ਰੇਲਵੇ ਲਾਈਨਾਂ ਪਾਰ ਕਰਦਿਆਂ ਵਾਪਰਿਆ ਹਾਦਸਾ, ਬਜ਼ੁਰਗ ਦੀ ਮੌਤ ਸੜਕ ਹਾਦਸਿਆਂ ’ਚ 2 ਨੌਜਵਾਨ ਜ਼ਖ਼ਮੀ
ਬਠਿੰਡਾ, 26 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਮਾਡਲ ਟਾਊਨ ਫੇਜ਼ 1 ਵਿਚ ਬਠਿੰਡਾ ਅੰਬਾਲਾ ਰੇਲਵੇ ਲਾਈਨ ’ਤੇ ਸਵੇਰ ਦੀ ਸੈਰ ਕਰਨ ਵਾਲਾ ਇਕ ਬਜ਼ੁਰਗ ਵਿਅਕਤੀ ਰੇਲਵੇ ਲਾਈਨ ਪਾਰ ਕਰਦੇ ਸਮੇਂ ਰੇਲਗੱਡੀ ਦੀ ਲਪੇਟ ਵਿਚ ਆ ਗਿਆ, ਜਿਸ ਕਾਰਣ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਐਂਬੂਲੈਂਸ ਸਮੇਤ ਹਾਦਸੇ ਵਾਲੀ ਥਾਂ ’ਤੇ ਪਹੁੰਚੀ।
ਅਜੀਤ ਡੈਸਕ
27-08-2026