ਜੋਗਿੰਦਰਾ ਕਾਨਵੈਂਟ ਸਕੂਲ ਦੇ ਵਿਦਿਆਰਥੀ ਸ੍ਰੀ ਅਨੰਦਪੁਰ ਸਾਹਿਬ ਯਾਤਰਾ ’ਤੇ ਗਏ
ਫ਼ਿਰੋਜ਼ਸ਼ਾਹ, 16 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)-ਜੋਗਿੰਦਰਾ ਕਾਨਵੈਂਟ ਸਕੂਲ ਵਲੋਂ ਮਿਡਲ ਤੇ ਸੀਨੀਅਰ ਸਕੂਲ ਦੇ ਵਿਦਿਆਰਥੀਆਂ ਲਈ ਸ੍ਰੀ ਅਨੰਦਪੁਰ ਸਾਹਿਬ ਦਾ ਤਿੰਨ ਦਿਨਾਂ ਵਿੱਦਿਅਕ ਤੇ ਰੂਹਾਨੀ ਦੌਰਾ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸਿਮਰਨਦੀਪ ਸਿੰਘ ਨੇ ਦਸਿਆ ਕਿ ਇਸ ਯਾਤਰਾ ਵਿਚ 10 ਅਧਿਆਪਕਾਂ ਦੀ ਅਗਵਾਈ ਹੇਠ 122 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਅਜੀਤ ਡੈਸਕ
17-10-2026