿਸ਼ਾਨ ਸਿੰਘ ਅਤੇ ਬਲਾਕ ਪ੍ਰਧਾਨ ਡਾ.ਅਨਵਰ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਡਾਕਟਰ ਸਾਥੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੂੰ ਸੱਤਾ ਵਿਚ ਆਇਆਂ ਸਾਢੇ ਚਾਰ ਸਾਲ ਬੀਤ ਚੁੱਕੇ ਹਨ ਪਰ ਜਥੇਬੰਦੀ ਨਾਲ ਕੀਤੇ ਗਏ ਵਾਅਦਿਆਂ ਸਬੰਧੀ ਅਜੇ ਤੱਕ ਕੋਈ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਮੀਟਿੰਗ ਦੌਰਾਨ ਸਮੂਹ ਡਾਕਟਰ ਸਾਥੀਆਂ ਨੇ ਇੱਕਜੁੱਟ ਹੋ ਕੇ ਜਥੇਬੰਦੀ ਦੇ ਨਾਲ ਖੜ੍ਹਨ ਅਤੇ ਇੱਕ-ਦੂਜੇ ਦੀਆਂ ਮੁਸ਼ਕਲਾਂ ਵਿਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਐਸੋਸੀਏਸ਼ਨ ਦੇ ਨਵੇਂ ਦਫ਼ਤਰ ਦਾ ਉਦਘਾਟਨ 10 ਨਵੰਬਰ ਨੂੰ ਕਰਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਡਾ.ਸੁਖਵਿੰਦਰ ਸਿੰਘ ਮਾਦੀ ਕੇ, ਡਾ.ਗੁਰਚਰਨ ਸਿੰਘ, ਡਾ.ਇਕਬਾਲ ਸਿੰਘ, ਡਾ.ਚਰਨਜੀਤ ਸਿੰਘ, ਡਾ.ਲਵਪ੍ਰੀਤ ਸਿੰਘ, ਡਾ.ਮਲਕੀਤ ਸਿੰਘ, ਡਾ.ਕੁਲਵੰਤ ਸਿੰਘ, ਡਾ.ਰੂਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਘਰ ’ਚ ਵੜ ਰਿਹਾ ਗੰਦਾ ਪਾਣੀ, ਰਹਿਣਾ ਹੋਇਆ ਮੁਸ਼ਕਿਲ ਅਗਲੀ ਖ਼ਬਰ ਮੰਡੀਆਂ ਵਿਚ ਕਿਸਾਨਾਂ ਦੀ ਆਰਥਿਕ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ-ਸੰਧੂ, ਕਰਮੂੰਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।