ਬਠਿੰਡਾ, 1 ਅਪ੍ਰੈਲ (ਵੀਰਪਾਲ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਵਲੋਂ ਗੁਰਸੇਵਕ ਸਿੰਘ ਮਾਨ ਨੂੰ ਸ਼ਹਿਰੀ ਪ੍ਰਧਾਨ ਬਣਾਏ ਜਾਣ 'ਤੇ ਸ਼ੋ੍ਰਮਣੀ ਅਕਾਲੀ ਦਲ ਖੇਮੇ ਵਿਚ ਖ਼ੁਸ਼ੀ ਦੀ ਲਹਿਰ ਪੈਦਾ ਹੋਈ ਗਈ | ਬਠਿੰਡਾ ਸ਼ਹਿਰੀ ਅਕਾਲੀ ਦਲ ਵਰਕਰਾਂ ਵਲੋਂ ਸ਼ੋ੍ਰਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਸਾਂਸਦ ਬਠਿੰਡਾ ਅਤੇ ਹੋਰ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਗੁਰਸੇਵਕ ਸਿੰਘ ਮਾਨ ਵਲੋਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਵਿਸ਼ੇਸ਼ ਅਹੁਦਾ ਦੇ ਜਿਤਾਏ ਵਿਸ਼ਵਾਸ ਲਈ ਸ਼ੋ੍ਰਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦੀ ਰਹਾਂਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹਮੇਸ਼ਾ ਵਚਨਬੱਧ ਰਹੇਗਾ | ਆਉਣ ਵਾਲੇ ਚੁਣਾਵੀਂ ਸੀਜ਼ਨ ਵਿਚ ਅਕਾਲੀ ਦਲ ਦੀ ਚੜ੍ਹਦੀ ਕਲਾਂ ਲਈ ਤਨ, ਮਨ, ਧੰਨ ਨਾਲ ਸੇਵਾ ਨਿਭਾਏਗਾ | ਮਾਨ ਨੂੰ ਸ਼ਹਿਰੀ ਅਕਾਲੀ ਦਲ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਬਠਿੰਡਾ ਦੇ ਅਕਾਲੀ ਵਰਕਰਾਂ ਅਤੇ ਅਹੁਦੇਦਾਰਾਂ, ਸਾਬਕਾ ਕੌਂਸਲਰ ਹਰਵਿੰਦਰ ਸ਼ਰਮਾ (ਗੰਜੂ), ਬੰਤ ਸਿੰਘ, ਸੁਖਦੇਵ ਸਿੰਘ ਸਰਕਲ ਪ੍ਰਧਾਨ ਗੁਰਥੜੀ, ਮਨਦੀਪ ਲਾਡੀ, ਜਤਿੰਦਰ ਤੱਗੜ, ਜਸਵਿੰਦਰ ਮਾਖਾ, ਜਸਵਿੰਦਰ ਹੈਪੀ, ਮਨਜੀਤ ਸਿੰਘ, ਬਲਜੀਤ ਸਿੰਘ, ਸੋਹਣ ਲਾਲ ਖਿੱਚੀ, ਰਾਜਵਿੰਦਰ ਰਾਜਾ, ਦਰਸ਼ਨ ਚੋਟੀਆ ਆਦਿ ਵਲੋਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਇਕਬਾਲ ਸਿੰਘ ਬਬਲੀ ਢਿੱਲੋਂ, ਸੁਸ਼ੀਲ ਗੋਲਡੀ ਦਾ ਧੰਨਵਾਦ ਕਰਦੇ ਹੋਏ ਮਾਨ ਨੂੰ ਵਧਾਈ ਦਿੱਤੀ |