13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

‘ ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਵਿਧਾਇਕ ਦਹੀਆ ਨੇ ਲੋਕਾਂ ਨੂੰ ਸਰਟੀਫਿਕੇਟ ਵੰਡੇ

ਮਮਦੋਟ, 12 ਅਕਤੂਬਰ (ਸੁਖਦੇਵ ਸਿੰਘ ਸੰਗਮ)- ਸੂਬੇ ਦੀ ਆਮ ਆਦਮੀ ਸਰਕਾਰ ਵਲੋਂ ਚਲਾਈ ਜਾ ਰਹੀ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਲਾਲ ਲਕੀਰ ਅੰਦਰ ਆਉਂਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕਾਨਾਂ ਹੱਕ ਦੇਣ ਲਈ ਉਨ੍ਹਾਂ ਦੇ ਘਰਾਂ ਦੀਆਂ ਰਜਿਸਟਰੀਆਂ ਅਤੇ ਇੰਦਰਾਜ ਕਬਜ਼ੇ ਹੇਠ ਰਹੇ ਲੋਕਾਂ ਦੇ ਨਾਂਅ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੀ ਇਸ ਮੁਹਿੰਮ ਤਹਿਤ ਬਲਾਕ ਮਮਦੋਟ ਦੇ ਪਿੰਡ ਹੁਸੈਨ ਸ਼ਾਹ ਵਾਲਾ ਤੇ ਬੋਦਲ ਵਿਖੇ ਲੋਕਾਂ ਨੂੰ ਮਾਲਕਾਨਾਂ ਹੱਕ ਦੇਣ ਦੇ ਸਰਟੀਫਿਕੇਟ ਹਲਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਐਡਵੋਕੇਟ ਰਜਨੀਸ਼ ਦਹੀਆ ਵਲੋਂ ਵੰਡੇ ਗਏ।

ਅਜੀਤ ਡੈਸਕ 13-10-2026
ਮਮਦੋਟ, 12 ਅਕਤੂਬਰ (ਸੁਖਦੇਵ ਸਿੰਘ ਸੰਗਮ)- ਸੂਬੇ ਦੀ ਆਮ ਆਦਮੀ ਸਰਕਾਰ ਵਲੋਂ ਚਲਾਈ ਜਾ ਰਹੀ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਲਾਲ ਲਕੀਰ ਅੰਦਰ ਆਉਂਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕਾਨਾਂ ਹੱਕ ਦੇਣ ਲਈ ਉਨ੍ਹਾਂ ਦੇ ਘਰਾਂ ਦੀਆਂ ਰਜਿਸਟਰੀਆਂ ਅਤੇ ਇੰਦਰਾਜ ਕਬਜ਼ੇ ਹੇਠ ਰਹੇ ਲੋਕਾਂ ਦੇ ਨਾਂਅ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੀ ਇਸ ਮੁਹਿੰਮ ਤਹਿਤ ਬਲਾਕ ਮਮਦੋਟ ਦੇ ਪਿੰਡ ਹੁਸੈਨ ਸ਼ਾਹ ਵਾਲਾ ਤੇ ਬੋਦਲ ਵਿਖੇ ਲੋਕਾਂ ਨੂੰ ਮਾਲਕਾਨਾਂ ਹੱਕ ਦੇਣ ਦੇ ਸਰਟੀਫਿਕੇਟ ਹਲਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਐਡਵੋਕੇਟ ਰਜਨੀਸ਼ ਦਹੀਆ ਵਲੋਂ ਵੰਡੇ ਗਏ। ਇਕ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਹਲਕਾ ਵਿਧਾਇਕ ਦਹੀਆ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕਾਨਾ ਹੱਕ ਦੇਣ ਨਾਲ ਲੜਾਈ ਝਗੜਿਆਂ ਦਾ ਖ਼ਾਤਮਾ ਹੋਵੇਗਾ ਤੇ ਨਾਲ ਦੀ ਨਾਲ ਜਾਇਦਾਦ ਲੋਕਾਂ ਦੇ ਨਾਮ ਹੋ ਜਾਣ ਕਰਕੇ ਬੈਂਕਾਂ ਤੇ ਹੋਰ ਵਿੱਤੀ ਸੰਸਥਾਵਾਂ ਤੋਂ ਲੋਕਾਂ ਨੂੰ ਕਰਜ਼ੇ ਦੀ ਸਹੂਲਤ ਵੀ ਮਿਲ ਸਕੇਗੀ। ਇਸ ਮੌਕੇ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਸ੍ਰੀ ਰਮੇਸ਼ ਕੁਮਾਰ ਢੀਂਗਰਾ ਨਾਇਬ ਤਹਿਸੀਲਦਾਰ ਮਮਦੋਟ, ਜਗੀਰ ਸਿੰਘ ਹਜ਼ਾਰਾ ਸਿੰਘ ਵਾਲਾ, ਅਮਨਦੀਪ ਸਿੰਘ ਸਰਪੰਚ ਝੋਕ ਨੋਧ ਸਿੰਘ ਵਾਲਾ, ਗੁਰਨਾਮ ਸਿੰਘ ਸਰਪੰਚ ਪਿੰਡ ਬੋਦਲ , ਮੁਖ਼ਤਿਆਰ ਪੁਰੀ ਸਰਪੰਚ, ਹਰਜਿੰਦਰ ਸਿੰਘ ਸਰਪੰਚ ਦਰੀਏ ਕੇ, ਧਰਮਿੰਦਰ ਸਿੰਘ ਸਰਪੰਚ ਕਾਲਾ ਟਿੱਬਾ, ਲਖਵੀਰ ਸਿੰਘ ਫ਼ੌਜੀ ਨਿੱਜੀ ਸਕੱਤਰ ਹਲਕਾ ਵਿਧਾਇਕ, ਅਮਰੀਕ ਸਿੰਘ ਪਟਵਾਰੀ, ਸੁਖਦੇਵ ਸਿੰਘ ਪਟਵਾਰੀ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਜੀਵਨ ਬਿਰਧ ਆਸ਼ਰਮ ਵਿਖੇ 2 ਨਵੰਬਰ ਨੂੰ ਲਗੇਗਾ ਮੁ ਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਬੰਗਲਾਦੇਸ਼ ਨੂੰ ਰੇਲ ਕੋਚ ਭੇਜਣ ਨਾਲ ਫ਼ਿਰੋਜ਼ਪੁਰ ਮੰਡਲ ਨੂੰ 91.73 ਲੱਖ ਰੁਪਏ ਦਾ ਮਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।