ਕੋਟਕਪੂਰਾ ’ਚ ਜਨਤਕ ਥਾਵਾਂ ’ਤੇ ਬਣੇ ਕੂੜੇ ਦੇ ਢੇਰ ਦੇ ਰਹੇ ਹਨ ਬਿਮਾਰੀਆਂ ਦਾ ਸੱਦਾ
ਕੋਟਕਪੂਰਾ, 6 ਸਤੰਬਰ, (ਰਿੰਕੂ ਮਲਹੋਤਰਾ)-ਕੋਟਕਪੁਰਾ ਦੇ ਨਜ਼ਦੀਕ ਬੱਤੀਆਂ ਵਾਲਾ ਚੌਂਕ, ਓਵਰ ਬ੍ਰਿਜ ਨਾਲ ਪਿਛਲੇ ਲੰਬੇ ਸਮੇਂ ਤੋਂ ਆਰਜੀ ਕੂੜੇ ਦੇ ਡੰਪ ਬਣੇ ਹਨ, ਜਿੱਥੇ ਕੋਟਕਪੂਰਾ ਹਲਕੇ ਦੇ ਨਾਲ ਲਾਗਲੇ ਪਿੰਡਾਂ ਨੂੰ ਜਾਂਦੀਆਂ ਬੱਸਾਂ ’ਚ ਸਵਾਰੀਆਂ ਚੜ੍ਹਨ ਲਈ ਖੜ੍ਹੀਆਂ ਹਨ। ਇਸ ਦੇ ਨਾਲ ਹੀ ਕੂੜੇ ਦਾ ਡੰਪ ਲੱਗਿਆ ਹੋਇਆ ਹੈ ਜੋ ਕਿ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।
ਅਜੀਤ ਡੈਸਕ
07-09-2026