02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਆਪ ਦੀ ਸਰਕਾਰ ਵਿਚ ਪਿਛਲੀਆਂ ਸਰਕਾਰਾਂ ਨਾਲੋਂ ਅਧਿਆਪਕਾਂ ਦੀਆਂ ਡਿਊਟੀਆਂ ਵੱਧ ਗੈਰ ਵਿੱਦਿਅਕ ਕੰਮਾਂ ’ਚ ਲੱੱਗੀਆਂ

ਬੱਲੂਆਣਾ, 1 ਨਵੰਬਰ (ਜਸਮੇਲ ਸਿੰਘ ਢਿੱਲੋਂ)-ਪਿਛਲੀਆਂ ਰਹੀਆਂ ਸਰਕਾਰਾਂ ਸਮੇਂ ਵੀ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲਏ ਜਾਂਦੇ ਹਨ। ਜਿਸ ਕਾਰਨ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਅਕਸਰ ਪੜ੍ਹਾਈ ਖ਼ਰਾਬ ਹੁੰਦੀ ਸੀ।

ਅਜੀਤ ਡੈਸਕ 02-11-2026
ਬੱਲੂਆਣਾ, 1 ਨਵੰਬਰ (ਜਸਮੇਲ ਸਿੰਘ ਢਿੱਲੋਂ)-ਪਿਛਲੀਆਂ ਰਹੀਆਂ ਸਰਕਾਰਾਂ ਸਮੇਂ ਵੀ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲਏ ਜਾਂਦੇ ਹਨ। ਜਿਸ ਕਾਰਨ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਅਕਸਰ ਪੜ੍ਹਾਈ ਖ਼ਰਾਬ ਹੁੰਦੀ ਸੀ। ਉਸ ਸਮੇਂ ਸੂਬੇ ਦੇ ਅਜੋਕੇ ਮੁੱਖ ਮੰਤਰੀ ਖ਼ੁਦ ਤੰਜ ਕੱਸਦੇ ਸਨ ਕਿ ਸਰਕਾਰ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਂਦੀ ਹੈ। ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਬੂਰਾ ਅਸਰ ਪੈਂਦਾ ਹੈ, ਇੱਥੋਂ ਤੱਕ ਕਿ ਜੇਕਰ ਚੂਹੇ ਵੀ ਗਿਣਾਉਣੇ ਹੋਣ ਤਾਂ ਅਧਿਆਪਕਾਂ ਦੀ ਡਿਊਟੀ ਲਗਾ ਦਿੱਤੀ ਜਾਂਦੀ ਹੈ। ਪਰ ਅੱਜ ਭਗਵੰਤ ਮਾਨ ਸੂਬੇ ਦੇ ਖ਼ੁਦ ਮੁੱਖ ਮੰਤਰੀ ਹਨ, ਪਰ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਕੰਮਾਂ ਲਈ ਡਿਊਟੀਆਂ ਘਟੀਆਂ ਨਹੀਂ ਸਗੋਂ ਵਧੀਆਂ ਹਨ। ਸੂਬੇ ਦੇ ਬਹੁਤੇ ਅਧਿਆਪਕ ਅਜਿਹੇ ਹਨ ਜੋ ਬੀ.ਐਲ.ਓ., ਐੱਸ.ਆਈ.ਆਰ., ਜਨਗਣਨਾ ਜਾ ਹੋਰ ਕੰਮਾਂ ਲਈ ਸਕੂਲਾਂ ਵਿਚੋਂ ਫ਼ਾਰਗ ਕਰ ਦਿੱਤੇ ਗਏ ਸਨ ਅਤੇ 6 ਮਹੀਨਿਆਂ ਬਾਅਦ ਸਕੂਲ ਪਰਤੇ ਹਨ। ਜਿਸ ਵਿਸ਼ੇ ਦਾ ਵਿਦਿਆਰਥੀ ਨੂੰ ਪਿਛਲੇ 6 ਮਹੀਨਿਆਂ ਤੋਂ ਕੰਮ ਨਹੀਂ ਮਿਲਿਆ ਉਹ ਅੱਗੇ ਜਾ ਕੇ ਕੀ ਕਰੇਗਾ। ਇੱਥੇ ਹੀ ਬੱਸ ਨਹੀਂ ਅਧਿਆਪਕਾਂ ਨੂੰ ਮਾਤਰ 6000 ਰੁਪਏ ਪ੍ਰਤੀ ਸਾਲ ਦੇ ਕੇ ਬੀ.ਐਲ.ਓ.ਦੇ ਕੰਮਾਂ ਲਈ ਸਕੂਲ ਵਿਚੋਂ ਫ਼ਾਰਗ ਕਰ ਦਿੱਤਾ ਜਾਂਦਾ ਹੈ। ਪਰ ਜਿਸ ਅਧਿਆਪਕ ਨੂੰ ਸਰਕਾਰ ਬੱਚੇ ਪੜਾਉਣ ਲਈ ਸਾਰੇ ਸਾਲ ਦਾ ਕਰੀਬ 12 ਲੱਖ ਰੁਪਏ ਦਿੰਦੀ ਹੈ ਉਸ ਪੈਸੇ ਦੇ ਬਦਲੇ ਕੋਈ ਕੰਮ ਨਹੀਂ ਲਿਆ ਜਾਂਦਾ। ਕੁੱਝ ਅਧਿਆਪਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੇ ਆਧਾਰ ’ਤੇ ਦੱਸਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗੈਰ ਵਿੱਦਿਅਕ ਕੰਮਾਂ ਲਈ ਉਨ੍ਹਾਂ ਅਧਿਆਪਕਾਂ ਦੀ ਡਿਊਟੀ ਲਗਾਵੇ ਜੋ ਐਮ.ਏ. ਬੀ.ਐਡ ਜਾ ਹੋਰ ਪ੍ਰੋਫੈਸ਼ਨਲ ਡਿਗਰੀਆਂ ਪ੍ਰਾਪਤ ਕਰਕੇ ਓਵਰਏਜ ਹੋਣ ਕਾਰਨ ਘਰੇ ਵਿਹਲੇ ਬੈਠੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਵੀ ਰੁਜ਼ਗਾਰ ਮਿਲ ਸਕੇਗਾ ਅਤੇ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਵੀ ਕੋਈ ਮਾੜਾ ਅਸਰ ਨਹੀਂ ਪਵੇਗਾ। ਪੰਜਾਬ ਦੇ ਅਜਿਹੇ ਬਹੁਤੇ ਅਧਿਆਪਕ 20 ਹਜ਼ਾਰ ਤਨਖ਼ਾਹ ’ਤੇ ਲੱਗਣ ਲਈ ਤਿਆਰ ਹਨ। ਜੇਕਰ ਸਰਕਾਰ ਅਜਿਹਾ ਨਹੀਂ ਕਰ ਸਕਦੀ ਤਾਂ ਕੋਈ ਹੋਰ ਠੋਸ ਕਦਮ ਚੁੱਕਿਆ ਜਾਵੇ ਤਾਂ ਕਿ ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਗੈਰ ਵਿੱਦਿਅਕ ਕੰਮਾਂ ’ਤੇ ਨਾ ਲਗਾਈਆਂ ਜਾਣੇ।
ਪਿਛਲੀ ਖ਼ਬਰ ਜੀਓ ਦਾ 5ਜੀ ਡਿਜੀਟਲ ਇੰਟਰਨੈੱਟ ਟਾਵਰ ਲਗਾਉਣ ਦਾ ਝਾਂਸਾ ਦੇ ਕੇ 17.60 ਲੱਖ ਰੁਪਏ ਦੀ ਠੱਗੀ ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐੱਸ.ਯੂ.ਐੱਸ. ਕਾਲਜ ਵਿਖੇ ਵੋਟਰ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।