19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਫੂਡ ਸੇਫ਼ਟੀ ਟੀਮ ਵਲੋਂ ਦੇਰ ਰਾਤ ਹਾਈਵੇਅ ’ਤੇ ਟਰਾਂਸਪੋਰਟ ਵਾਹਨਾਂ ਦੀ ਚੈਕਿੰਗ, ਰਾਜਸਥਾਨ ਤੋਂ ਆ ਰਿਹਾ ਕਰੀਬ 250 ਕਿੱਲੋ ਸ਼ੱਕੀ ਮਾਵਾ ਜ਼ਬਤ

ਫ਼ਾਜ਼ਿਲਕਾ, 18 ਅਕਤੂਬਰ (ਦਵਿੰਦਰ ਪਾਲ ਸਿੰਘ)- ਫੂਡ ਸੇਫ਼ਟੀ ਪ੍ਰਸ਼ਾਸਨ ਪੰਜਾਬ ਤੇ ਸਿਵਲ ਸਰਜਨ ਦਫ਼ਤਰ ਫ਼ਾਜ਼ਿਲਕਾ ਵਲੋਂ ਲੋਕਾਂ ਨੂੰ ਸੁਰੱਖਿਅਤ ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮਿਲਾਵਟਖੋਰੀ ਰੋਕਣ ਲਈ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਸਿਵਲ ਸਰਜਨ ਡਾ.

ਅਬੋਹਰ-ਗੰਗਾਨਗਰ ਹਾਈਵੇਅ ’ਤੇ ਦੇਰ ਰਾਤ ਚੈਕਿੰਗ ਦੌਰਾਨ ਰਾਜਸਥਾਨ ਤੋਂ ਲਿਆਂਦਾ ਗਿਆ ਸ਼ੱਕੀ ਮਾਵਾ ਜ਼ਬਤ ਕਰਦਾ ਫੂਡ ਸੇਫਟੀ ਟੀਮ ਦਾ ਮੈਂਬਰ। ਅਜੀਤ ਤਸਵੀਰ 19-10-2026
ਫ਼ਾਜ਼ਿਲਕਾ, 18 ਅਕਤੂਬਰ (ਦਵਿੰਦਰ ਪਾਲ ਸਿੰਘ)- ਫੂਡ ਸੇਫ਼ਟੀ ਪ੍ਰਸ਼ਾਸਨ ਪੰਜਾਬ ਤੇ ਸਿਵਲ ਸਰਜਨ ਦਫ਼ਤਰ ਫ਼ਾਜ਼ਿਲਕਾ ਵਲੋਂ ਲੋਕਾਂ ਨੂੰ ਸੁਰੱਖਿਅਤ ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮਿਲਾਵਟਖੋਰੀ ਰੋਕਣ ਲਈ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ ’ਤੇ ਫੂਡ ਸੇਫ਼ਟੀ ਅਫ਼ਸਰ ਹਰਵਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਅਬੋਹਰ-ਗੰਗਾਨਗਰ ਹਾਈਵੇਅ ’ਤੇ ਨਾਕਾ ਲਗਾ ਕੇ ਟਰਾਂਸਪੋਰਟ ਵਾਹਨਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਰਾਤ ਕਰੀਬ 1 ਵਜੇ ਰਾਜਸਥਾਨ ਤੋਂ ਲਿਆਇਆ ਜਾ ਰਿਹਾ ਲਗਭਗ 250 ਕਿੱਲੋ ਸ਼ੱਕੀ ਮਾਵਾ ਬਰਾਮਦ ਕੀਤਾ ਗਿਆ। ਫੂਡ ਸੇਫ਼ਟੀ ਟੀਮ ਨੇ ਮਾਵੇ ਨੂੰ ਜ਼ਬਤ ਕਰ ਲਿਆ ਅਤੇ ਪੂਰੀ ਸਮਗਰੀ ਨੂੰ ਵਿਭਾਗੀ ਕਬਜ਼ੇ ਵਿਚ ਲੈ ਲਿਆ। ਫੂਡ ਸੇਫ਼ਟੀ ਅਫ਼ਸਰ ਨੇ ਦੱਸਿਆ ਕਿ ਮਾਵੇ ਦੀ ਗੁਣਵੱਤਾ ਦੀ ਜਾਂਚ ਲਈ ਇਸ ਦਾ ਸੈਂਪਲ ਲੈ ਕੇ ਫੂਡ ਲੈਬਾਰਟਰੀ ਵਿਚ ਵਿਸ਼ਲੇਸ਼ਣ ਲਈ ਭੇਜ ਦਿੱਤਾ ਗਿਆ ਹੈ। ਲੈਬਾਰਟਰੀ ਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਉਸ ਦੇ ਨਤੀਜਿਆਂ ਦੇ ਆਧਾਰ ’ਤੇ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ 2006 ਤੇ ਇਸ ਤਹਿਤ ਬਣਾਏ ਗਏ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਂਚ ਰਿਪੋਰਟ ਆਉਣ ਤੱਕ ਜ਼ਬਤ ਕੀਤੀ ਗਈ ਪੂਰੀ ਸਮਗਰੀ ਵਿਭਾਗ ਦੇ ਕਬਜ਼ੇ ਵਿਚ ਰਹੇਗੀ। ਫੂਡ ਸੇਫ਼ਟੀ ਅਫ਼ਸਰ ਹਰਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਖਾਦ ਪਦਾਰਥਾਂ ਦੀ ਢੁਆਈ ਕਰਨ ਵਾਲੇ ਵਾਹਨਾਂ ਦੀ ਚੈਕਿੰਗ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਖਾਦ ਪਦਾਰਥਾਂ ਦੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਿਰਫ਼ ਮਿਆਰੀ ਅਤੇ ਸੁਰੱਖਿਅਤ ਖਾਣ-ਪੀਣ ਦੀਆਂ ਵਸਤੂਆਂ ਦੀ ਹੀ ਖਰੀਦ-ਵੇਚ ਕਰਨ ਅਤੇ ਫੂਡ ਸੇਫ਼ਟੀ ਨਿਯਮਾਂ ਦੀ ਪਾਲਨਾ ਯਕੀਨੀ ਬਣਾਉਣ।
ਪਿਛਲੀ ਖ਼ਬਰ ਮਮਦੋਟ ਵਿਖੇ ਕਰਿਆਨਾ ਕਾਰੋਬਾਰੀ ਦੇ ਘਰ ’ਤੇ ਦੇਰ ਰਾਤ ਚੱਲੀਆਂ ਗੋਲੀਆਂ ਮੁੱਖ ਦਰਵਾਜ਼ੇ ਅਤੇ ਕਾਰ ਦੇ ਗੋਲੀਆਂ ਵੱਜੀਆਂ, ਪ... ਅਗਲੀ ਖ਼ਬਰ ਮਠਿਆਈਆਂ ’ਤੇ ਲੱਗਣ ਵਾਲੇ ਚਾਂਦੀ ਵਰਕ ਦੀ ਗੁਣਵੱਤਾ ਯਕੀਨੀ ਬਣਾਉਣ ਦੀ ਫ਼ੂਡ ਸੇਫਟੀ ਵਿਭਾਗ ਵਲੋਂ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।