04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਰੇਲਵਨ ਐਪ’ ਟਰੇਨ ਯਾਤਰੀਆਂ ਵਿਚਾਲੇ ਹੋ ਰਹੀ ਹੈ ਬੇਹੱਦ ਮਕਬੂਲ ਅਨਾਰਕਸ਼ਿਤ ਟਿਕਟਾਂ ਦੀ ਬੁਕਿੰਗ ’ਤੇ ਮਿਲ ਰਹੀ ਹੈ 3 ਫ਼ੀਸਦੀ ਛੋਟ

ਫਿਰੋਜ਼ਪੁਰ, 3 ਨਵੰਬਰ (ਰਾਕੇਸ਼ ਚਾਵਲਾ)-ਭਾਰਤੀ ਰੇਲਵੇ ਵਲੋਂ ਟਰੇਨ ਯਾਤਰੀਆਂ ਦੀ ਸੁਵਿਧਾ ਨੂੰ ਹੋਰ ਬਿਹਤਰ ਬਣਾਉਣ ਅਤੇ ਡਿਜੀਟਲ ਟਿਕਟਿੰਗ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਿਕਸਿਤ ਕੀਤਾ ਗਿਆ ‘ਰੇਲਵਨ’ ਐਪ ਅੱਜ ਕੱਲ੍ਹ ਯਾਤਰੀਆਂ ਦੇ ਵਿਚਕਾਰ ਬਹੁਤ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਇਹ ਐਪ ਰੇਲ ਯਾਤਰੀਆਂ ਨੂੰ ਇਕੋ ਪਲੇਟਫ਼ਾਰਮ ’ਤੇ ਰੇਲਵੇ ਦੀਆਂ ਸਾਰੀਆਂ ਜ਼ਰੂਰੀ ਅਤੇ ਮੁੱਖ ਸੇਵਾਵਾਂ ਉਪਲਬਧ ਕਰਵਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਸਫ਼ਰ ਪਹਿਲਾਂ ਨਾਲੋਂ ਕਿਤੇ ਵੱਧ ਆਸਾਨ, ਸੁਚਾਰੂ ਅਤੇ ਸੁਵਿਧਾਜਨਕ ਬਣ ਗਿਆ ਹੈ।

ਯਾਤਰੀਆਂ ਨੂੰ ਰੇਲਵੇ ਦੀ ਐਪ ਵਰਤਣ ਸੰਬੰਧੀ ਜਾਣਕਾਰੀ ਦੇਣ ਦੀ ਤਸਵੀਰ। ਅਜੀਤ ਤਸਵੀਰ 04-11-2026
ਫਿਰੋਜ਼ਪੁਰ, 3 ਨਵੰਬਰ (ਰਾਕੇਸ਼ ਚਾਵਲਾ)-ਭਾਰਤੀ ਰੇਲਵੇ ਵਲੋਂ ਟਰੇਨ ਯਾਤਰੀਆਂ ਦੀ ਸੁਵਿਧਾ ਨੂੰ ਹੋਰ ਬਿਹਤਰ ਬਣਾਉਣ ਅਤੇ ਡਿਜੀਟਲ ਟਿਕਟਿੰਗ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਿਕਸਿਤ ਕੀਤਾ ਗਿਆ ‘ਰੇਲਵਨ’ ਐਪ ਅੱਜ ਕੱਲ੍ਹ ਯਾਤਰੀਆਂ ਦੇ ਵਿਚਕਾਰ ਬਹੁਤ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਇਹ ਐਪ ਰੇਲ ਯਾਤਰੀਆਂ ਨੂੰ ਇਕੋ ਪਲੇਟਫ਼ਾਰਮ ’ਤੇ ਰੇਲਵੇ ਦੀਆਂ ਸਾਰੀਆਂ ਜ਼ਰੂਰੀ ਅਤੇ ਮੁੱਖ ਸੇਵਾਵਾਂ ਉਪਲਬਧ ਕਰਵਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਸਫ਼ਰ ਪਹਿਲਾਂ ਨਾਲੋਂ ਕਿਤੇ ਵੱਧ ਆਸਾਨ, ਸੁਚਾਰੂ ਅਤੇ ਸੁਵਿਧਾਜਨਕ ਬਣ ਗਿਆ ਹੈ। ਇਸ ਨਵੀਨਤਮ ਐਪ ਰਾਹੀਂ ਯਾਤਰੀ ਆਪਣੇ ਘਰ ਬੈਠੇ ਹੀ ਪੀ.ਐੱਨ.ਆਰ. ਸਟੇਟਸ ਦੀ ਜਾਂਚ, ਟਰੇਨ ਦੀ ਲਾਈਵ ਲੋਕੇਸ਼ਨ, ਅਨਾਰਕਸ਼ਿਤ ਅਤੇ ਆਰਕਸ਼ਿਤ ਟਿਕਟਾਂ ਦੀ ਬੁਕਿੰਗ, ਕੋਚ ਦੀ ਸਥਿਤੀ, ਪਲੇਟਫ਼ਾਰਮ ਨੰਬਰ ਦੀ ਜਾਣਕਾਰੀ, ਟਰੇਨਾਂ ਦੀ ਸਮਾਂ-ਸਾਰਣੀ, ਟਿਕਟ ਰੱਦ ਕਰਨ ਅਤੇ ਰਿਫੰਡ ਪ੍ਰਾਪਤ ਕਰਨ ਵਰਗੀਆਂ ਕਈ ਮਹੱਤਵਪੂਰਨ ਸੁਵਿਧਾਵਾਂ ਦਾ ਲਾਭ ਉਠਾ ਸਕਦੇ ਹਨ। ਸਮਾਰਟਫੋਨ ਵਰਤਣ ਵਾਲਾ ਕੋਈ ਵੀ ਵਿਅਕਤੀ ਇਸ ਐਪ ਨੂੰ ਬਹੁਤ ਹੀ ਸੌਖੇ ਢੰਗ ਨਾਲ ਚਲਾ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਦੱਸਿਆ ਕਿ ‘ਰੇਲਵਨ’ ਐਪ ਰਾਹੀਂ ਅਨਾਰਕਸ਼ਿਤ ਟਿਕਟ ਬੁੱਕ ਕਰਨ ’ਤੇ ਯਾਤਰੀਆਂ ਨੂੰ 3 ਫ਼ੀਸਦੀ ਦੀ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਇਸ ਡਿਜੀਟਲ ਸੁਵਿਧਾ ਨਾਲ ਯਾਤਰੀਆਂ ਨੂੰ ਨਕਦ ਪੈਸਿਆਂ ਦੇ ਬਕਾਏ (ਖੁੱਲ੍ਹੇ ਪੈਸਿਆਂ) ਦੀ ਸਮੱਸਿਆ ਤੋਂ ਨਿਜਾਤ ਮਿਲਦੀ ਹੈ ਅਤੇ ਸਟੇਸ਼ਨਾਂ ’ਤੇ ਟਿਕਟ ਕਾਊਂਟਰਾਂ ’ਤੇ ਲੰਬੀਆਂ ਲਾਈਨਾਂ ਵਿਚ ਖੜ੍ਹੇ ਹੋਣ ਦੀ ਲੋੜ ਵੀ ਨਹੀਂ ਪੈਂਦੀ। ਫਿਰੋਜ਼ਪੁਰ ਰੇਲ ਮੰਡਲ ਵਲੋਂ ਇਸ ਐਪ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਰੇਲਵੇ ਸਟੇਸ਼ਨਾਂ ’ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਅਤੇ ਵਣਜ ਵਿਭਾਗ ਦੇ ਕਰਮਚਾਰੀਆਂ ਦੇ ਮਾਧਿਅਮ ਨਾਲ ਯਾਤਰੀਆਂ ਨੂੰ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਰੇਲਵੇ ਪ੍ਰਸ਼ਾਸਨ ਨੇ ਸਮੂਹ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ‘ਰੇਲਵਨ’ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਭਾਰਤੀ ਰੇਲਵੇ ਦੇ ‘ਡਿਜੀਟਲ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਅਭਿਆਨ ਨੂੰ ਸਫਲ ਬਣਾਉਣ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾਉਣ।
ਪਿਛਲੀ ਖ਼ਬਰ ਨਿਊ ਪੈਰਾਡਾਈਜ਼ ਸਕੂਲ ਵਿਖੇ ਸਾਇੰਸ ਕੁਇਜ਼ ਮੁਕਾਬਲੇ ਕਰਵਾਏ ਅਗਲੀ ਖ਼ਬਰ ਫਿਰੋਜ਼ਪੁਰ ਦਿਹਾਤੀ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਐੱਸ.ਸੀ. ਵਿੰਗ ਦੀ ਵਿਸ਼ਾਲ ਰੈਲੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਵਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।