ਟਿਕਟ ਚੈਕਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ, ਇਕ ਦਿਨ ਵਿਚ ਇਕ-ਇਕ ਲੱਖ ਤੋਂ ਵੱਧ ਦੀ ਆਮਦਨੀ ਹਾਸਲ
ਫ਼ਿਰੋਜ਼ਪੁਰ, 23 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ ਟਿਕਟ ਚੈਕਿੰਗ ਦੇ ਖੇਤਰ ਵਿਚ ਸ਼ਾਨਦਾਰ ਕੰਮ ਕਰਦਿਆਂ ਲੁਧਿਆਣਾ ਹੈੱਡਕੁਆਟਰ ਦੇ ਟਿਕਟ ਚੈਕਿੰਗ ਸਟਾਫ਼ ਰਾਜਿੰਦਰ ਸਿੰਘ ਅਤੇ ਰਾਮ ਰੂਪ ਮੀਨਾ ਨੇ ਮਿਤੀ 22 ਨਵੰਬਰ 2026 ਨੂੰ ਇਕ ਦਿਨ ਵਿਚ ਇਕ-ਇਕ ਲੱਖ ਤੋਂ ਵੱਧ ਦਾ ਟਿਕਟ ਚੈਕਿੰਗ ਮਾਲੀਆ ਹਾਸਲ ਕਰਕੇ ਜ਼ਿਕਰਯੋਗ ਪ੍ਰਾਪਤੀ ਕੀਤੀ ਹੈ। ਦੋਵਾਂ ਟਿਕਟ ਚੈਕਿੰਗ ਸਟਾਫ਼ ਦਾ ਇਹ ਪ੍ਰਦਰਸ਼ਨ ਉਨ੍ਹਾਂ ਦੇ ਕੰਮ ਪ੍ਰਤੀ ਸਮਰਪਣ ਅਤੇ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ।
ਟਰੇਨ ਵਿਚ ਟਿਕਟਾਂ ਚੈੱਕ ਕਰਦਾ ਹੋਇਆ ਟਿਕਟ ਚੈੱਕਰ। ਅਜੀਤ ਤਸਵੀਰ
24-11-2026