28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਹਲਕੇ ਮੀਂਹ ਨਾਲ ਸੰਗਤ ਮੰਡੀ ਹੋਈ ਜਲਥਲ-ਪੰਜਾਬ ਸਰਕਾਰ ਵਲੋਂ ਪਾਣੀ ਦੀ ਨਿਕਾਸੀ ਲਈ ਖਰਚੇ ਗਏ ਕਰੋੜਾਂ ਰੁਪਏ ਵੀ ਰਾਸ ਨਹੀਂ ਆਏ <br/>

ਅਜੀਤ ਡੈਸਕ 02-04-2026
ਸੰਗਤ ਮੰਡੀ, 1 ਅਪ੍ਰੈਲ (ਸੁਖਤੇਜ ਧਾਲੀਵਾਲ)- ਬੀਤੀ ਸ਼ਾਮ ਹਲਕਾ ਮੀਂਹ ਪੈਣ ਤੋਂ ਬਾਅਦ ਸੰਗਤ ਮੰਡੀ ਦੇ ਬਜ਼ਾਰ ਪਾਣੀ ਨਾਲ ਜਲਥਲ ਹੋ ਗਏ ਹਨ¢ ਮੰਡੀ ਦੇ ਲੋਕਾਂ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਾਣੀ ਦੀ ਨਿਕਾਸੀ ਲਈ ਖਰਚੇ ਗਏ ਕਰੋੜਾਂ ਰੁਪਏ ਵੀ ਰਾਸ ਨਹੀਂ ਆਏ¢ ਜੋਂ ਹਲਕੇ ਮੀਂਹ ਪੈਣ ਨੇ ਹੀ ਪਾਣੀ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ¢ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਸਮੇਂ ਮੰਡੀ ਦੇ ਪਾਣੀ ਦੀ ਨਿਕਾਸੀ ਲਈ ਗਲਤ ਦਿਸ਼ਾ ਵੱਲ ਪਾਇਆ ਗਿਆ ਸੀਵਰੇਜ਼ ਸਿਸਟਮ ਲੋਕਾਂ ਲਈ ਨਰਕ ਬਣਿਆ ਹੋਇਆ ਹੈ¢ ਕਿਉਂਕਿ ਉੱਚੀ ਥਾਂ ਵੱਲ ਪਾਈਆਂ ਗਈਆਂ ਨਿਕਾਸੀ ਪਾਇਪਾਂ ਪਾਣੀ ਦੇ ਦਬਾਅ ਨਾਲ ਲੀਕਜ ਹੋਕੇ ਅੱਗੇ ਪਾਣੀ ਨਹੀਂ ਕੱਢਦੀਆਂ ਜਿਸ ਕਰਕੇ ਥੋੜਾ ਮੀਂਹ ਪੈਣ ਨਾਲ ਵੀ ਪੂਰੀ ਮੰਡੀ ਦਾ ਪਾਣੀ ਬਾਜਾਰ ਵਿਚ ਜਮ੍ਹਾਂ ਹੋ ਜਾਂਦਾ ਹੈ¢ ਜੋਂ ਕਈ ਕਈ ਦਿਨ ਲੋਕਾਂ ਲਈ ਨਰਕ ਬਣਿਆ ਰਹਿੰਦਾ ਹੈ¢ ਮੰਡੀ ਵਾਸੀਆਂ ਨੇ ਦੱਸਿਆ ਕਿ ਮੌਜੂਦਾ ਸਰਕਾਰ ਨੂੰ ਵੀ ਭਲੀ-ਭਾਂਤ ਸਿਸਟਮ ਤੋਂ ਜਾਣੂ ਕਰਵਾ ਦਿੱਤਾ ਗਿਆ ਸੀ¢ ਪਰ ਫਿਰ ਵੀ ਉਨ੍ਹਾਂ ਦੀ ਇਕ ਨਹੀਂ ਸੁਣੀ ਸਗੋਂ ਪੁਰਾਣੇ ਸਿਸਟਮ ਤੇ ਹੀ ਕਰੋੜਾਂ ਰੁਪਏ ਖਰਚ ਕਰਕੇ ਲੋਕਾਂ ਨੂੰ ਸਾਰ ਦਿੱਤਾ ਗਿਆ ਹੈ¢ ਜਿਸ ਕਰਕੇ ਮੰਡੀ ਦੇ ਨਿਕਾਸੀ ਪਾਣੀ ਪ੍ਰਬੰਧਾਂ ਦੀ ਹਾਲਤ ਚ ਕੋਈ ਸੁਧਾਰ ਦਿਸਦਾ ਨਜ਼ਰ ਨਹੀਂ ਆਉਂਦਾ¢ ਤੇ ਲੋਕ ਫਿਰ ਤੋਂ ਨਿਰਾਸ਼ਾ ਦੇ ਆਲਮ ਵਿਚ ਡੁੱਬ ਰਹੇ ਹਨ¢ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੂਰਜੋਰ ਮੰਗ ਕੀਤੀ ਹੈ ਕਿ ਉਹ ਇਕ ਵਾਰ ਮੰਡੀ ਦੇ ਲੋਕਾਂ ਦੀ ਇਸ ਸਮੱਸਿਆਂ ਵੱਲ ਖੁਦ ਧਿਆਨ ਦੇਣ¢ਜੋਂ ਲੰਮੇ ਸਮੇਂ ਤੋਂ ਨਰਕ ਨਾਲੋਂ ਭੈੜੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ¢

ਪਿਛਲੀ ਖ਼ਬਰ ਮੀਂਹ ਅਤੇ ਗੜ੍ਹੇਮਾਰੀ ਨਾਲ ਕਣਕ ਦੀ ਫ਼ਸਲ ਦਾ ਵੱਡੀ ਪੱਧਰ 'ਤੇ ਨੁਕਸਾਨ, ਭਾਕਿਯੂ ਨੇ ਮੰਗਿਆ ਮੁਆਵਜ਼ਾ ਅਗਲੀ ਖ਼ਬਰ ਲਹਿਰਾ ਥਰਮਲ ਦੇ ਮੁੱਖ ਗੇਟ ਅੱਗੇ ਟੀ.ਐਸ.ਯੂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।