02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਚੈੱਕ ਬਾਊਂਸ ਮਾਮਲੇ ’ਚੋਂ ਇਕ ਔਰਤ ਬਾਇੱਜ਼ਤ ਬਰੀ

ਬਠਿੰਡਾ, 1 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਬਠਿੰਡਾ ਦੀ ਇਕ ਅਦਾਲਤ ਵਲੋਂ ਰਾਮਾਂ ਮੰਡੀ ਵਾਸੀ ਨਿਸ਼ਾ ਰਾਣੀ ਪਤਨੀ ਅਸ਼ੋਕ ਕੁਮਾਰ ਨੂੰ ਚੈੱਕ ਬਾਊਂਸ ਮਾਮਲੇ ਵਿਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਮਾਮਲੇ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਫਾਈਨਾਂਸ ਕੰਪਨੀ ਵਲੋਂ ਨਿਸ਼ਾ ਰਾਣੀ ਦੇ ਖ਼ਿਲਾਫ਼ 11,09,95 2 ਰੁਪਏ ਦੀ ਰਕਮ ਨਾਲ ਸਬੰਧਿਤ 138 ਐੱਨ.

ਅਜੀਤ ਡੈਸਕ 02-09-2026
ਬਠਿੰਡਾ, 1 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਬਠਿੰਡਾ ਦੀ ਇਕ ਅਦਾਲਤ ਵਲੋਂ ਰਾਮਾਂ ਮੰਡੀ ਵਾਸੀ ਨਿਸ਼ਾ ਰਾਣੀ ਪਤਨੀ ਅਸ਼ੋਕ ਕੁਮਾਰ ਨੂੰ ਚੈੱਕ ਬਾਊਂਸ ਮਾਮਲੇ ਵਿਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਮਾਮਲੇ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਫਾਈਨਾਂਸ ਕੰਪਨੀ ਵਲੋਂ ਨਿਸ਼ਾ ਰਾਣੀ ਦੇ ਖ਼ਿਲਾਫ਼ 11,09,95 2 ਰੁਪਏ ਦੀ ਰਕਮ ਨਾਲ ਸਬੰਧਿਤ 138 ਐੱਨ.ਆਈ. ਐਕਟ ਤਹਿਤ ਚੈੱਕ ਬਾਊਂਸ ਦਾ ਇਸਤਗਾਸਾ ਅਦਾਲਤ ’ਚ ਦਾਇਰ ਕੀਤਾ ਗਿਆ ਸੀ। ਮਾਮਲੇ ਦੀ ਸੁਣਵਾਈ ਜੇ.ਐੱਮ.ਆਈ.ਸੀ. (ਸਪੈਸ਼ਲ ਕੋਰਟ) ਵਿਚ ਹੋਈ। ਨਿਸ਼ਾ ਰਾਣੀ ਨੇ ਮਾਮਲੇ ਦੀ ਪੈਰਵੀ ਲਈ ਐਡਵੋਕੇਟ ਸੰਜੀਵ ਗੁਪਤਾ, ਰਾਮਾਂ ਮੰਡੀ ਨੂੰ ਆਪਣਾ ਵਕੀਲ ਨਿਯੁਕਤ ਕੀਤਾ ਸੀ। ਕਰੀਬ ਤਿੰਨ ਸਾਲ ਤੋਂ ਚੱਲ ਰਹੇ ਇਸ ਕੇਸ ਵਿਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਨਿਸ਼ਾ ਰਾਣੀ ਨੂੰ ਚੈੱਕ ਬਾਊਂਸ ਦੇ ਮਾਮਲੇ ਵਿਚੋਂ ਬਾਇੱਜ਼ਤ ਬਰੀ ਕਰ ਦਿੱਤਾ ਹੈ।
ਪਿਛਲੀ ਖ਼ਬਰ ਗਿਆਰ੍ਹਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ-2026 ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਸ਼ੁਰੂ ਅਗਲੀ ਖ਼ਬਰ 9.70 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।