11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸ੍ਰੀ ਰਾਮ ਬਾਗ ਬਿਰਧ ਸੇਵਾ ਆਸ਼ਰਮ ’ਚ ਵਿਸ਼ੇਸ਼ ਕੈਂਪ ਲਗਾਇਆ

ਫ਼ਿਰੋਜ਼ਪੁਰ, 10 ਅਕਤੂਬਰ (ਕੁਲਬੀਰ ਸਿੰਘ ਸੋਢੀ)- ਮਹਾਰਾਜਾ ਅਗਰਸੇਨ ਜੈਅੰਤੀ ਦੇ ਮੌਕੇ ’ਤੇ ਅਖਿਲ ਭਾਰਤੀ ਅਗਰਵਾਲ ਸੰਮੇਲਨ ਵਲੋਂ ਸ੍ਰੀ ਰਾਮ ਬਾਗ ਬਿਰਧ ਸੇਵਾ ਆਸ਼ਰਮ ਫ਼ਿਰੋਜ਼ਪੁਰ ਛਾਉਣੀ ਵਿਖੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸੁਰਿੰਦਰ ਅਗਰਵਾਲ ਦੀ ਪ੍ਰੇਰਨਾ ਸਦਕਾ ਮੁਫ਼ਤ ਮੈਡੀਕਲ ਚੈੱਕਅਪ ਤੇ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਕੈਂਪ ਵਿਚ ਕੁੱਲ 400 ਮਰੀਜ਼ਾਂ ਦੀ ਓ.

ਮਹਾਰਾਜਾ ਅਗਰਸੇਨ ਜੈਅੰਤੀ ਦੇ ਮੌਕੇ ’ਤੇ ਅਖਿਲ ਭਾਰਤੀ ਅਗਰਵਾਲ ਸੰਮੇਲਨ ਵਲੋਂ ਲਗਾਏ ਵਿਸ਼ੇਸ਼ ਕੈਂਪ ਦੀ ਤਸਵੀਰ। ਅਜੀਤ ਤਸਵੀਰ 11-10-2026
ਫ਼ਿਰੋਜ਼ਪੁਰ, 10 ਅਕਤੂਬਰ (ਕੁਲਬੀਰ ਸਿੰਘ ਸੋਢੀ)- ਮਹਾਰਾਜਾ ਅਗਰਸੇਨ ਜੈਅੰਤੀ ਦੇ ਮੌਕੇ ’ਤੇ ਅਖਿਲ ਭਾਰਤੀ ਅਗਰਵਾਲ ਸੰਮੇਲਨ ਵਲੋਂ ਸ੍ਰੀ ਰਾਮ ਬਾਗ ਬਿਰਧ ਸੇਵਾ ਆਸ਼ਰਮ ਫ਼ਿਰੋਜ਼ਪੁਰ ਛਾਉਣੀ ਵਿਖੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸੁਰਿੰਦਰ ਅਗਰਵਾਲ ਦੀ ਪ੍ਰੇਰਨਾ ਸਦਕਾ ਮੁਫ਼ਤ ਮੈਡੀਕਲ ਚੈੱਕਅਪ ਤੇ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਕੈਂਪ ਵਿਚ ਕੁੱਲ 400 ਮਰੀਜ਼ਾਂ ਦੀ ਓ.ਪੀ.ਡੀ. ਹੋਈ ਜਿਨ੍ਹਾਂ ਵਿਚ 250 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਜਦਕਿ 150 ਮਰੀਜ਼ਾਂ ਨੇ ਜਨਰਲ ਓ.ਪੀ.ਡੀ ਰਾਹੀਂ ਵੱਖ-ਵੱਖ ਸਿਹਤ ਸਮੱਸਿਆਵਾਂ ਸਬੰਧੀ ਡਾਕਟਰੀ ਸਲਾਹ ਦਿੱਤੀ ਗਈ। ਇਸ ਦੇ ਨਾਲ ਅੱਖਾਂ ਦੀ ਜਾਂਚ ਦੌਰਾਨ 50 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ ਜਿਨ੍ਹਾਂ ਦੇ ਆਪ੍ਰੇਸ਼ਨ ਕਰਵਾਏ ਜਾਣਗੇ ਤੇ ਇਸ ਤੋਂ ਇਲਾਵਾ 150 ਮਰੀਜ਼ਾਂ ਨੂੰ ਅਮਨਦੀਪ ਹਸਪਤਾਲ ਵਿਚ ਅੱਗੇ ਦੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਕੈਂਪ ਵਿਚ ਅਮਨਦੀਪ ਹਸਪਤਾਲ ਦੇ ਫੈਸਿਲਿਟੀ ਡਾਇਰੈਕਟਰ ਡਾ.ਅਭਿਸ਼ੇਕ ਅਰੋੜਾ ਤੇ ਫ਼ਿਰੋਜ਼ਪੁਰ ਕੈਂਟੋਨਮੈਂਟ ਬੋਰਡ ਦੇ ਐੱਸ.ਡੀ.ਓ. ਸਤੀਸ਼ ਅਰੋੜਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਅੱਖਾਂ ਦੇ ਮਾਹਿਰ ਡਾ.ਆਕ੍ਰਿਤੀ ਸਿੰਗਲਾ ਤੇ ਡਾ.ਵਿਕਾਸ ਸ਼ੁਕਲਾ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਲੋੜੀਂਦੀ ਡਾਕਟਰੀ ਸਲਾਹ ਦਿੱਤੀ। ਅਖਿਲ ਭਾਰਤੀ ਅਗਰਵਾਲ ਸੰਮੇਲਨ, ਪੰਜਾਬ ਪ੍ਰਦੇਸ਼ ਦੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੋਇਲ ਨੇ ਦੱਸਿਆ ਕਿ ਸੰਸਥਾ ਵਲੋਂ ਸਮਾਜ ਸੇਵਾ ਦੇ ਤਹਿਤ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਕੈਂਪ ਨੂੰ ਸਫਲ ਬਣਾਉਣ ਵਿਚ ਪੰਜਾਬ ਕਾਰਜਕਾਰਨੀ ਦੇ ਮੈਂਬਰਾਂ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੋਇਲ, ਅਸ਼ੋਕ ਗੁਪਤਾ, ਸੁਸ਼ੀਲ ਗੁਪਤਾ, ਵਿਸ਼ਾਲ ਗੁਪਤਾ, ਸੰਜੇ ਗੁਪਤਾ, ਅਸ਼ੋਕ ਗਰਗ, ਪਵਨ ਕਾਂਸਲ, ਅਨਿਲ ਅਗਰਵਾਲ, ਗੋਵਿੰਦ ਗੋਇਲ, ਅਸ਼ਵਨੀ ਗਰਗ, ਲਾਲ ਚੰਦ ਗੋਇਲ, ਅਵਿਨਾਸ਼ ਗੁਪਤਾ, ਨਰਿੰਦਰ ਗੋਇਲ, ਅਰਵਿੰਦ ਬਾਂਸਲ, ਦੀਪਕ ਅਗਰਵਾਲ, ਮਯੰਕ ਮਿੱਤਲ, ਅਨਿਲ ਜਿੰਦਲ, ਅਨਿਲ ਸੰਘੀ, ਮਧੂ ਗੋਇਲ, ਮਹਿਲਾ ਪ੍ਰਧਾਨ ਆਮਨਾ ਗੁਪਤਾ, ਅਨੂ ਗਰਗ, ਰਿਤਿਕ ਗੋਇਲ, ਨੀਲਮ ਗੁਪਤਾ, ਉਰਮਿਲਾ ਗੋਇਲ, ਪ੍ਰਧਾਨ ਰਾਕੇਸ਼ ਅਗਰਵਾਲ ਤੇ ਨਰੇਸ਼ ਗੋਇਲ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਕੈਂਪ ਵਿਚ ਸ੍ਰੀ ਰਾਮ ਬਾਗ ਬਿਰਧ ਸੇਵਾ ਆਸ਼ਰਮ ਕਮੇਟੀ ਤੇ ਲਾਇਨਜ਼ ਆਈ ਕੇਅਰ ਸੈਂਟਰ ਵਲੋਂ ਵੀ ਸਹਿਯੋਗ ਦਿੱਤਾ ਗਿਆ।
ਪਿਛਲੀ ਖ਼ਬਰ ਵੱਧ ਨਮੀ ਵਾਲੇ ਝੋਨੇ ਦੀ ਟਰਾਲੀ ਮਾਰਕੀਟ ਕਮੇਟੀ ਨੇ ਵਾਪਸ ਭੇਜੀ ਅਗਲੀ ਖ਼ਬਰ ਬਾਕਸਿੰਗ (ਅੰਡਰ-19) ਵਿਚ ਜਲੰਧਰ ਵਿੰਗ ਦੀ ਟੀਮ ਬਣੀ ਓਵਰਆਲ ਚੈਂਪੀਅਨ ਵੱਖ-ਵੱਖ ਭਾਰ ਵਰਗਾਂ ਦੇ ਜੇਤੂ ਮੁੱਕੇਬਾਜ਼ਾਂ ਨੂੰ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।