30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸੋਲਰ ਮੋਟਰ ਦੀਆਂ ਪਲੇਟਾਂ ਤੋੜਨ ਤੇ ਜ਼ਮੀਨ ਦਾ ਠੇਕਾ ਹੜੱਪਣ ਦੇ ਦੋਸ਼, ਐੱਸ.ਐੱਸ.ਪੀ. ਕੋਲ ਲਾਈ ਗੁਹਾਰ

ਰਾਮਾਂ ਮੰਡੀ, 29 ਅਗਸਤ (ਤਰਸੇਮ ਸਿੰਗਲਾ)- ਪਿੰਡ ਸੇਖੂ ਦੇ ਵਸਨੀਕ ਓਮ ਪ੍ਰਕਾਸ਼ ਪੁੱਤਰ ਦੇਸ ਰਾਜ ਨੇ ਕੁਝ ਵਿਅਕਤੀਆਂ ‘ਤੇ ਉਸ ਦੀ ਖੇਤੀਬਾੜੀ ਵਾਲੀ ਜ਼ਮੀਨ ਵਿਚ ਲੱਗੇ ਸੋਲਰ ਮੋਟਰ ਕਨੈੱਕਸ਼ਨ ਨੂੰ ਨੁਕਸਾਨ ਪਹੁੰਚਾਉਣ, ਜ਼ਮੀਨ ਦਾ ਠੇਕਾ ਨਾ ਦੇਣ ਅਤੇ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਉਸ ਨੇ ਐੱਸਐੱਸਪੀ ਬਠਿੰਡਾ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਅਜੀਤ ਡੈਸਕ 30-08-2026
ਰਾਮਾਂ ਮੰਡੀ, 29 ਅਗਸਤ (ਤਰਸੇਮ ਸਿੰਗਲਾ)- ਪਿੰਡ ਸੇਖੂ ਦੇ ਵਸਨੀਕ ਓਮ ਪ੍ਰਕਾਸ਼ ਪੁੱਤਰ ਦੇਸ ਰਾਜ ਨੇ ਕੁਝ ਵਿਅਕਤੀਆਂ ‘ਤੇ ਉਸ ਦੀ ਖੇਤੀਬਾੜੀ ਵਾਲੀ ਜ਼ਮੀਨ ਵਿਚ ਲੱਗੇ ਸੋਲਰ ਮੋਟਰ ਕਨੈੱਕਸ਼ਨ ਨੂੰ ਨੁਕਸਾਨ ਪਹੁੰਚਾਉਣ, ਜ਼ਮੀਨ ਦਾ ਠੇਕਾ ਨਾ ਦੇਣ ਅਤੇ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਉਸ ਨੇ ਐੱਸਐੱਸਪੀ ਬਠਿੰਡਾ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਅਨੁਸਾਰ ਪਿੰਡ ਸੇਖੂ ਵਿਖੇ ਸਥਿਤ ਉਸ ਦੀ ਜ਼ਮੀਨ ਮਲਕੀਤ ਸਿੰਘ ਉਰਫ਼ ਬਾਘੜ ਨੂੰ ਠੇਕੇ ‘ਤੇ ਦਿੱਤੀ ਹੋਈ ਸੀ ਅਤੇ ਇਸ ਵਿਚ ਸੋਲਰ ਮੋਟਰ ਕਨੈੱਕਸ਼ਨ ਲੱਗਾ ਹੋਇਆ ਹੈ। ਉਸ ਨੇ ਦੋਸ਼ ਲਗਾਇਆ ਕਿ ਜਗਸੀਰ ਸਿੰਘ ਉਰਫ਼ ਜੱਗਾ, ਜੱਸੀ ਸਿੰਘ, ਮਲਕੀਤ ਸਿੰਘ ਉਰਫ਼ ਬਾਘੜ ਅਤੇ ਉਸ ਦੀ ਪਤਨੀ ਸ਼ਿੰਦਰਪਾਲ ਕੌਰ ਨੇ ਕਥਿਤ ਤੌਰ ‘ਤੇ ਮਿਲੀਭੁਗਤ ਕਰਕੇ ਸੋਲਰ ਮੋਟਰ ਦੀਆਂ ਪਲੇਟਾਂ ਤੋੜ ਦਿੱਤੀਆਂ, ਜਿਸ ਨਾਲ ਉਸ ਦਾ ਆਰਥਿਕ ਨੁਕਸਾਨ ਹੋਇਆ। ਓਮ ਪ੍ਰਕਾਸ਼ ਨੇ ਇਹ ਵੀ ਦੋਸ਼ ਲਗਾਇਆ ਕਿ ਜ਼ਮੀਨ ਦਾ ਤੈਅ ਠੇਕਾ ਨਹੀਂ ਦਿੱਤਾ ਗਿਆ ਅਤੇ ਖੇਤ ਵਿਚ ਖੜ੍ਹੀ ਫ਼ਸਲ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਉਸ ਮੁਤਾਬਿਕ ਇਸ ਮਾਮਲੇ ਸਬੰਧੀ ਰਿਫਾਇਨਰੀ ਪੁਲਿਸ ਚੌਕੀ ਰਾਮਸਰਾ ਵਿਖੇ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ। ਉਸ ਨੇ ਐੱਸਐੱਸਪੀ ਬਠਿੰਡਾ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਨੁਕਸਾਨ ਦੀ ਭਰਪਾਈ ਅਤੇ ਕਥਿਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਸਰਕਾਰੀ ਸਕਿਉਰਟੀ ਲੈਣ ਲਈ ਖ਼ੁਦ ਕਰਵਾਇਆ ਜਲਨਸ਼ੀਲ ਪਦਾਰਥ ਨਾਲ ਹਮਲਾ ਅਗਲੀ ਖ਼ਬਰ ਜ਼ਹਿਰੀਲੇ ਸੱਪ ਦੇ ਡੱਸਣ ਨਾਲ ਕਿਸਾਨ ਦੀ ਮੱਝ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।