07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੇਂਟ ਸੋਲਜਰ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ

ਭਾਈਰੂਪਾ, 6 ਸਤੰਬਰ (ਵਰਿਦਰ ਲੱਕੀ)-ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਵਿਖੇ ਅਧਿਆਪਕ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ । ਸਵੇਰ ਦੀ ਸਭਾ ’ਚ ਪ੍ਰਿੰਸੀਪਲ ਸੁਰਜੀਤ ਸਿੰਘ ਬਾਵਾ ਵਲੋਂ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਦੇ ਇਤਿਹਾਸਿਕ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਰ ਉਹ ਵਿਅਕਤੀ ਗੁਰੂ ਹੈ , ਜਿਸ ਤੋਂ ਅਸੀਂ ਸਿੱਖ ਰਹੇ ਹੁੰਦੇ ਹਾਂ ।

ਅਜੀਤ ਡੈਸਕ 07-09-2026
ਭਾਈਰੂਪਾ, 6 ਸਤੰਬਰ (ਵਰਿਦਰ ਲੱਕੀ)-ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਵਿਖੇ ਅਧਿਆਪਕ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ । ਸਵੇਰ ਦੀ ਸਭਾ ’ਚ ਪ੍ਰਿੰਸੀਪਲ ਸੁਰਜੀਤ ਸਿੰਘ ਬਾਵਾ ਵਲੋਂ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਦੇ ਇਤਿਹਾਸਿਕ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਰ ਉਹ ਵਿਅਕਤੀ ਗੁਰੂ ਹੈ , ਜਿਸ ਤੋਂ ਅਸੀਂ ਸਿੱਖ ਰਹੇ ਹੁੰਦੇ ਹਾਂ । ਇਸ ਮੌਕੇ ਪ੍ਰਭਲੀਨ ਕੌਰ ਮੱਲ੍ਹੀ ਵਲੋਂ ਅੰਗਰੇਜ਼ੀ ਅਧਿਆਪਕ ਪ੍ਰਤੀ ਆਪਣੇ ਜਜ਼ਬਾਤ ਸਾਂਝੇ ਕੀਤੇ ਗਏ । ਜਸਪ੍ਰੀਤ ਸੇਲਬਰਾਹ ਵਲੋਂ ਬੋਲੀ ਗਈ ਕਵਿਤਾ ਦਿਲਾਂ ਨੂੰ ਖਿੱਚ ਪਾਉਣ ਵਾਲੀ ਸੀ । ਰੂਬੀ ਸੰਧੂ ਵਲੋਂ ਤਿਆਰ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤਿਆਂ ਨੂੰ ਦਰਸਾਉਂਦਾ ਸੰਗੀਤਕ ਨਾਟਕ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਬਹੁਤ ਪਸੰਦ ਕੀਤਾ ਗਿਆ। ਵਿਦਿਆਰਥੀਆਂ ਵਲੋਂ ਆਪੋ-ਆਪਣੇ ਮਨਪਸੰਦ ਅਧਿਆਪਕਾਂ ਦਾ ਰੋਲ ਨਿਭਾਇਆ ਗਿਆ । ਇਸ ਮੌਕੇ ਸਾਰੇ ਅਧਿਆਪਕਾਂ ਵਲੋਂ ਆਪੋ ਆਪਣਾ ਰੋਲ ਨਿਭਾਉਣ ਵਾਲੇ ਵਾਲੇ ਸਾਰੇ ਵਿਦਿਆਰਥੀਆਂ ਨੂੰ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਖੇ ਮਨਾਇਆ ਅਧਿਆਪਕ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।