16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਹਵਾਈ ਫਾਇਰ ਕਰਨ ਤੇ ਕਾਰ ਦੇ ਸ਼ੀਸ਼ੇ ਤੋੜਨ ਦੇ ਦੋਸ਼ ਵਿਚ 4 ਵਿਅਕਤੀਆਂ ਖਿਲਾਫ ਕੇਸ ਦਰਜ

ਜ਼ੀਰਾ, 15 ਅਕਤੂਬਰ (ਰਜਨੀਸ਼ ਕਥੂਰੀਆ)- ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਕਾਰ ਤੇ ਸਵਾਰ ਇਕ ਨੌਜਵਾਨ ਦਾ ਰਸਤਾ ਰੋਕਣ,ਹਵਾਈ ਫਾਇਰ ਕਰਨ ਉਸ ਦੀ ਕਾਰ ਦੇ ਸ਼ੀਸ਼ੇ ਦੀ ਭੰਨਤੋੜ ਕਰਨ ਦੇ ਦੋਸ਼ ਵਿਚ 4 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਦਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਬੂਲੇ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਉਹ ਆਈ-20 ਕਾਰ ’ਤੇ ਸਵਾਰ ਹੋ ਕੇ ਆਪਣੇ ਦੋਸਤ ਨਾਲ ਮਿਤੀ 13 ਅਕਤੂਬਰ 2026 ਨੂੰ ਆਪਣੇ ਘਰ ਜਾ ਰਿਹਾ ਸੀ ਤਾਂ ਦੋਸ਼ੀ ਅਨਮੋਲ ਵਾਸੀ ਮੱਖੂ ਰੋਡ ਜ਼ੀਰਾ, ਜਸਪਾਲ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਜੱਜ ਭੁੱਲਰ ਵਾਸੀਆਨ ਪਿੰਡ ਬੰਡਾਲਾ ਨੌਂ ਬੰਬ ਤੇ ਕਰਨ ਵਾਸੀ ਝਤਰਾ ਰੋਡ ਜ਼ੀਰਾ ਨੇ ਆਪਣੀਆ ਗੱਡੀਆ ਉਸ ਦੇ ਅੱਗੇ ਲਾ ਕੇ ਉਸ ਦਾ ਰਾਹ ਰੋਕਿਆ ਤਾਂ ਉਸ ਨੇ ਗੱਡੀ ਭਜਾ ਕੇ ਆਪਣੇ ਰਿਸ਼ਤੇਦਾਰ ਦੇ ਘਰ ਨੇੜੇ ਲੈ ਗਿਆ ਤੇ ਭੱਜ ਕੇ ਆਪਣੇ ਰਿਸ਼ਤੇਦਾਰ ਦੇ ਘਰ ਵੜ ਗਿਆ।

ਅਜੀਤ ਡੈਸਕ 16-10-2026
ਜ਼ੀਰਾ, 15 ਅਕਤੂਬਰ (ਰਜਨੀਸ਼ ਕਥੂਰੀਆ)- ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਕਾਰ ਤੇ ਸਵਾਰ ਇਕ ਨੌਜਵਾਨ ਦਾ ਰਸਤਾ ਰੋਕਣ,ਹਵਾਈ ਫਾਇਰ ਕਰਨ ਉਸ ਦੀ ਕਾਰ ਦੇ ਸ਼ੀਸ਼ੇ ਦੀ ਭੰਨਤੋੜ ਕਰਨ ਦੇ ਦੋਸ਼ ਵਿਚ 4 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਦਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਬੂਲੇ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਉਹ ਆਈ-20 ਕਾਰ ’ਤੇ ਸਵਾਰ ਹੋ ਕੇ ਆਪਣੇ ਦੋਸਤ ਨਾਲ ਮਿਤੀ 13 ਅਕਤੂਬਰ 2026 ਨੂੰ ਆਪਣੇ ਘਰ ਜਾ ਰਿਹਾ ਸੀ ਤਾਂ ਦੋਸ਼ੀ ਅਨਮੋਲ ਵਾਸੀ ਮੱਖੂ ਰੋਡ ਜ਼ੀਰਾ, ਜਸਪਾਲ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਜੱਜ ਭੁੱਲਰ ਵਾਸੀਆਨ ਪਿੰਡ ਬੰਡਾਲਾ ਨੌਂ ਬੰਬ ਤੇ ਕਰਨ ਵਾਸੀ ਝਤਰਾ ਰੋਡ ਜ਼ੀਰਾ ਨੇ ਆਪਣੀਆ ਗੱਡੀਆ ਉਸ ਦੇ ਅੱਗੇ ਲਾ ਕੇ ਉਸ ਦਾ ਰਾਹ ਰੋਕਿਆ ਤਾਂ ਉਸ ਨੇ ਗੱਡੀ ਭਜਾ ਕੇ ਆਪਣੇ ਰਿਸ਼ਤੇਦਾਰ ਦੇ ਘਰ ਨੇੜੇ ਲੈ ਗਿਆ ਤੇ ਭੱਜ ਕੇ ਆਪਣੇ ਰਿਸ਼ਤੇਦਾਰ ਦੇ ਘਰ ਵੜ ਗਿਆ। ਦਵਿੰਦਰ ਸਿੰਘ ਨੇ ਹੋਰ ਦੱਸਿਆ ਕਿ ਉਕਤ ਦੋਸ਼ੀਆਂ ਨੇ ਉਸ ਸਮੇ ਹਵਾਈ ਫਾਇਰ ਕੀਤੇ ਅਤੇ ਬੇਸਬਾਲ ਨਾਲ ਉਸ ਦੀ ਕਾਰ ਆਈ-20 ਦੇ ਸੀਸ਼ੇ ਤੋੜ ਦਿੱਤੇ। ਦਵਿੰਦਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਉਕਤ ਸਾਰੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ’ਚ ਅਹਿਮ ਫ਼ੈਸਲੇ ਹੋਏ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਫ਼ਿਰੋਜ਼ਪੁਰ ਲੋਕ ਲਹਿਰ ਨੇ ਕੱਢਿਆ ਮੋਮਬੱਤੀ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।