ਬਾਬਾ ਨੰਦ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਸੰਪੰਨ
ਮੱਖੂ, 30 ਅਗਸਤ (ਕੁਲਵਿੰਦਰ ਸਿੰਘ)-ਬਲਾਕ ਮੱਖੂ ਦੇ ਪਿੰਡ ਚੱਕ ਮਰਹਾਣਾ ਵਿਚ ਸਥਿਤ ਗੁਰਦੁਆਰਾ ਨਾਨਕਸਰ ਬਾਬਾ ਲਾਭ ਸਿੰਘ ਸਾਧੂ ਵਿਖੇ ਧੰਨ-ਧੰਨ ਬਾਬਾ ਨੰਦ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਹ ਗੁਰਦੁਆਰਾ ਸਾਹਿਬ ਬਾਬਾ ਨੰਦ ਸਿੰਘ ਜੀ ਅਤੇ ਸੰਤ ਬਾਬਾ ਲਾਭ ਸਿੰਘ ਦੀ ਯਾਦ ਵਿਚ ਬਣਾਇਆ ਗਿਆ ਹੈ।
ਮੱਖੂ, 30 ਅਗਸਤ (ਕੁਲਵਿੰਦਰ ਸਿੰਘ)-ਬਲਾਕ ਮੱਖੂ ਦੇ ਪਿੰਡ ਚੱਕ ਮਰਹਾਣਾ ਵਿਚ ਸਥਿਤ ਗੁਰਦੁਆਰਾ ਨਾਨਕਸਰ ਬਾਬਾ ਲਾਭ ਸਿੰਘ ਸਾਧੂ ਵਿਖੇ ਧੰਨ-ਧੰਨ ਬਾਬਾ ਨੰਦ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਹ ਗੁਰਦੁਆਰਾ ਸਾਹਿਬ ਬਾਬਾ ਨੰਦ ਸਿੰਘ ਜੀ ਅਤੇ ਸੰਤ ਬਾਬਾ ਲਾਭ ਸਿੰਘ ਦੀ ਯਾਦ ਵਿਚ ਬਣਾਇਆ ਗਿਆ ਹੈ। ਗੁਰਮਤਿ ਸਮਾਗਮ ਦੌਰਾਨ ਪ੍ਰਸਿੱਧ ਢਾਡੀ ਭਾਈ ਨਿਰਮਲ ਸਿੰਘ ਨੂਰ (ਗੋਲਡ ਮੈਡਲਿਸਟ) ਦੇ ਢਾਡੀ ਜਥੇ ਵਲੋਂ ਢਾਡੀ ਵਾਰਾਂ, ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੀ ਵਲੋਂ ਕੀਰਤਨ, ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲਿਆਂ ਅਤੇ ਭਾਈ ਬਲਜਿੰਦਰ ਸਿੰਘ ਸੋਨੂ ਵਲੋਂ ਕਥਾ-ਵਿਚਾਰਾਂ ਤੋਂ ਇਲਾਵਾ ਵੱਖ-ਵੱਖ ਕਵੀਸ਼ਰ, ਢਾਡੀ, ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਵਲੋਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ। ਸਮਾਗਮ ਦੇ ਅੰਤਿਮ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਪੰਜ ਪਿਆਰਿਆਂ ਪਾਸੋਂ ਖੰਡੇ-ਬਾਟੇ ਦੀ ਪਾਹੁਲ ਛਕ ਕੇ ਸਿੰਘ ਸਜੇ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਖ਼ਸ਼ੀਸ਼ ਸਿੰਘ ਚੱਕ ਮਰਹਾਣੇ ਵਾਲਿਆਂ ਵਲੋਂ ਗੁਰਮਤਿ ਸਮਾਗਮ ਵਿਚ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਮੁੱਖ ਸੇਵਾਦਾਰ ਸੰਤ ਬਾਬਾ ਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਸੰਗਤਾਂ ਵਲੋਂ ਗੁਰਮਤਿ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਦੂਰ-ਦੁਰਾਡੇ ਤੋਂ ਪਹੁੰਚੀਆਂ ਸਮੂਹ ਸੰਗਤਾਂ, ਰਾਗੀ-ਢਾਡੀ ਜਥਿਆਂ, ਕਥਾਵਾਚਕਾਂ ਅਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਮਾਗਮ ਨੂੰ ਸਫਲ ਬਣਾਉਣ ਲਈ ਤਨ, ਮਨ ਅਤੇ ਧਨ ਨਾਲ ਸਹਿਯੋਗ ਕਰਨ ਵਾਲੇ ਹਰੇਕ ਸੇਵਾਦਾਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਸਮੂਹ ਸੰਗਤਾਂ ’ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਸੰਗਤਾਂ ਨੂੰ ਹਮੇਸ਼ਾ ਗੁਰੂ ਚਰਨਾਂ ਨਾਲ ਜੋੜੀ ਰੱਖਣ। ਇਸ ਮੌਕੇ ਤਿੰਨੋਂ ਦਿਨ ਨਿਰੰਤਰ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ । ਸੇਵਾਦਾਰਾਂ ਵਿਚ ਬਾਬਾ ਸ਼ੇਰ ਸਿੰਘ, ਹੀਰਾ ਸਿੰਘ, ਜਸਵੀਰ ਸਿੰਘ, ਸਾਬ ਸਿੰਘ, ਸੁੱਖਾ ਸਿੰਘ, ਸੁਖਚੈਨ ਸਿੰਘ, ਵੀਰ ਸਿੰਘ, ਗੁਰਲਾਲ ਸਿੰਘ ਫ਼ੌਜੀ ਸਰਪੰਚ, ਅਮਨਦੀਪ ਸਿੰਘ ਇਸਲਾਮਾਬਾਦ, ਕਾਲਾ ਸਿੰਘ, ਚਰਨਜੀਤ ਸਿੰਘ, ਸਰਪੰਚ ਹਰਪ੍ਰੀਤ ਸਿੰਘ ਗੋਰਾ, ਸੁਖਜੀਤ ਸਿੰਘ, ਡਾਕਟਰ ਤਰਸੇਮ ਸਿੰਘ, ਕਮਲਜੀਤ ਸਿੰਘ, ਬਲਦੇਵ ਸਿੰਘ, ਅਵਤਾਰ ਸਿੰਘ ਬਿੱਕਰ ਸਿੰਘ, ਬੂਟਾ ਸਿੰਘ ਅਤੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਸੰਗਤਾਂ ਲਈ, ਠੰਢਿਆਂ ਦੀ ਛਬੀਲ, ਚਾਹ ਪਕੌੜਿਆਂ ਦਾ ਲੰਗਰ, ਵੱਖ-ਵੱਖ ਪ੍ਰਕਾਰ ਦੇ ਲੰਗਰ ਗੁਰਮਤਿ ਸਮਾਗਮ ਵਿਚ ਆਪਣੀ ਹਾਜ਼ਰੀ ਲਵਾ ਲਈਆਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਹ ਸਮਾਗਮ ’ਚ ਬਾਬਾ ਅਵਤਾਰ ਸਿੰਘ ਚੰਦ ਮੱਖੂ ਵਾਲੇ, ਸੰਤ ਬਾਬਾ ਭੁਪਿੰਦਰ ਸਿੰਘ ਸੱਦਰ ਵਾਲੇ, ਚੇਅਰਮੈਨ ਮੇਹਰ ਸਿੰਘ ਬਾਹਰਵਾਲੀ, ਸਰਪੰਚ ਬਲਦੇਵ ਸਿੰਘ ਸਰਹਾਲੀ, ਭਾਈ ਦਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫ਼ਿਰੋਜ਼ਪੁਰ, ਭਾਈ ਬਲਕਾਰ ਸਿੰਘ ਜੋਗੇਵਾਲਾ ਪ੍ਰਚਾਰ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫ਼ਿਰੋਜ਼ਪੁਰ, ਜਤਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਖ ਅਤੇ ਸੰਗਤਾਂ ਨੇ ਹਾਜ਼ਰੀ ਭਰੀ।