23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪ੍ਰਾਚੀਨ ਸ੍ਰੀ ਸ਼ਿਆਮ ਮੰਦਰ ਵਿਖੇ ਸ਼ਿਆਮ ਬਾਬਾ ਦਾ ਮਹੋਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਯੁੱਧਿਆ ਤੋਂ ਪਹੁੰਚੀ ਭਜਨ ਗਾਇਕਾ ਸ਼ਿਵਾਂਗੀ ਭਾਰਦਵਾਜ ਨੇ ਭਜਨਾਂ ਨਾਲ ਬੰਨ੍ਹਿਆਂ ਸਮਾਂ, ਫੁੱਲਾਂ ਨਾਲ ਸਜਾਇਆ ਬਾਬਾ ਦਾ ਦਰਬਾਰ

ਅਬੋਹਰ, 23 ਨਵੰਬਰ (ਵਿਵੇਕ ਹੂੜੀਆ)-ਸਬਜ਼ੀ ਮੰਡੀ ਨੇੜੇ ਕੁਮਹਾਰ ਮੁਹੱਲੇ ਵਿਚ ਸਥਿਤ ਪ੍ਰਾਚੀਨ ਸ੍ਰੀ ਸ਼ਿਆਮ ਮੰਦਰ ਵਿਖੇ ਸ਼ਿਆਮ ਬਾਬਾ ਦਾ ਮਹੋਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਮੰਦਰ ਦੇ ਸੰਸਥਾਪਕ ਪੰਡਿਤ ਕਿਸ਼ੋਰੀ ਲਾਲ ਦੀ ਪਾਵਨ ਅਗਵਾਈ ਅਤੇ ਮੰਦਰ ਦੇ ਪੁਜਾਰੀ ਪੰਡਿਤ ਸੁਮਿਤ ਭਾਰਦਵਾਜ ਦੇ ਮਾਰਗਦਰਸ਼ਨ ਹੇਠ ਕਰਵਾਏ ਗਏ ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਬਾਬਾ ਸ਼ਿਆਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਪ੍ਰਾਚੀਨ ਸ੍ਰੀ ਸ਼ਿਆਮ ਮੰਦਰ ਵਿਖੇ ਸ਼ਿਆਮ ਬਾਬਾ ਦੇ ਮਹੋਤਸਵ ਮੌਕੇ ਸ਼ਰਧਾਲੂਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਅਤੇ ਪਤਵੰਤੇ। ਅਜੀਤ ਤਸਵੀਰ 24-11-2026
ਅਬੋਹਰ, 23 ਨਵੰਬਰ (ਵਿਵੇਕ ਹੂੜੀਆ)-ਸਬਜ਼ੀ ਮੰਡੀ ਨੇੜੇ ਕੁਮਹਾਰ ਮੁਹੱਲੇ ਵਿਚ ਸਥਿਤ ਪ੍ਰਾਚੀਨ ਸ੍ਰੀ ਸ਼ਿਆਮ ਮੰਦਰ ਵਿਖੇ ਸ਼ਿਆਮ ਬਾਬਾ ਦਾ ਮਹੋਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਮੰਦਰ ਦੇ ਸੰਸਥਾਪਕ ਪੰਡਿਤ ਕਿਸ਼ੋਰੀ ਲਾਲ ਦੀ ਪਾਵਨ ਅਗਵਾਈ ਅਤੇ ਮੰਦਰ ਦੇ ਪੁਜਾਰੀ ਪੰਡਿਤ ਸੁਮਿਤ ਭਾਰਦਵਾਜ ਦੇ ਮਾਰਗਦਰਸ਼ਨ ਹੇਠ ਕਰਵਾਏ ਗਏ ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਬਾਬਾ ਸ਼ਿਆਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮਹੋਤਸਵ ਮੌਕੇ ਬਾਬਾ ਸ਼ਿਆਮ ਦਾ ਦਰਬਾਰ ਵਿਸ਼ੇਸ਼ ਤੌਰ ’ਤੇ ਰੰਗ-ਬਿਰੰਗੇ ਅਤੇ ਖ਼ੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ। ਰੰਗੀਨ ਰੌਸ਼ਨੀਆਂ ਅਤੇ ਫੁੱਲਾਂ ਦੀ ਮਨਮੋਹਕ ਸਜਾਵਟ ਨੇ ਮੰਦਰ ਦੇ ਵਾਤਾਵਰਨ ਨੂੰ ਅਲੌਕਿਕ ਰੂਪ ਪ੍ਰਦਾਨ ਕੀਤਾ। ਇਸ ਮੌਕੇ ਬਾਬਾ ਸ਼ਿਆਮ ਦੇ ਦਰਬਾਰ ਵਿਚ ਕੇਕ ਕੱਟ ਕੇ ਮਹੋਤਸਵ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਸ਼ਾਨਦਾਰ ਆਤਿਸ਼ਬਾਜ਼ੀ ਨੇ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਸ਼ਰਧਾਲੂਆਂ ਨੇ ਬਾਬਾ ਦੇ ਦਰਸ਼ਨ ਕਰਕੇ ਪੂਜਾ-ਅਰਚਨਾ ਕੀਤੀ ਅਤੇ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ। ਜਾਗਰਨ ਦੌਰਾਨ ਅਯੁੱਧਿਆ ਤੋਂ ਪਹੁੰਚੀ ਪ੍ਰਸਿੱਧ ਭਜਨ ਗਾਇਕਾ ਸ਼ਿਵਾਂਗੀ ਭਾਰਦਵਾਜ ਨੇ ਆਪਣੀਆਂ ਮਧੁਰ ਅਤੇ ਭਗਤੀ ਭਰਪੂਰ ਪੇਸ਼ਕਾਰੀਆਂ ਰਾਹੀਂ ਬਾਬਾ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕੀਤਾ। ਉਨ੍ਹਾਂ ਵਲੋਂ ਗਾਏ ਭਜਨਾਂ ਨਾਲ ਪੂਰਾ ਮਾਹੌਲ ਭਗਤੀਮਈ ਹੋ ਗਿਆ ਅਤੇ ਸ਼ਰਧਾਲੂ ਭਜਨਾਂ ਦੀ ਧੁਨ ’ਤੇ ਭਾਵ-ਵਿਭੋਰ ਹੋ ਕੇ ਬਾਬਾ ਦੀ ਭਗਤੀ ਵਿਚ ਲੀਨ ਨਜ਼ਰ ਆਏ। ਇਸ ਮੌਕੇ ਕੌਂਸਲਰ ਪੁਨੀਤ ਅਰੋੜਾ, ਸੰਜੇ ਰੋਹਿਲਾ, ਨੀਰਜ ਮੰਗਲ ਅਤੇ ਜਤਿੰਦਰ ਚਲਾਣਾ ਸਮੇਤ ਹੋਰ ਪਤਵੰਤੇ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਦੌਰਾਨ ਐਡਵੋਕੇਟ ਅਨੰਦ ਕੁਮਾਰ ਗੁਪਤਾ ਵਲੋਂ ਵਿਧੀਵਤ ਪੂਜਾ ਕਰਵਾਈ ਗਈ। ਸਮੁੱਚੇ ਸਮਾਗਮ ਦੌਰਾਨ ਸ਼ਰਧਾ, ਭਗਤੀ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ। ਮੰਦਰ ਕੰਪਲੈਕਸ ਬਾਬਾ ਸ਼ਿਆਮ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ। ਕੇਕ ਕਟਿੰਗ, ਭਜਨ ਸੰਧਿਆ ਅਤੇ ਆਤਿਸ਼ਬਾਜ਼ੀ ਨੇ ਇਸ ਮਹੋਤਸਵ ਨੂੰ ਯਾਦਗਾਰ ਬਣਾ ਦਿੱਤਾ। ਅੰਤ ਵਿਚ ਸ਼ਿਆਮ ਸਖੀ ਮੰਡਲ ਪ੍ਰਾਚੀਨ ਸ਼ਿਆਮ ਮੰਦਰ ਵਲੋਂ ਸਮੂਹ ਇਲਾਕਾ ਨਿਵਾਸੀਆਂ ਦਾ ਸਮਾਗਮ ਵਿਚ ਸਹਿਯੋਗ ਦੇਣ ਅਤੇ ਸ਼ਮੂਲੀਅਤ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਵਿੱਦਿਅਕ ਮੁਕਾਬਲੇ 27 ਨੂੰ ਫ਼ਿਰੋਜ਼ਸ਼ਾਹ ਵਿਖੇ 11 ਬਲਾਕਾਂ ਦੇ ਜੇਤੂ ਵਿਦਿਆਰਥੀ ਅਤੇ ਅਧਿਆਪਕ ਆਪ... ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸੀ ਆਗੂ ਰੋਹਿਤ ਕੁਮਾਰ ਮੋਂਟੂ ਨੇ ਤੇਜ਼ ਕੀਤੀਆਂ ਸਰਗਰਮੀਆਂ ਦੁਕਾਨਦਾਰਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।