ਕੈਂਟਰ ਚਾਲਕ ਦੀ ਲਾਪਰਵਾਹੀ ਨੇ ਸੇਬ ਵਪਾਰੀ ਨੂੰ ਬਣਾਇਆ ਅਪੰਗ, ਹਾਦਸੇ ’ਚ ਕੱਟਣੀ ਪਈ ਖੱਬੀ ਬਾਂਹ
ਫ਼ਿਰੋਜ਼ਪੁਰ, 28 ਨਵੰਬਰ (ਗੁਰਿੰਦਰ ਸਿੰਘ)-ਸੜਕ ’ਤੇ ਖੜ੍ਹੀ ਟਰਾਲੀ ਨਾਲ ਕੈਂਟਰ ਦੀ ਟੱਕਰ ਹੋਣ ਕਾਰਨ ਵਾਪਰੇ ਹਾਦਸੇ ਵਿਚ ਜੰਮੂ ਕਸ਼ਮੀਰ ਦਾ ਇਕ ਸੇਬ ਵਪਾਰੀ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਉਸ ਦੀ ਖੱਬੀ ਬਾਂਹ ’ਤੇ ਇੰਨੀ ਗੰਭੀਰ ਸੱਟ ਲੱਗੀ ਕਿ ਇਲਾਜ ਦੌਰਾਨ ਡਾਕਟਰਾਂ ਨੂੰ ਉਸ ਦੀ ਬਾਂਹ ਕੱਟਣੀ ਪਈ।
ਅਜੀਤ ਡੈਸਕ
29-11-2026