17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਫੂਡ ਸੇਫਟੀ ਅਫਸਰ ਵਲੋਂ ਜੁਆਇੰਟ ਕਮਿਸ਼ਨਰ ਨੂੰ ਮੁੜ ਸ਼ਿਕਾਇਤ, ਨਿਰਮਾਣ ਯੂਨਿਟ ਸਮੇਤ ਪੂਰੀ ਸਪਲਾਈ ਚੇਨ ਦੀ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ

ਫ਼ਿਰੋਜ਼ਪੁਰ,16 ਨਵੰਬਰ (ਕੁਲਬੀਰ ਸਿੰਘ ਸੋਢੀ)-ਲੋਕਾਂ ਦੀ ਸਿਹਤ ਨਾਲ ਜੁੜੇ ਗੰਭੀਰ ਮਾਮਲੇ ਵਿਚ ਕਰੀਬ 140 ਕਿਲੋਗ੍ਰਾਮ ਪਨੀਰ ਸੀਜ਼ ਕੀਤੇ ਜਾਣ ਅਤੇ ਲੈਬਾਰਟਰੀ ਰਿਪੋਰਟ ਵਿਚ ਉਤਪਾਦ ਨੂੰ ਅਸੁਰੱਖਿਅਤ ਕਰਾਰ ਦਿੱਤੇ ਜਾਣ ਦੇ ਬਾਵਜੂਦ ਫ਼ਿਰੋਜ਼ਪੁਰ ਵਿਚ ਚੰਨ ਡੇਅਰੀ ਦੇ ਬ੍ਰਾਂਡ ਹੇਠ ਪਨੀਰ ਦੀ ਸਪਲਾਈ ਅਤੇ ਵਿਕਰੀ ਜਾਰੀ ਰਹਿਣ ਸਬੰਧੀ ਮਾਮਲਾ ਮੁੜ ਚਰਚਾ ਵਿਚ ਆ ਗਿਆ ਹੈ। ਇਸ ਸਬੰਧੀ ਫੂਡ ਸੇਫਟੀ ਅਫਸਰ ਅਬਿਨਵ ਕੁਮਾਰ ਵਲੋਂ ਜੁਆਇੰਟ ਕਮਿਸ਼ਨਰ ਫੂਡ ਸੇਫਟੀ, ਪੰਜਾਬ ਨੂੰ ਮੁੜ ਸ਼ਿਕਾਇਤ ਭੇਜ ਕੇ ਮਾਮਲੇ ਦੀ ਤੁਰੰਤ ਜਾਂਚ ਅਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਫ਼ੂਡ ਸਫੇਟੀ ਅਧਿਕਾਰੀ ਅਭਿਨਵ ਖੋਸਲਾ 17-11-2026
ਫ਼ਿਰੋਜ਼ਪੁਰ,16 ਨਵੰਬਰ (ਕੁਲਬੀਰ ਸਿੰਘ ਸੋਢੀ)-ਲੋਕਾਂ ਦੀ ਸਿਹਤ ਨਾਲ ਜੁੜੇ ਗੰਭੀਰ ਮਾਮਲੇ ਵਿਚ ਕਰੀਬ 140 ਕਿਲੋਗ੍ਰਾਮ ਪਨੀਰ ਸੀਜ਼ ਕੀਤੇ ਜਾਣ ਅਤੇ ਲੈਬਾਰਟਰੀ ਰਿਪੋਰਟ ਵਿਚ ਉਤਪਾਦ ਨੂੰ ਅਸੁਰੱਖਿਅਤ ਕਰਾਰ ਦਿੱਤੇ ਜਾਣ ਦੇ ਬਾਵਜੂਦ ਫ਼ਿਰੋਜ਼ਪੁਰ ਵਿਚ ਚੰਨ ਡੇਅਰੀ ਦੇ ਬ੍ਰਾਂਡ ਹੇਠ ਪਨੀਰ ਦੀ ਸਪਲਾਈ ਅਤੇ ਵਿਕਰੀ ਜਾਰੀ ਰਹਿਣ ਸਬੰਧੀ ਮਾਮਲਾ ਮੁੜ ਚਰਚਾ ਵਿਚ ਆ ਗਿਆ ਹੈ। ਇਸ ਸਬੰਧੀ ਫੂਡ ਸੇਫਟੀ ਅਫਸਰ ਅਬਿਨਵ ਕੁਮਾਰ ਵਲੋਂ ਜੁਆਇੰਟ ਕਮਿਸ਼ਨਰ ਫੂਡ ਸੇਫਟੀ, ਪੰਜਾਬ ਨੂੰ ਮੁੜ ਸ਼ਿਕਾਇਤ ਭੇਜ ਕੇ ਮਾਮਲੇ ਦੀ ਤੁਰੰਤ ਜਾਂਚ ਅਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਅਨੁਸਾਰ ਵਿਭਾਗ ਵਲੋਂ ਪਹਿਲਾਂ ਕੀਤੀ ਗਈ ਕਾਰਵਾਈ ਦੌਰਾਨ ਉਕਤ ਪਨੀਰ ਦਾ ਲਗਭਗ 140 ਕਿਲੋਗ੍ਰਾਮ ਸਟਾਕ ਸੀਜ਼ ਕੀਤਾ ਗਿਆ ਸੀ। ਇਸ ਦੀ ਲੈਬਾਰਟਰੀ ਜਾਂਚ ਰਿਪੋਰਟ ਵਿਚ ਵੀ ਪਨੀਰ ਨੂੰ ਅਸੁਰੱਖਿਅਤ ਦਰਸਾਇਆ ਗਿਆ ਹੈ ਅਤੇ ਇਸ ਸਬੰਧੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਇਸ ਦੇ ਬਾਵਜੂਦ ਫ਼ਿਰੋਜ਼ਪੁਰ ਸ਼ਹਿਰ ਵਿਚ ਇਸ ਬ੍ਰਾਂਡ ਦੇ ਪਨੀਰ ਦੀ ਸਪਲਾਈ ਅਤੇ ਵਿਕਰੀ ਜਾਰੀ ਰਹਿਣ ਦੀਆਂ ਸੂਚਨਾਵਾਂ ਮਿਲਣ ਕਾਰਨ ਵਿਭਾਗੀ ਕਾਰਵਾਈ ਅਤੇ ਨਿਗਰਾਨੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਪੈਕਿੰਗ ਉੱਤੇ ਦਰਜ ਵੇਰਵਿਆਂ ਅਨੁਸਾਰ ਪਨੀਰ ਚੰਨ ਡੇਅਰੀ ਦੇ ਬ੍ਰਾਂਡ ਹੇਠ ਵੇਚਿਆ ਜਾ ਰਿਹਾ ਹੈ. ਜਦਕਿ ਨਿਰਮਾਤਾ ਅਤੇ ਮਾਰਕੀਟਿੰਗ ਸਬੰਧੀ ਵੇਰਵਿਆਂ ਵਿਚ ਗਿੱਲ ਡੇਅਰੀ, ਪਿੰਡ ਹਰੀਕੇ, ਜ਼ਿਲ੍ਹਾ ਤਰਨਤਾਰਨ ਦਾ ਨਾਮ ਦਰਜ ਹੈ। ਪੈਕਿੰਗ ਉੱਤੇ ਐੱਫ.ਐੱਸ.ਐੱਸ.ਏ ਆਈ ਲਾਇਸੈਂਸ ਨੰਬਰ 12123841000095 ਵੀ ਅੰਕਿਤ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਫੂਡ ਸੇਫਟੀ ਅਫਸਰ ਵਲੋਂ 30 ਅਕਤੂਬਰ 2026 ਨੂੰ ਵੀ ਉੱਚ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਜਾਂਚ ਦੀ ਮੰਗ ਕੀਤੀ ਗਈ ਸੀ ਅਤੇ ਹੁਣ ਮੁੜ ਸ਼ਿਕਾਇਤ ਭੇਜ ਕੇ ਮੰਗ ਕੀਤੀ ਗਈ ਹੈ ਕਿ ਸਿਰਫ਼ ਫ਼ਿਰੋਜ਼ਪੁਰ ਵਿਚ ਪਨੀਰ ਦੀ ਵਿਕਰੀ ਕਰਨ ਵਾਲੇ ਸਥਾਨਾਂ ਦੀ ਜਾਂਚ ਤੱਕ ਹੀ ਕਾਰਵਾਈ ਸੀਮਤ ਨਾ ਰੱਖੀ ਜਾਵੇ, ਸਗੋਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਰੀਕੇ ਵਿਖੇ ਦਰਸਾਈ ਗਈ ਨਿਰਮਾਣ ਯੂਨਿਟ ਦੀ ਵੀ ਤੁਰੰਤ ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਪਨੀਰ ਦੀ ਸਪਲਾਈ ਚੇਨ, ਡਿਸਟਰੀਬਿਊਟਰਾਂ , ਹੋਲਸੇਲਰਾਂ ਅਤੇ ਰਿਟੇਲਰਾਂ ਦੇ ਰਿਕਾਰਡ ਦੀ ਜਾਂਚ ਕਰਕੇ ਇਹ ਪਤਾ ਲਗਾਉਣ ਦੀ ਮੰਗ ਕੀਤੀ ਗਈ ਹੈ ਕਿ ਪਨੀਰ ਫ਼ਿਰੋਜ਼ਪੁਰ ਵਿਚ ਕਿਹੜੇ ਸਰੋਤਾਂ ਰਾਹੀਂ ਪਹੁੰਚ ਰਿਹਾ ਹੈ ਅਤੇ ਇਸ ਦੀ ਸਪਲਾਈ ਰੋਕਣ ਲਈ ਹੁਣ ਤੱਕ ਕੀ ਕਦਮ ਚੁੱਕੇ ਗਏ ਹਨ। ਫੂਡ ਸੇਫਟੀ ਅਫਸਰ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਕਿਸੇ ਇਕ ਵਪਾਰਕ ਇਕਾਈ ਦੀ ਜਾਂਚ ਤੱਕ ਸੀਮਤ ਨਹੀਂ, ਸਗੋਂ ਆਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨਾਲ ਸਿੱਧਾ ਜੁੜਿਆ ਹੋਇਆ ਹੈ। ਜੇਕਰ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ-2006 ਅਤੇ ਇਸ ਅਧੀਨ ਬਣੇ ਨਿਯਮਾਂ ਮੁਤਾਬਿਕ ਸਬੰਧਤ ਫੂਡ ਬਿਜ਼ਨਸ ਆਪਰੇਟਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਗੰਭੀਰ ਲੋਕਹਿੱਤ ਦੇ ਮਾਮਲੇ ਵਿਚ ਤੁਰੰਤ ਅਤੇ ਢੁੱਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਲੈਬਾਰਟਰੀ ਰਿਪੋਰਟਾਂ, ਵਿਭਾਗੀ ਕਾਰਵਾਈ ਅਤੇ ਹੋਰ ਸਬੰਧਤ ਦਸਤਾਵੇਜ਼ਾਂ ਸਮੇਤ ਇਹ ਮਾਮਲਾ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ ਅਤੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਪੰਜਾਬ ਮੈਡਮ ਕਨਵਲਪ੍ਰੀਤ ਬਰਾੜ ਦੇ ਧਿਆਨ ਵਿਚ ਲਿਆਂਦਾ ਜਾਵੇਗਾ। ਫੂਡ ਸੇਫਟੀ ਅਫਸਰ ਅਭਿਨਵ ਕੁਮਾਰ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਅਸੁਰੱਖਿਅਤ ਖੁਰਾਕ ਦੀ ਵਿਕਰੀ ਤੇ ਸਪਲਾਈ ਨੂੰ ਰੋਕਣਾ ਵਿਭਾਗ ਦੀ ਮੁੱਖ ਤਰਜੀਹ ਹੋਣੀ ਚਾਹੀਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਉੱਚ ਅਧਿਕਾਰੀਆਂ ਵਲੋਂ ਇਸ ਮਾਮਲੇ ਵਿਚ ਕਦੋਂ ਤੱਕ ਜਾਂਚ ਕਰਵਾ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ।
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਵਾਸਲ ਮੋਹਨ ਕੇ ਤੋਂ ਸੰਗਤਾਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਅਗਲੀ ਖ਼ਬਰ ਫਿਰੋਜ਼ਪੁਰ ਦਿਹਾਤੀ ਦੇ ਯੂਥ ਆਗੂਆਂ ਨੂੰ ਪਾਰਟੀ ਵਿਚ ਮਿਲੇ ਸੂਬਾ ਪੱਧਰ ਤੇ ਅਹਿਮ ਅਹੁਦੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।