27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਗੋਲੀਆਂ, ਕੈਪਸੂਲਾਂ ਅਤੇ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ

ਭਗਤਾ ਭਾਈਕਾ , 24 ਅਗਸਤ ( ਸੁਖਪਾਲ ਸਿੰਘ ਸੋਨੀ )- ਸਥਾਨਕ ਪੁਲਿਸ ਅਤੇ ਦਿਆਲਪੁਰਾ ਭਾਈਕਾ ਦੀ ਪੁਲਿਸ ਪਾਰਟੀ ਵਲੋਂ ਤਿੰਨ ਵਿਅਕਤੀਆਂ ਨੂੰ ਗੋਲੀਆਂ ਕੈਪਸੂਲਾਂ ਅਤੇ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ । ਪੁਲਿਸ ਵਲੋਂ ਤਿੰਨ ਵੱਖ - ਵੱਖ ਮੁਕੱਦਮੇ ਦਰਜ ਕੀਤੇ ਹਨ ।

ਅਜੀਤ ਡੈਸਕ 25-08-2026
ਭਗਤਾ ਭਾਈਕਾ , 24 ਅਗਸਤ ( ਸੁਖਪਾਲ ਸਿੰਘ ਸੋਨੀ )- ਸਥਾਨਕ ਪੁਲਿਸ ਅਤੇ ਦਿਆਲਪੁਰਾ ਭਾਈਕਾ ਦੀ ਪੁਲਿਸ ਪਾਰਟੀ ਵਲੋਂ ਤਿੰਨ ਵਿਅਕਤੀਆਂ ਨੂੰ ਗੋਲੀਆਂ ਕੈਪਸੂਲਾਂ ਅਤੇ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ । ਪੁਲਿਸ ਵਲੋਂ ਤਿੰਨ ਵੱਖ - ਵੱਖ ਮੁਕੱਦਮੇ ਦਰਜ ਕੀਤੇ ਹਨ । ਮਿਲੀ ਜਾਣਕਾਰੀ ਅਨੁਸਾਰ ਪੁਲਿਸ ਸਟੇਸ਼ਨ ਦਿਆਲਪੁਰਾ ਭਾਈਕਾ ਦੇ ਇੰਚਾਰਜ ਏਐਸਆਈ ਗਗਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ 2 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ । ਇਸ ਦੋਸ਼ ਤਹਿਤ ਪੁਲਿਸ ਪਾਰਟੀ ਵਲੋਂ ਕਥਿਤ ਦੋਸ਼ੀ ਅਵਤਾਰ ਸਿੰਘ ਵਾਸੀ ਦਿਆਲਪੁਰਾ ਭਾਈਕਾ ਨੂੰ ਮੌਕੇ ਉੱਪਰ ਹੀ ਗ੍ਰਿਫ਼ਤਾਰ ਕਰ ਲਿਆ । ਪੁਲਿਸ ਵਲੋਂ ਕਥਿਤ ਦੋਸ਼ੀ ਖ਼ਿਲਾਫ਼ ਪੁਲਿਸ ਥਾਣਾ ਭਗਤਾ ਭਾਈਕਾ ਵਿਖੇ ਧਾਰਾ 21/61/85 ਐਨਡੀਪੀਐਸ ਤਹਿਤ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ । ਇਸੇ ਹੀ ਤਰ੍ਹਾਂ ਪੁਲਿਸ ਸਟੇਸ਼ਨ ਦਿਆਲਪੁਰਾ ਭਾਈਕਾ ਦੀ ਏਐਸਆਈ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਇਕ ਵਿਅਕਤੀ ਪਾਸੋਂ 14 ਗੋਲੀਆਂ ਅਤੇ 50 ਕੈਪਸੂਲ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ । ਪੁਲਿਸ ਵਲੋਂ ਕਥਿਤ ਦੋਸ਼ੀ ਨੂੰ ਮੌਕੇ ਉਪਰ ਵੀ ਕਾਬੂ ਕਰ ਲਿਆ ਹੈ । ਪੁਲਿਸ ਥਾਣਾ ਭਗਤਾ ਭਾਈਕਾ ਵਿਖੇ ਕਥਿਤ ਦੋਸ਼ੀ ਦਿਨੇਸ਼ ਖ਼ਿਲਾਫ਼ ਧਾਰਾ 22 ਬੀ / 61/85 ਐਨਡੀਪੀਐਸ , 223 ਬੀਐਨਐੱਸ ਤਹਿਤ ਮੁਕੱਦਮਾ ਦਰਜ ਕੀਤਾ ਹੈ । ਹੌਲਦਾਰ ਤਰਸੇਮ ਸਿੰਘ ਵਲੋਂ ਪੁਲਿਸ ਪਾਰਟੀ ਨਾਲ ਇਕ ਵਿਅਕਤੀ ਤੋਂ 15 ਗੋਲੀਆਂ ਅਤੇ 40 ਕੈਪਸੂਲ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ । ਪੁਲਿਸ ਥਾਣਾ ਭਗਤਾ ਭਾਈਕਾ ਵਿਖੇ ਕਥਿਤ ਦੋਸ਼ੀ ਚਮਕੌਰ ਸਿੰਘ ਖ਼ਿਲਾਫ਼ ਵੱਖ - ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ।
27 ਨੂੰ ਮਿਊਂਸਪਲ ਮੁਲਾਜ਼ਮ ਕਰਨਗੇ ਸ਼ਿਰਕਤ
ਪਿਛਲੀ ਖ਼ਬਰ ਦਿਆਲਪੁਰਾ ਮਿਰਜ਼ਾ ਦੀ ‘ਲੋਕ ਮਿਲਣੀ’ ਨੇ ਧਾਰਿਆ ਵਿਸ਼ਾਲ ਰੈਲੀ ਦਾ ਰੂਪ ਅਗਲੀ ਖ਼ਬਰ Dr. Rajinder Kumar Bansal ਨੇ ਬਾਬਾ ਫ਼ਰੀਦ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਵਜੋਂ ਸੰਭਾਲਿਆ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।