27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬ੍ਰਹਮਾ ਕੁਮਾਰੀਜ਼ ਸੈਂਟਰ ਮੌੜ ਨੇ ਖ਼ੂਨਦਾਨ ਕੈਂਪ ਲਗਾਇਆ

ਮੌੜ ਮੰਡੀ, 26 ਅਗਸਤ (ਗੁਰਜੀਤ ਸਿੰਘ ਕਮਾਲੂ)-ਬ੍ਰਹਮਾ ਕੁਮਾਰੀਜ਼ ਦੀ ਸਾਬਕਾ ਪ੍ਰਬੰਧਕ ਮਹਾਯੋਗਨੀ ਦਾਦੀ ਪ੍ਰਕਾਸ਼ਮਨੀ ਦੀ ਪਾਵਨ ਯਾਦ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਦੀ 19ਵੀਂ ਬਰਸੀ ਮੌਕੇ ਖ਼ੂਨਦਾਨ ਕੈਂਪ ਸਥਾਨਕ ਮੰਡੀ ਦੇ ਸਦਭਾਵਨਾ ਹਾਲ ਵਿਖੇ ਏਮਜ਼ ਹਸਪਤਾਲ ਦੇ ਡਾਕਟਰੀ ਟੀਮ ਦੀ ਦੇਖ ਰੇਖ ਹੇਠ ਲਗਾਇਆ ਗਿਆ। ਇਸ ਕੈਂਪ ਅੰਦਰ 60 ਦੇ ਕਰੀਬ ਬ੍ਰਹਮਾ ਕੁਮਾਰੀਜ਼ ਤੇ ਸਮਾਜ ਸੇਵੀ ਖੂਨਦਾਨੀਆਂ ਵਲੋਂ 60 ਯੂਨਿਟ ਖ਼ੂਨਦਾਨ ਕੀਤਾ ਗਿਆ।

ਅਜੀਤ ਡੈਸਕ 27-08-2026
ਮੌੜ ਮੰਡੀ, 26 ਅਗਸਤ (ਗੁਰਜੀਤ ਸਿੰਘ ਕਮਾਲੂ)-ਬ੍ਰਹਮਾ ਕੁਮਾਰੀਜ਼ ਦੀ ਸਾਬਕਾ ਪ੍ਰਬੰਧਕ ਮਹਾਯੋਗਨੀ ਦਾਦੀ ਪ੍ਰਕਾਸ਼ਮਨੀ ਦੀ ਪਾਵਨ ਯਾਦ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਦੀ 19ਵੀਂ ਬਰਸੀ ਮੌਕੇ ਖ਼ੂਨਦਾਨ ਕੈਂਪ ਸਥਾਨਕ ਮੰਡੀ ਦੇ ਸਦਭਾਵਨਾ ਹਾਲ ਵਿਖੇ ਏਮਜ਼ ਹਸਪਤਾਲ ਦੇ ਡਾਕਟਰੀ ਟੀਮ ਦੀ ਦੇਖ ਰੇਖ ਹੇਠ ਲਗਾਇਆ ਗਿਆ। ਇਸ ਕੈਂਪ ਅੰਦਰ 60 ਦੇ ਕਰੀਬ ਬ੍ਰਹਮਾ ਕੁਮਾਰੀਜ਼ ਤੇ ਸਮਾਜ ਸੇਵੀ ਖੂਨਦਾਨੀਆਂ ਵਲੋਂ 60 ਯੂਨਿਟ ਖ਼ੂਨਦਾਨ ਕੀਤਾ ਗਿਆ। ਇਸ ਕੈਂਪ ’ਚ ਬਠਿੰਡਾ ਜ਼ੋਨ ਦੇ ਇੰਚਾਰਜ ਕੈਲਾਸ਼ ਦੀਦੀ, ਨੀਲਮ ਦੀਦੀ ਤੇ ਪੂਰਬੀ ਦੀਦੀ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਕੈਂਪ ਵਿਚ ਖੂਨ ਦਾਨ ਕਰਨ ਵਾਲੇ ਖੂਨ ਦਾਨੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਪ੍ਰਣ ਕੀਤਾ ਕੇ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਖੂਨ ਦਾਨ ਕਰਦੇ ਰਹਿਣਗੇ। ਖੂਨਦਾਨ ਕਰਨ ਵਾਲੇ ਹਰ ਇਕ ਦਾਨੀ ਨੂੰ ਧੰਨਵਾਦ ਦੇ ਰੂਪ ਵਿਚ ਇਕ ਸਰਟੀਫਿਕੇਟ ਦਿੱਤਾ ਗਿਆ। ਇਸ ਖੂਨਦਾਨ ਕੈਂਪ ਵਿਚ ਸਮਾਜ ਸੇਵੀ ਤੇ ਪੀ ਐਮ ਸਰਕਾਰੀ ਸੀਨੀਅਰ ਸੈਕੰਡਰੀ ਗਰਲ ਸਕੂਲ ਦੇ ਪ੍ਰਿੰਸਪਲ ਭੁਪਿੰਦਰ ਮਾਨ ਨੇ 81 ਵੀਂ ਵਾਰ ਖੂਨ ਦਾਨ ਕੀਤਾ। ਏਮਜ਼ ਹਸਪਤਾਲ ਦੇ ਡਾਕਟਰ ਸੋਨਲ ਸੋਨੂੰ ਤੇ ਡਾਕਟਰ ਸੋਨੀਆ ਨੇ ਗੱਲ ਕਰਦੇ ਕਿਹਾ ਕੇ ਹਰ ਇਕ ਵਿਅਕਤੀ ਨੂੰ ਸਾਲ ਵਿਚ ਇਕ ਵਾਰ ਜ਼ਰੂਰ ਖ਼ੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਕਰਨ ਨਾਲ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ ਸਗੋਂ ਖੂਨ ਦਾਨ ਕਰਨ ਨਾਲ ਸਰੀਰ ਅੰਦਰ ਖੂਨ ਸਾਫ਼ ਹੁੰਦਾ ਰਹਿੰਦਾ ਹੈ। ਜਿਸ ਨਾਲ ਹਾਰਟ ਅਟੈਕ ਹੋਣ ਦਾ ਖਤਰਾ ਘੱਟ ਜਾਂਦਾ ਹੈ। ਉਨ੍ਹਾਂ ਆਪਣੀ ਜ਼ਿੰਦਗੀ ਦੇ ਤਜਰਬੇ ਬਾਰੇ ਦੱਸਦੇ ਕਿਹਾ ਕੇ ਅਜਿਹਾ ਪਹਿਲਾ ਖੂਨ ਦਾਨ ਕੈਂਪ ਹੈ ਜਿੱਥੇ ਇਸਤਰੀਆਂ ਵਲੋਂ ਵੱਧ ਚੜ੍ਹ ਕੇ ਖੂਨ ਦਾਨ ਕੀਤਾ ਗਿਆ। ਇਸ ਮੌਕੇ ਅੰਗਰੇਜ਼ ਚੰਦ ਮਿੱਤਲ, ਮੱਖਣ ਲਾਲ ਗੋਇਲ, ਪਾਲ ਸ਼ਰਮਾ, ਰਮੇਸ਼ ਕੁਮਾਰ, ਭੋਲਾ ਰਾਮ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸੀ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਨੌਜਵਾਨਾਂ ਨਾਲ ਮੀਟਿੰਗਾਂ ਦਾ ਆਰੰਭਿਆ ਦੌਰ ਅਗਲੀ ਖ਼ਬਰ ਯੂਥ ਆਗੂ ਨੂੰ ਸਦਮਾ, ਮਾਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।