26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਲਹਿਰਾ ਮੁਹੱਬਤ ਥਰਮਲ ਦੇ ਚਾਰੇ ਯੂਨਿਟਾਂ ਦਾ ਬਿਜਲੀ ਉਤਪਾਦਨ ਠੱਪ

ਲਹਿਰਾ ਮੁਹੱਬਤ, 25 ਅਗਸਤ (ਸੁਖਪਾਲ ਸਿੰਘ ਸੁੱਖੀ)-ਉਤਰੀ ਭਾਰਤ ਦੇ 2 ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਸਮੇਤ 9 ਰਾਜਾਂ ’ਚੋਂ ਬਿਜਲੀ ਦੀ ਖਪਤ ’ਚ ਪੰਜਾਬ ਦੂਜੇ ਸਥਾਨ ’ਤੇ ਸੀ, ਪਰ ਬਾਹਰੋਂ ਬਿਜਲੀ ਖ਼ਰੀਦ ਕਰਨ ’ਚ 9 ’ਚੋਂ ਪਹਿਲੇ ਸਥਾਨ ’ਤੇ ਸੀ। ਗਰਮੀ ਤੇ ਹੁੰਮਸ ਕਾਰਨ ਪੰਜਾਬ ਵਿਚ ਅੱਜ ਬਿਜਲੀ ਦੀ ਮੰਗ ਇਕਦਮ 16277 ਮੈਗਾਵਾਟ ਤੱਕ ਹੋ ਗਈ ਸੀ।

ਸਰਕਾਰੀ ਖੇਤਰ ਦੇ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦਾ ਬਾਹਰੀ ਦ੍ਰਿਸ਼। ਤਸਵੀਰ : ਸੁਖਪਾਲ ਸਿੰਘ ਸੁੱਖੀ 26-08-2026
ਲਹਿਰਾ ਮੁਹੱਬਤ, 25 ਅਗਸਤ (ਸੁਖਪਾਲ ਸਿੰਘ ਸੁੱਖੀ)-ਉਤਰੀ ਭਾਰਤ ਦੇ 2 ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਸਮੇਤ 9 ਰਾਜਾਂ ’ਚੋਂ ਬਿਜਲੀ ਦੀ ਖਪਤ ’ਚ ਪੰਜਾਬ ਦੂਜੇ ਸਥਾਨ ’ਤੇ ਸੀ, ਪਰ ਬਾਹਰੋਂ ਬਿਜਲੀ ਖ਼ਰੀਦ ਕਰਨ ’ਚ 9 ’ਚੋਂ ਪਹਿਲੇ ਸਥਾਨ ’ਤੇ ਸੀ। ਗਰਮੀ ਤੇ ਹੁੰਮਸ ਕਾਰਨ ਪੰਜਾਬ ਵਿਚ ਅੱਜ ਬਿਜਲੀ ਦੀ ਮੰਗ ਇਕਦਮ 16277 ਮੈਗਾਵਾਟ ਤੱਕ ਹੋ ਗਈ ਸੀ। ਦੂਜੇ ਪਾਸੇ ਸਰਕਾਰੀ ਖੇਤਰ ਦੇ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ 3 ਯੂਨਿਟ ਪਹਿਲਾਂ ਹੀ ਨਹੀਂ ਚੱਲ ਸਕੇ ਤੇ ਰਹਿੰਦਾ ਇਕਲੌਤਾ ਯੂਨਿਟ ਉਤਪਾਦਨ ਸਮਰੱਥਾ 210 ਮੈਗਾਵਾਟ ਵੀ ਕਿਸੇ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ। ਹੁਣ ਚਾਰੇ ਯੂਨਿਟ ਬੰਦ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਪਾਵਰਕਾਮ ਦੇ ਆਪਣੇ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ 4 ਯੂਨਿਟਾਂ ਦਾ 920 ਮੈਗਾਵਾਟ ਉਤਪਾਦਨ ਬੰਦ ਹੋ ਗਿਆ। ਇਸ ਸਮੇਂ ਰੋਪੜ ਦੇ 4 ’ਚੋਂ 3 ਯੂਨਿਟ 319 ਮੈਗਾਵਾਟ ’ਤੇ ਚੱਲ ਰਹੇ ਹਨ ਤੇ ਇੱਕ ਬੰਦ ਪਿਆ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਤਾਪ ਬਿਜਲੀ ਘਰ ਸ਼੍ਰੀ ਗੋਇੰਦਵਾਲ ਸਾਹਿਬ ਦੇ ਦੋ ਯੂਨਿਟ 540 ਚੋਂ 499 ਮੈਗਾਵਾਟ ਪੈਦਾਵਾਰ ਕਰ ਰਹੇ ਹਨ। ਪਾਵਰਕਾਮ ਦੇ ਪਣ ਬਿਜਲੀ ਘਰਾਂ ਤੋਂ 786 ਮੈਗਾਵਾਟ ਦੇ ਕਰੀਬ, ਸੋਲਰ ਤੇ ਨਾਲ ਸੋਲਰ 221 ਮੈਗਾਵਾਟ ਉਤਪਾਦਨ ਕਰ ਰਹੇ ਹਨ। ਨਿੱਜੀ ਖੇਤਰ ਦੇ ਰਾਜਪੁਰਾ ਤੇ ਤਲਵੰਡੀ ਸਾਬੋ ਤਾਪ ਘਰਾਂ ਤੋਂ 30 00 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋ ਰਹੀ ਸੀ। ਪੰਜਾਬ ਦੀ ਆਪਣੀ ਪੈਦਾਵਾਰ 5060 ਮੈਗਾਵਾਟ ਰਹੀ, ਪਰ ਸਮੁੱਚੇ ਪੰਜਾਬ ਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ 11313.37 ਮੈਗਾਵਾਟ ਬਿਜਲੀ ਸੈਂਟਰ ਪੂਲ ’ਚੋਂ ਮਹਿੰਗੇ ਭਾਅ ਵਿਚ ਖ਼ਰੀਦ ਕਰਨੀ ਪਈ। ਇਸ ਸਥਿਤੀ ਵਿਚ ਠੇਕਾ ਮੁਲਾਜ਼ਮ ਜੱਥੇਬੰਦੀਆਂ ਵਾਅਦੇ ਅਨੁਸਾਰ ਠੇਕੇਦਾਰੀ ਪ੍ਰਥਾ ਬੰਦ ਕਰਕੇ ਪਾਵਰਕਾਮ ਵਿਚ ਸਿੱਧੇ ਕੰਟਰੈਕਟ ’ਤੇ ਮਰਜ਼ ਕਰਨ ਦੀ ਮੰਗ ਨੂੰ ਲੈ ਕੇ 27 ਦਿਨਾਂ ਤੋਂ ਮੁਕੰਮਲ ਹੜਤਾਲ ’ਤੇ ਹਨ। ਲਹਿਰਾ ਮੁਹੱਬਤ ਥਰਮਲ ਨੂੰ ਹਰ ਰੋਜ ਦਾ ਕਰੋੜਾਂ ਦਾ ਘਾਟਾ ਪੈ ਰਿਹਾ ਹੈ ਤੇ ਮਸ਼ੀਨਰੀ ਦਾ ਕਰੋੜਾਂ ਵਿਚ ਨੁਕਸਾਨ ਹੋ ਚੁੱਕਾ ਹੈ। ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੇ ਅੜੀਅਲ ਰਵੱਈਏ ਕਾਰਨ ਆਪਣੇ ਬਿਜਲੀ ਘਰ ਬੰਦ ਕਰ ਰੱਖੇ ਨੇ ਤੇ ਬਾਹਰੋਂ ਬਿਜਲੀ ਖ਼ਰੀਦ ਕੀਤੀ ਜਾ ਰਹੀ ਹੈ। ਜਿਸ ਦਾ ਸਿੱਧਾ ਬੋਝ ਜਨਤਕ ਖ਼ਜ਼ਾਨੇ ਨੂੰ ਪੈ ਰਿਹਾ ਹੈ। ਲਹਿਰਾ ਥਰਮਲ ਵਿਚ ਠੇਕਾ ਕਾਮਿਆਂ ਦੀ ਘਾਟ ਕਾਰਨ ਕੋਲ ਸਪਲਾਈ ਵੀ ਬੰਦ ਹੋਣ ਦੀ ਖ਼ਬਰ ਹੈ। ਇਸ ਸੰਬੰਧੀ ਲਹਿਰਾ ਥਰਮਲ ਦੇ ਮੁੱਖ ਇੰਜੀਨੀਅਰ ਸਤ ਪ੍ਰਕਾਸ਼ ਸਿੰਘ ਨਾਲ ਫ਼ੋਨ ਰਾਹੀਂ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸੇ ਤਕਨੀਕੀ ਖ਼ਰਾਬੀ ਕਾਰਨ ਬੰਦ ਹੋਇਆ ਸੀ, ਜਿਸ ਨੂੰ ਮੁੜ ਲਾਈਟ ਅੱਪ ਕਰ ਦਿੱਤਾ ਹੈ।
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ-ਗੁਰਪ੍ਰੀਤ ਸਿੰਘ ਵਿੱਕੀ ਅਗਲੀ ਖ਼ਬਰ ਕਲਾਸਫੋਰ ਇੰਪਲਾਈਜ਼ ਯੂਨੀਅਨ ਤੇ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵਲੋਂ ਬੰਦ ਦਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।