20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਲੁਧਿਆਣਾ ਤੋਂ ਰਾਇਪੁਰ ਤੱਕ ਪਹਿਲੀ ਵਾਰ ਰੇਲ ਮਾਰਗ ਰਾਹੀਂ ਹੋਜ਼ਰੀ ਸਮੱਗਰੀ ਦੀ ਢੁਆਈ ਹੋਈ

ਫ਼ਿਰੋਜ਼ਪੁਰ, 19 ਅਕਤੂਬਰ (ਰਾਕੇਸ਼ ਚਾਵਲਾ)- ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਹੇਠ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ਰੇਲ ਮਾਰਗ ਰਾਹੀਂ ਹੋਜ਼ਰੀ ਸਮਗ੍ਰੀ ਦੀ ਢੁਆਈ ਨੂੰ ਲਗਾਤਾਰ ਉਤਸ਼ਾਹ ਮਿਲ ਰਿਹਾ ਹੈ। ਇਸੇ ਲੜੀ ਵਿਚ ਮਿਤੀ 19 ਅਕਤੂਬਰ 2026 ਨੂੰ ਰੇਲ ਗੱਡੀ ਨੰਬਰ 18238 (ਛੱਤੀਸਗੜ੍ਹ ਐਕਸਪ੍ਰੈੱਸ) ਦੇ ਪਾਰਸਲ ਵੈਨ ਵਿਚ ਲੁਧਿਆਣਾ ਤੋਂ ਰਾਇਪੁਰ ਲਈ ਪਹਿਲੀ ਵਾਰ ਹੋਜ਼ਰੀ ਸਮਗ੍ਰੀ ਦੀ ਆਊਟਵਰਡ ਲੋਡਿੰਗ ਸਫਲਤਾਪੂਰਵਕ ਕੀਤੀ ਗਈ।

ਅਜੀਤ ਡੈਸਕ 20-10-2026
ਫ਼ਿਰੋਜ਼ਪੁਰ, 19 ਅਕਤੂਬਰ (ਰਾਕੇਸ਼ ਚਾਵਲਾ)- ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਹੇਠ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ਰੇਲ ਮਾਰਗ ਰਾਹੀਂ ਹੋਜ਼ਰੀ ਸਮਗ੍ਰੀ ਦੀ ਢੁਆਈ ਨੂੰ ਲਗਾਤਾਰ ਉਤਸ਼ਾਹ ਮਿਲ ਰਿਹਾ ਹੈ। ਇਸੇ ਲੜੀ ਵਿਚ ਮਿਤੀ 19 ਅਕਤੂਬਰ 2026 ਨੂੰ ਰੇਲ ਗੱਡੀ ਨੰਬਰ 18238 (ਛੱਤੀਸਗੜ੍ਹ ਐਕਸਪ੍ਰੈੱਸ) ਦੇ ਪਾਰਸਲ ਵੈਨ ਵਿਚ ਲੁਧਿਆਣਾ ਤੋਂ ਰਾਇਪੁਰ ਲਈ ਪਹਿਲੀ ਵਾਰ ਹੋਜ਼ਰੀ ਸਮਗ੍ਰੀ ਦੀ ਆਊਟਵਰਡ ਲੋਡਿੰਗ ਸਫਲਤਾਪੂਰਵਕ ਕੀਤੀ ਗਈ। ਇਸ ਲੋਡਿੰਗ ਵਿਚ ਹੋਜ਼ਰੀ ਆਈਟਮ ਦੇ ਕੁੱਲ 230 ਪੈਕੇਟ ਲੋਡ ਕੀਤੇ ਗਏ ਜਿਨ੍ਹਾਂ ਦਾ ਕੁੱਲ ਵਜ਼ਨ 24 ਟਨ ਸੀ। ਇਸ ਢੁਆਈ ਨਾਲ ਰੇਲਵੇ ਨੂੰ 1.6 7 ਲੱਖ ਦਾ ਮਾਲ-ਭਾੜਾ ਮਾਲੀਆ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਮਿਤੀ 17 ਅਕਤੂਬਰ 2026 ਨੂੰ ਅਮਰਨਾਥ ਐਕਸਪ੍ਰੈੱਸ ਦੇ ਪਾਰਸਲ ਵੈਨ ਵਿਚ ਲੁਧਿਆਣਾ ਤੋਂ ਗੁਹਾਟੀ ਲਈ ਦੂਜੀ ਵਾਰ ਹੋਜ਼ਰੀ ਆਈਟਮ ਦੀ ਆਊਟਵਰਡ ਲੋਡਿੰਗ ਸਫਲਤਾਪੂਰਵਕ ਕੀਤੀ ਗਈ ਜਿਸ ਨਾਲ 1.94 ਲੱਖ ਦਾ ਮਾਲ-ਭਾੜਾ ਮਾਲੀਆ ਪ੍ਰਾਪਤ ਹੋਇਆ। ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦੀ ਭਰੋਸੇਯੋਗ ਤੇ ਸਮੇਂ ਸਿਰ ਮਾਲ ਆਵਾਜਾਈ ਪ੍ਰਣਾਲੀ ਵਪਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਮੰਡਲ ਮਾਲ ਆਵਾਜਾਈ ਨੂੰ ਉਤਸ਼ਾਹਿਤ ਕਰਨ ਤੇ ਵਾਤਾਵਰਣ-ਪੱਖੀ ਆਵਾਜਾਈ ਸੇਵਾਵਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਪਿਛਲੀ ਖ਼ਬਰ ਮੰਗਾਂ ਨਾ ਮੰਨੀਆਂ ਤਾਂ ਪੱਕਾ ਧਰਨਾ ਜਾਰੀ ਰਹੇਗਾ- ਬਲਜੀਤ ਸਿੰਘ ਮੁੱਦਕੀ ਅਗਲੀ ਖ਼ਬਰ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਵਿਖੇ ਧਾਰਮਿਕ ਸਮਾਗਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।