04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਕਾਰਨ ਪੂਰਾ ਚੱਠਾ ਸੜ ਕੇ ਸੁਆਹ

ਮਮਦੋਟ, 3 ਨਵੰਬਰ (ਰਾਜਿੰਦਰ ਸਿੰਘ ਹਾਂਡਾ,ਸੁਖਦੇਵ ਸਿੰਘ ਸੰਗਮ)-ਲੱਖੋਂ ਕੇ ਬਹਿਰਾਮ ਵਿਖੇ ਫਿਰੋਜਪੁਰ-ਫਾਜਿਲਕਾ ਮੁੱਖ ਮਾਰਗ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ ਲੱਗਦੀ ਜ਼ਮੀਨ ਵਿਚ ਇਕ ਬੇਲਰ ਮਾਲਕ ਵਲੋਂ ਪਰਾਲੀ ਦੀਆਂ ਗੱਠਾਂ ਦੇ ਚੱਠੇ ਲਗਾਏ ਗਏ ਹਨ। ਪਿਛਲੇ ਕਰੀਬ ਇਕ ਮਹੀਨੇ ਤੋਂ ਇੱਥੇ ਪਰਾਲੀ ਦੀਆਂ ਗੱਠਾਂ ਜੋੜੀਆਂ ਜਾ ਰਹੀਆਂ ਹਨ।

ਅਜੀਤ ਡੈਸਕ 04-11-2026
ਮਮਦੋਟ, 3 ਨਵੰਬਰ (ਰਾਜਿੰਦਰ ਸਿੰਘ ਹਾਂਡਾ,ਸੁਖਦੇਵ ਸਿੰਘ ਸੰਗਮ)-ਲੱਖੋਂ ਕੇ ਬਹਿਰਾਮ ਵਿਖੇ ਫਿਰੋਜਪੁਰ-ਫਾਜਿਲਕਾ ਮੁੱਖ ਮਾਰਗ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ ਲੱਗਦੀ ਜ਼ਮੀਨ ਵਿਚ ਇਕ ਬੇਲਰ ਮਾਲਕ ਵਲੋਂ ਪਰਾਲੀ ਦੀਆਂ ਗੱਠਾਂ ਦੇ ਚੱਠੇ ਲਗਾਏ ਗਏ ਹਨ। ਪਿਛਲੇ ਕਰੀਬ ਇਕ ਮਹੀਨੇ ਤੋਂ ਇੱਥੇ ਪਰਾਲੀ ਦੀਆਂ ਗੱਠਾਂ ਜੋੜੀਆਂ ਜਾ ਰਹੀਆਂ ਹਨ। ਬੀਤੀ ਰਾਤ 9 ਵਜੇ ਦੇ ਕਰੀਬ ਨਜ਼ਦੀਕੀ ਘਰਾਂ ਵਾਲਿਆਂ ਨੇ ਪਰਾਲੀ ਦੇ ਚੱਠਿਆਂ ਵਿਚੋਂ ਧੂੰਆਂ ਅਤੇ ਅੱਗ ਨਿਕਲਦੀ ਵੇਖ ਕੇ ਪਰਾਲੀ ਜੋੜਨ ਵਾਲੇ ਬੇਲਰ ਮਾਲਕ ਨੂੰ ਸੂਚਿਤ ਕੀਤਾ ਗਿਆ,ਜਿਸ ਤੋਂ ਬਾਅਦ ਉਨ੍ਹਾਂ ਵਲੋਂ ਮੌਕੇ ’ਤੇ ਪਹੁੰਚ ਕੇ ਨਜ਼ਦੀਕੀ ਘਰਾਂ ਵਾਲਿਆਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ,ਪਰੰਤੂ ਅੱਗ ਜ਼ਿਆਦਾ ਹੋਣ ਕਾਰਨ ਕਾਬੂ ਨਾ ਹੁੰਦੀ ਵੇਖ ਪਰਾਲੀ ਦੇ ਬਾਕੀ ਚੱਠਿਆਂ ਨੂੰ ਦੂਰ ਹਟਾ ਕੇ ਅੱਗ ਨੂੰ ਇਕ ਚੱਠੇ ਤੱਕ ਹੀ ਸੀਮਿਤ ਕਰ ਦਿੱਤਾ ਗਿਆ ਅਤੇ ਸਾਰੀ ਰਾਤ ਬੇਲਰ ਮਾਲਕ ਅਤੇ ਉਸ ਦੇ ਕਰਮਚਾਰੀ ਅੱਗ ਦੀ ਨਿਗਰਾਨੀ ਕਰਦੇ ਰਹੇ, ਸਵੇਰ ਤੱਕ ਵੀ ਪਰਾਲੀ ਦਾ ਚੱਠਾ ਅੱਗ ਨਾਲ ਜਲ੍ਹ ਰਿਹਾ ਸੀ। ਬੇਲਰ ਮਾਲਕਾਂ ਨੇ ਦੱਸਿਆਂ ਕਿ ਕੁੱਝ ਦੇਰ ਪਹਿਲਾਂ ਹੀ ਉਹ ਇੱਥੋਂ ਗਏ ਸਨ,ਉਸ ਸਮੇਂ ਅੱਗ ਲੱਗਣ ਦੇ ਕੋਈ ਵੀ ਅਸਾਰ ਨਜ਼ਰ ਨਹੀ ਆ ਰਹੇ ਸਨ,ਉਨ੍ਹਾਂ ਨੂੰ ਵੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਚੱਲ ਸਕਿਆ।
ਪਿਛਲੀ ਖ਼ਬਰ ਸੁਸਾਇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ ਧਾਰਮਿਕ ਸਮਾਗਮ ਦੌਰਾਨ ਸੰਤ-ਮਹਾਂਪੁਰਸ਼ਾਂ ਨੇ ਸੰਗਤਾਂ ਨੂੰ... ਅਗਲੀ ਖ਼ਬਰ ਹਲਕਾ ਗੁਰੂਹਰਸਹਾਏ ਅੰਦਰ ਕਾਂਗਰਸ ਦੀ ਧੜੇਬੰਦੀ ਸਿਖਰਾਂ ’ਤੇ,ਹਰ ਕੋਈ ਆਪਣੇ ਸਿਆਸੀ ਘੋੜੇ ਭਜਾਉਣ ਲੱਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।