ਦੁਸਹਿਰਾ ਕਮੇਟੀ ਨੇ ਗਰਾਊਂਡ ’ਚ ਕਰਵਾਇਆ ਧਰਤੀ ਪੂਜਨ
ਜ਼ੀਰਾ, 14 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਦੁਸਹਿਰਾ ਕਮੇਟੀ ਜ਼ੀਰਾ ਵਲੋਂ ਸਥਾਨਕ ਜੀਵਨ ਮੱਲ ਸਕੂਲ ਵਿਖੇ ਮਨਾਏ ਜਾ ਰਹੇ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੀਆਂ ਤਿਆਰੀਆਂ ਦੇ ਸਬੰਧ ਵਿਚ ਗਰਾਊਂਡ ਵਿਖੇ ਧਰਤੀ ਪੂਜਨ ਕਰਵਾਇਆ ਗਿਆ। ਇਸ ਮੌਕੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਵਿਧੀ-ਵਿਧਾਨ ਅਨੁਸਾਰ ਪੂਜਾ ਅਰਚਨਾ ਕੀਤੀ ਗਈ ਤੇ ਆਉਣ ਵਾਲੇ ਤਿਉਹਾਰ ਦੇ ਸਫਲ ਅਤੇ ਸ਼ਾਂਤੀਪੂਰਵਕ ਹੋਣ ਲਈ ਪ੍ਰਭੂ ਅੱਗੇ ਅਰਦਾਸ ਕੀਤੀ ਗਈ।
ਅਜੀਤ ਡੈਸਕ
15-10-2026