19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਫ਼ਿਰੋਜ਼ਪੁਰ ਜ਼ਿਲ੍ਹਾ ਕਚਹਿਰੀਆਂ ਦੀ ਪਾਰਕਿੰਗ ’ਚੋਂ ਲਾਇਸੰਸੀ ਰਿਵਾਲਵਰ ਚੋਰੀ, ਤਿੰਨ ਸਾਲ ਬਾਅਦ ਮਾਮਲਾ ਦਰਜ ਕਾਰ ਦਾ ਸ਼ੀਸ਼ਾ ਖੁੱਲ੍ਹਾ ਰਹਿਣ ਕਾਰਨ ਅਣਪਛਾਤਾ ਵਿਅਕਤੀ ਲੈ ਗਿਆ ਸੀ ਰਿਵਾਲਵਰ, ਬਜ਼ੁਰਗ ਮਾਲਕ ਨੇ ਹੁਣ ਪੁਲਿਸ ਨੂੰ ਦਰਜ ਕਰਵਾਏ ਬਿਆਨ

ਫ਼ਿਰੋਜ਼ਪੁਰ, 19 ਨਵੰਬਰ (ਰਾਕੇਸ਼ ਚਾਵਲਾ)-ਜ਼ਿਲ੍ਹਾ ਕਚਹਿਰੀਆਂ ਫ਼ਿਰੋਜ਼ਪੁਰ ਵਿਖੇ ਆਪਣੀ ਤਾਰੀਕ ਭੁਗਤਣ ਆਏ ਇਕ ਵਿਅਕਤੀ ਦੀ ਕਾਰ ਵਿਚੋਂ ਲਾਇਸੰਸੀ ਰਿਵਾਲਵਰ ਚੋਰੀ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਹ ਘਟਨਾ 6 ਅਕਤੂਬਰ 2023 ਦੀ ਦੱਸੀ ਜਾ ਰਹੀ ਹੈ, ਜਦਕਿ ਇਸ ਸਬੰਧੀ ਪੁਲਿਸ ਵਲੋਂ 18 ਨਵੰਬਰ 2026 ਨੂੰ ਮੁਕੱਦਮਾ ਨੰਬਰ 202 ਦਰਜ ਕੀਤਾ ਗਿਆ।

ਅਜੀਤ ਡੈਸਕ 20-11-2026
ਫ਼ਿਰੋਜ਼ਪੁਰ, 19 ਨਵੰਬਰ (ਰਾਕੇਸ਼ ਚਾਵਲਾ)-ਜ਼ਿਲ੍ਹਾ ਕਚਹਿਰੀਆਂ ਫ਼ਿਰੋਜ਼ਪੁਰ ਵਿਖੇ ਆਪਣੀ ਤਾਰੀਕ ਭੁਗਤਣ ਆਏ ਇਕ ਵਿਅਕਤੀ ਦੀ ਕਾਰ ਵਿਚੋਂ ਲਾਇਸੰਸੀ ਰਿਵਾਲਵਰ ਚੋਰੀ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਹ ਘਟਨਾ 6 ਅਕਤੂਬਰ 2023 ਦੀ ਦੱਸੀ ਜਾ ਰਹੀ ਹੈ, ਜਦਕਿ ਇਸ ਸਬੰਧੀ ਪੁਲਿਸ ਵਲੋਂ 18 ਨਵੰਬਰ 2026 ਨੂੰ ਮੁਕੱਦਮਾ ਨੰਬਰ 202 ਦਰਜ ਕੀਤਾ ਗਿਆ। ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਬਲਬੀਰ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਪਿੰਡ ਮੋਹਕਮ ਖ਼ਾਨ ਵਾਲਾ, ਥਾਣਾ ਕੁੱਲਗੜ੍ਹੀ, ਜ਼ਿਲ੍ਹਾ ਫ਼ਿਰੋਜ਼ਪੁਰ, ਆੜ੍ਹਤ ਦਾ ਕੰਮ ਕਰਦਾ ਹੈ। ਉਸ ਕੋਲ ਅਸਲਾ ਲਾਇਸੰਸ ਸੀ, ਜਿਸ ਉੱਤੇ 315 ਬੋਰ ਦਾ ਅਸਲਾ ਅਤੇ 32 ਬੋਰ ਦਾ ਰਿਵਾਲਵਰ ਦਰਜ ਸੀ। ਸ਼ਿਕਾਇਤਕਰਤਾ ਮੁਤਾਬਿਕ 6 ਅਕਤੂਬਰ 2023 ਨੂੰ ਸਵੇਰੇ ਕਰੀਬ 10 ਵਜੇ ਉਹ ਆਪਣੀ ਸਿਆਜ਼ ਕਾਰ ਨੰਬਰ ਪੀ.ਬੀ 05 ਜੈੱਡ 0094 ਰਾਹੀਂ ਜ਼ਿਲ੍ਹਾ ਕਚਹਿਰੀਆਂ ਫ਼ਿਰੋਜ਼ਪੁਰ ਵਿਖੇ ਪੇਸ਼ੀ ਲਈ ਪਹੁੰਚਿਆ ਸੀ। ਉਸ ਨੇ ਆਪਣਾ 32 ਬੋਰ ਦਾ ਲਾਇਸੰਸੀ ਰਿਵਾਲਵਰ ਕਾਰ ਦੇ ਡੈਸ਼ਬੋਰਡ ਵਿਚ ਰੱਖ ਦਿੱਤਾ ਅਤੇ ਕਚਹਿਰੀ ਅੰਦਰ ਚਲਾ ਗਿਆ। ਵਾਪਸ ਆਉਣ ’ਤੇ ਉਸ ਨੂੰ ਪਤਾ ਲੱਗਾ ਕਿ ਕਾਰ ਦਾ ਕੰਡਕਟਰ ਸਾਈਡ ਵਾਲਾ ਸ਼ੀਸ਼ਾ ਖੁੱਲ੍ਹਾ ਰਹਿ ਗਿਆ ਸੀ ਅਤੇ ਕੋਈ ਅਣਪਛਾਤਾ ਵਿਅਕਤੀ ਰਿਵਾਲਵਰ ਚੋਰੀ ਕਰਕੇ ਲੈ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਨੇ ਦਰਖਾਸਤ ਦਿੱਤੀ ਸੀ, ਪਰ ਘਰ ਦੀਆਂ ਪੌੜੀਆਂ ਤੋਂ ਡਿੱਗਣ ਕਾਰਨ ਅਤੇ ਬਜ਼ੁਰਗ ਅਵਸਥਾ ਵਿਚ ਸਿਹਤ ਠੀਕ ਹੋਣ ਵਿਚ ਸਮਾਂ ਲੱਗਣ ਕਰਕੇ ਉਹ ਪੁਲਿਸ ਕੋਲ ਬਿਆਨ ਦਰਜ ਨਹੀਂ ਕਰਵਾ ਸਕਿਆ। ਹੁਣ ਤੱਥ ਸਪਸ਼ਟ ਹੋਣ ਉਪਰੰਤ ਉਸ ਨੇ ਥਾਣੇ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ ਹਨ। ਏ.ਐੱਸ.ਆਈ. ਸਲਵਿੰਦਰ ਸਿੰਘ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਮਹਿੰਗਾਈ ਦੀ ਮਾਰ ਨੇ ਆਮ ਲੋਕਾਂ ਦਾ ਜਿਊਣਾ ਕੀਤਾ ਦੁੱਭਰ, ਘਰੇਲੂ ਬਜਟ ਵਿਗੜੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਵਧਦੀਆਂ... ਅਗਲੀ ਖ਼ਬਰ ਬਾਬਾ ਸ੍ਰੀ ਖਾਟੂ ਸ਼ਿਆਮ ਜੀ ਦੇ ਜਨਮ ਦਿਹਾੜੇ ਸਬੰਧੀ ਗੁਰੂਹਰਸਹਾਏ ’ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਸ਼ਹਿਰ ਵਾਸੀਆਂ ਨੇ ਥਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।