ਸਰੂਪ ਸਿੰਗਲਾ ਨੇ ਬਠਿੰਡਾ ’ਚ ਭਾਜਪਾ ਦਾ ਸੰਗਠਨ ਕੀਤਾ ਮਜ਼ਬੂਤ, 20 ਆਗੂਆਂ ਨੂੰ ਜ਼ਿਲ੍ਹਾ ਕੋਰ ਕਮੇਟੀ ’ਚ ਦਿੱਤੀ ਜਗ੍ਹਾ
ਬਠਿੰਡਾ , 5 ਨਵੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ):- ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਬਠਿੰਡਾ ਸ਼ਹਿਰੀ ਖੇਤਰ ਵਿਚ ਆਪਣੀਆਂ ਸਿਆਸੀ ਤੇ ਸੰਗਠਨਾਤਮਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ । ਇਸੇ ਤਹਿਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵਲੋਂ ਜ਼ਿਲ੍ਹਾ ਕੋਰ ਕਮੇਟੀ ਦਾ ਵਿਸਥਾਰ ਕਰਦਿਆਂ 20 ਆਗੂਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ ।
ਅਜੀਤ ਡੈਸਕ
06-11-2026