04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਯੂਥ ਕਾਂਗਰਸ ਹਲਕਾ ਜਲਾਲਾਬਾਦ ਦੇ ਕਈ ਆਗੂਆਂ ਨੇ ਫੜਿਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ

ਗੁਰੂਹਰਸਹਾਏ, 3 ਨਵੰਬਰ (ਕਪਿਲ ਕੰਧਾਰੀ)-ਹਲਕਾ ਜਲਾਲਾਬਾਦ ਦੀ ਸਿਆਸਤ ਵਿਚ ਉਸ ਸਮੇਂ ਨਵਾਂ ਮੋੜ ਦੇਖਣ ਨੂੰ ਮਿਲਿਆ, ਜਦੋਂ ਯੂਥ ਕਾਂਗਰਸ ਹਲਕਾ ਜਲਾਲਾਬਾਦ ਨਾਲ ਸਬੰਧਿਤ ਕਈ ਆਗੂਆਂ ਨੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਦੀ ਅਗਵਾਈ ਹੇਠ ਉਨ੍ਹਾਂ ਦੀ ਗੁਰੂਹਰਸਹਾਏ ਰਿਹਾਇਸ਼ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਲਈ। ਇਸ ਮੌਕੇ ਸਾਬਕਾ ਵਿਧਾਇਕ ਆਂਵਲਾ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਸਿਰੋਪੇ ਪਾ ਕੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ।

ਅਜੀਤ ਡੈਸਕ 04-11-2026
ਗੁਰੂਹਰਸਹਾਏ, 3 ਨਵੰਬਰ (ਕਪਿਲ ਕੰਧਾਰੀ)-ਹਲਕਾ ਜਲਾਲਾਬਾਦ ਦੀ ਸਿਆਸਤ ਵਿਚ ਉਸ ਸਮੇਂ ਨਵਾਂ ਮੋੜ ਦੇਖਣ ਨੂੰ ਮਿਲਿਆ, ਜਦੋਂ ਯੂਥ ਕਾਂਗਰਸ ਹਲਕਾ ਜਲਾਲਾਬਾਦ ਨਾਲ ਸਬੰਧਿਤ ਕਈ ਆਗੂਆਂ ਨੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਦੀ ਅਗਵਾਈ ਹੇਠ ਉਨ੍ਹਾਂ ਦੀ ਗੁਰੂਹਰਸਹਾਏ ਰਿਹਾਇਸ਼ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਲਈ। ਇਸ ਮੌਕੇ ਸਾਬਕਾ ਵਿਧਾਇਕ ਆਂਵਲਾ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਸਿਰੋਪੇ ਪਾ ਕੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ, ਅਸੈਂਬਲੀ ਪ੍ਰਧਾਨ ਹਰਭਜਨ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਲਾਡੀ, ਬਲਾਕ ਪ੍ਰਧਾਨ ਅਰਨੀ ਵਾਲਾ ਹਰਅੰਮ੍ਰਿਤ ਸਿੰਘ, ਅਸੈਂਬਲੀ ਵਾਈਸ ਪ੍ਰਧਾਨ ਅਜੇ ਲੱਧੂ ਵਾਲਾ, ਬਲਾਕ ਵਾਈਸ ਪ੍ਰਧਾਨ ਸਾਜਨ ਘੋਗਾ, ਅਸੈਂਬਲੀ ਜਨਰਲ ਸਕੱਤਰ ਪਰਮਿੰਦਰ ਸਿੰਘ, ਜਸਦੀਪ ਮੁਰਾਦ ਵਾਲਾ, ਰਾਜਵਿੰਦਰ ਬੁਰਜ ਹਨੂਮਾਨਗੜ੍ਹ, ਆਸ਼ੂ ਸਰਪੰਚ ਅਲਿਆਣਾ, ਜਗਵਿੰਦਰ ਲੱਧੂ ਵਾਲਾ, ਰਾਜਵਿੰਦਰ ਲੱਧੂ ਵਾਲਾ, ਨਰਿੰਦਰ ਲੱਧੂ ਵਾਲਾ ਅਤੇ ਜਸਵਿੰਦਰ ਸਰਪੰਚ ਸਮੇਤ ਹੋਰ ਪਾਰਟੀ ਆਗੂ ਹਾਜ਼ਰ ਸਨ। ਇਸ ਮੌਕੇ ਰਮਿੰਦਰ ਸਿੰਘ ਆਂਵਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪੰਜਾਬ ਦੇ ਹਿੱਤਾਂ ਲਈ ਪਾਰਟੀ ਵਲੋਂ ਕੀਤੇ ਜਾ ਰਹੇ ਯਤਨਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਵਰਗਾਂ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਏ ਸਾਰੇ ਨਵੇਂ ਸਾਥੀਆਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਨੇ ਸਮੂਹ ਆਗੂਆਂ ਨੂੰ ਇੱਕਜੁੱਟ ਹੋ ਕੇ ਪੰਜਾਬ ਅਤੇ ਹਲਕਾ ਜਲਾਲਾਬਾਦ ਦੀ ਬਿਹਤਰੀ ਲਈ ਕੰਮ ਕਰਨ ਦਾ ਸੱਦਾ ਵੀ ਦਿੱਤਾ।
ਪਿਛਲੀ ਖ਼ਬਰ ਡੀ.ਐੱਮ.ਸੀ. ਫ਼ਿਰੋਜ਼ਪੁਰ ਡਾ. ਪੰਕਜ ਗੁਪਤਾ ਵਲੋਂ ਸਬ-ਡਿਵੀਜ਼ਨਲ ਹਸਪਤਾਲ ਜ਼ੀਰਾ ਦਾ ਅਚਨਚੇਤ ਦੌਰਾ ਅਗਲੀ ਖ਼ਬਰ ਸੰਗਰੂਰ ਵਿਖੇ ਕਾਂਗਰਸ ਪਾਰਟੀ ਦੀ ਰੈਲੀ ਵਿਚ ਠਾਠਾਂ ਮਾਰਦਾ ਇਕੱਠ ਹੋਵੇਗਾ-ਗੁਰਭਗਤ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।