ਰਾਮਪੁਰਾ ਫੂਲ ’ਚ ਬਦਲੇ ਸਿਆਸੀ ਸਮੀਕਰਨ :
ਹਾਈਕਮਾਂਡ ਦੀ ਹਰੀ ਝੰਡੀ ਤੋਂ ਬਾਅਦ ਇੰਦਰਜੀਤ ਸਿੰਘ ਮਾਨ ਦਾ ਦਬਦਬਾ, ਵਿਰੋਧੀਆਂ ਲਈ ਬਣੀ ਵੱਡੀ ਚੁਣੌਤੀ
ਰਾਮਪੁਰਾ ਫੂਲ, 25 ਅਗਸਤ (ਨਰਪਿੰਦਰ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ, ਜੋ ਕਿ ਸ਼ੁਰੂ ਤੋਂ ਹੀ ਪੰਜਾਬ ਦੀ ਰਾਜਨੀਤੀ ਵਿਚ ਇੱਕ ਬਹੁਤ ਹੀ ਚਰਚਿਤ ਅਤੇ ਸੰਵੇਦਨਸ਼ੀਲ ਹਲਕਾ ਮੰਨਿਆ ਜਾਂਦਾ ਰਿਹਾ ਹੈ, ਇਸ ਵੇਲੇ ਨਵੇਂ ਸਿਆਸੀ ਮੋੜ ’ਤੇ ਖੜ੍ਹਾ ਹੈ। ਇਤਿਹਾਸਕ ਤੌਰ ’ਤੇ ਇਸ ਹਲਕੇ ਵਿਚ ਦੋ ਸਾਬਕਾ ਵਜ਼ੀਰਾਂ—ਸਿਕੰਦਰ ਸਿੰਘ ਮਲੂਕਾ ਅਤੇ ਗੁਰਪ੍ਰੀਤ ਸਿੰਘ ਕਾਂਗੜ—ਵਿਚਕਾਰ ਸਿਰ-ਧੜ ਦੀ ਬਾਜ਼ੀ ਲੱਗਦੀ ਰਹੀ ਹੈ।
ਰਾਮਪੁਰਾ ਫੂਲ, 25 ਅਗਸਤ (ਨਰਪਿੰਦਰ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ, ਜੋ ਕਿ ਸ਼ੁਰੂ ਤੋਂ ਹੀ ਪੰਜਾਬ ਦੀ ਰਾਜਨੀਤੀ ਵਿਚ ਇੱਕ ਬਹੁਤ ਹੀ ਚਰਚਿਤ ਅਤੇ ਸੰਵੇਦਨਸ਼ੀਲ ਹਲਕਾ ਮੰਨਿਆ ਜਾਂਦਾ ਰਿਹਾ ਹੈ, ਇਸ ਵੇਲੇ ਨਵੇਂ ਸਿਆਸੀ ਮੋੜ ’ਤੇ ਖੜ੍ਹਾ ਹੈ। ਇਤਿਹਾਸਕ ਤੌਰ ’ਤੇ ਇਸ ਹਲਕੇ ਵਿਚ ਦੋ ਸਾਬਕਾ ਵਜ਼ੀਰਾਂ—ਸਿਕੰਦਰ ਸਿੰਘ ਮਲੂਕਾ ਅਤੇ ਗੁਰਪ੍ਰੀਤ ਸਿੰਘ ਕਾਂਗੜ—ਵਿਚਕਾਰ ਸਿਰ-ਧੜ ਦੀ ਬਾਜ਼ੀ ਲੱਗਦੀ ਰਹੀ ਹੈ। ਪਿਛਲੀਆਂ ਚੋਣਾਂ ਦਰਮਿਆਨ ਆਮ ਆਦਮੀ ਪਾਰਟੀ ਦੀ ਚੱਲੀ ਹਨ੍ਹੇਰੀ ਵਿਚ ਗਾਇਕ ਬਲਕਾਰ ਸਿੰਘ ਸਿੱਧੂ ਇੱਥੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ, ਪਰ ਸਮੇਂ ਦੇ ਨਾਲ ਉਹ ਵੋਟਰਾਂ ਵਿਚ ਆਪਣੀ ਪੱਕੀ ਪੈਂਠ ਬਣਾਉਣ ਵਿਚ ਨਾਕਾਮਯਾਬ ਰਹੇ। ਇਸੇ ਸਥਿਤੀ ਨੂੰ ਦੇਖਦਿਆਂ ਪਾਰਟੀ ਹਾਈਕਮਾਂਡ ਵਲੋਂ ਹਲਕੇ ਅੰਦਰ ਇੱਕ ਨਵੇਂ ਅਤੇ ਟਕਸਾਲੀ ਚਿਹਰੇ ਵਜੋਂ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੂੰ ਚੋਣ ਮੈਦਾਨ ਵਿਚ ਨਿਖਾਰਿਆ ਜਾ ਰਿਹਾ ਹੈ। ਹਾਈਕਮਾਂਡ ਵਲੋਂ ਮਿਲੀ ਹਰੀ ਝੰਡੀ ਉਪਰੰਤ ਇੰਦਰਜੀਤ ਸਿੰਘ ਮਾਨ 24 ਕੈਰਟ ਦੇ ਸੋਨੇ ਵਾਂਗ ਖਰੇ ਉਤਰ ਰਹੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿਚ ਉਨ੍ਹਾਂ ਨੂੰ ਮਿਲ ਰਹੇ ਅਥਾਹ ਸਮਰਥਨ ਨੇ ਦੋਵਾਂ ਸਾਬਕਾ ਵਜ਼ੀਰਾਂ ਅਤੇ ਮੌਜੂਦਾ ਵਿਧਾਇਕ ਲਈ ਵੱਡੀ ਬਿਪਤਾ ਤੇ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇੰਦਰਜੀਤ ਸਿੰਘ ਮਾਨ ਦੀ ਹਲਕੇ ਵਿੱਚ ਲੋਕਪ੍ਰਿਅਤਾ ਦਾ ਆਲਮ ਇਹ ਹੈ ਕਿ 18-18 ਘੰਟੇ ਲਗਾਤਾਰ ਕੰਮ ਕਰਨ ਦੇ ਬਾਵਜੂਦ ਵੀ ਉਨ੍ਹਾਂ ਕੋਲ ਲੋਕਾਂ ਨੂੰ ਮਿਲਣ ਲਈ ਸਮਾਂ ਘੱਟ ਪੈ ਰਿਹਾ ਹੈ। ਲੋਕ ਆਪਮੁਹਾਰੇ ਉਨ੍ਹਾਂ ਦੇ ਕਾਫ਼ਲੇ ਨਾਲ ਜੁੜ ਰਹੇ ਹਨ। ਆਪਣੀਆਂ ਜਨ-ਸੰਪਰਕ ਮੁਹਿੰਮਾਂ ਅਤੇ ਲੋਕ-ਮਿਲਣੀ ਪ੍ਰੋਗਰਾਮਾਂ ਦੌਰਾਨ ਉਹ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹਨ। ਖ਼ਾਸ ਕਰਕੇ ਬੀਬੀਆਂ ਨੂੰ ’ਮੁੱਖ ਮੰਤਰੀ ਧੀਆਂ-ਭੈਣਾਂ ਸਤਿਕਾਰ ਯੋਜਨਾ’ (1000 ਰੁਪਏ ਮਹੀਨਾਵਾਰ ਵਿੱਤੀ ਸਹਾਇਤਾ) ਦੇ ਲਾਭਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਯੋਜਨਾ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਲੋੜਵੰਦਾਂ ਅਤੇ ਗਰੀਬ ਪਰਿਵਾਰਾਂ ਤੱਕ ਰਾਸ਼ਨ ਮੁਹੱਈਆ ਕਰਵਾ ਕੇ ਉਹ ਸਮਾਜ ਸੇਵਾ ਦੀ ਇੱਕ ਮਿਸਾਲ ਕਾਇਮ ਕਰ ਰਹੇ ਹਨ, ਜਿਸ ਕਰਕੇ ਜਨਤਾ ਦਾ ਝੁਕਾਅ ਪੂਰੀ ਤਰ੍ਹਾਂ ਉਨ੍ਹਾਂ ਦੇ ਪੱਖ ਵਿੱਚ ਹੋ ਰਿਹਾ ਹੈ। ਹਲਕੇ ਵਿਚ ਪ੍ਰਚਾਰ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਮੁੱਖ ਕੇਂਦਰ ਬਿੰਦੂ ਬਣੀਆਂ ਹੋਈਆਂ ਹਨ। ਸਰਕਾਰ ਵਲੋਂ ਦਿੱਤੀ ਗਈ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੀ ਗਾਰੰਟੀ ਨਾਲ ਰਾਜ ਦੇ 90 ਫ਼ੀਸਦੀ ਤੋਂ ਵੱਧ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ, ਜਿਸ ਨਾਲ ਰਾਮਪੁਰਾ ਫੂਲ ਦੇ ਆਮ ਨਾਗਰਿਕਾਂ ਨੂੰ ਵੱਡੀ ਵਿੱਤੀ ਰਾਹਤ ਮਿਲੀ ਹੈ। ਇਸ ਦੇ ਨਾਲ ਹੀ, ਸਿਹਤ ਖੇਤਰ ਵਿਚ ਇਨਕਲਾਬ ਲਿਆਉਂਦੇ ਹੋਏ ਪੰਜਾਬ ਭਰ ਵਿਚ ਖੋਲ੍ਹੇ ਗਏ 800 ਤੋਂ ਵੱਧ ‘ਆਮ ਆਦਮੀ ਕਲੀਨਿਕ’ ਗਰੀਬ ਅਤੇ ਮੱਧਮ ਵਰਗ ਲਈ ਵਰਦਾਨ ਸਾਬਤ ਹੋ ਰਹੇ ਹਨ। ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਗੂੰਜ ਵੀ ਰਾਮਪੁਰਾ ਫੂਲ ਦੇ ਕੋਨੇ-ਕੋਨੇ ਵਿਚ ਸੁਣਾਈ ਦੇ ਰਹੀ ਹੈ। ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਸ਼ੁਰੂ ਕੀਤੇ ਗਏ ‘ਸਕੂਲ ਆਫ਼ ਐਮੀਨੈਂਸ’ ਨਾਲ ਗਰੀਬ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਸਿੱਖਿਆ ਮਿਲ ਰਹੀ ਹੈ। ਇਸ ਤੋਂ ਇਲਾਵਾ, ਪੰਜਾਬ ਦੇ ਨੌਜ ਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਦਿੱਤੀਆਂ ਗਈਆਂ 65000 ਤੋਂ ਵੱਧ ਯੋਗਤਾ-ਆਧਾਰਿਤ ਸਰਕਾਰੀ ਨੌਕਰੀਆਂ ਨੇ ਹਲਕੇ ਦੇ ਨੌਜਵਾਨਾਂ ਵਿਚ ਨਵੀਂ ਰੂਹ ਫੂਕੀ ਹੈ। ਭ੍ਰਿਸ਼ਟਾਚਾਰ ’ਤੇ ਜ਼ੀਰੋ ਟਾਲਰੈਂਸ ਨੀਤੀ ਅਤੇ ‘ਯੁੱਧ ਪ੍ਰਦੂਸ਼ਣ/ਨਸ਼ਿਆਂ ਵਿਰੁੱਧ’ ਵਿੱਢੀ ਮੁਹਿੰਮ ਨੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਬਹਾਰ ਲਿਆਂਦੀ ਹੀ ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਹਾਈਕਮਾਂਡ ਇੰਦਰਜੀਤ ਸਿੰਘ ਮਾਨ ਨੂੰ ਅਧਿਕਾਰਤ ਤੌਰ ’ਤੇ ਟਿਕਟ ਨਾਲ ਨਿਵਾਜਦੀ ਹੈ, ਤਾਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦਾ ਮੁਕਾਬਲਾ ਅਤਿਅੰਤ ਰੋਚਕ ਅਤੇ ਦਿਲਚਸਪ ਹੋ ਜਾਵੇਗਾ। ਰਾਮਪੁਰਾ ਫੂਲ ਦੀ ਜਨਤਾ ਹੁਣ ਕੱਲ੍ਹ ਦੇ ਦਾਅਵਿਆਂ ਨਾਲੋਂ ਅੱਜ ਦੇ ਕੰਮਾਂ ਨੂੰ ਤਰਜੀਹ ਦੇ ਰਹੀ ਹੈ, ਜਿਸ ਨਾਲ ਹਲਕੇ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਚੁੱਕੇ ਹਨ।