13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਮੋਹਨਜੀਤ ਸਿੰਘ ਸ਼ੇਰੋਂ ਅਤੇ ਗੁਲਜ਼ਾਰ ਸਿੰਘ ਦੇ ਮਾਮਲੇ ’ਤੇ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ

ਰਾਮਪੁਰਾ ਫੂਲ, 12 ਸਤੰਬਰ (ਹੇਮੰਤ ਕੁਮਾਰ ਸ਼ਰਮਾ)-ਰਾਮਪੁਰਾ ਫੂਲ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਮੋਹਨਜੀਤ ਸਿੰਘ ਸ਼ੇਰੋਂ ਦੀ ਪੁਲਿਸ ਵਲੋਂ ਵਹਿਸ਼ੀਆਣਾ ਕੁੱਟਮਾਰ ਅਤੇ ਪਿੰਡ ਤੂਰ ਬਨਜਾਰਾ ਦੇ ਗੁਲਜਾਰ ਸਿੰਘ ਦੇ ਮਾਮਲੇ ਨੂੰ ਲੈ ਕੇ ਅੱਜ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਵਿਚ ਕਿਸਾਨਾਂ , ਮਜ਼ਦੂਰਾਂ, ਮੁਲਾਜ਼ਮਾਂ, ਪੈਨਸ਼ਨਰਾਂ, ਅਧਿਆਪਕਾਂ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 13-09-2026

ਰਾਮਪੁਰਾ ਫੂਲ, 12 ਸਤੰਬਰ (ਹੇਮੰਤ ਕੁਮਾਰ ਸ਼ਰਮਾ)-ਰਾਮਪੁਰਾ ਫੂਲ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਮੋਹਨਜੀਤ ਸਿੰਘ ਸ਼ੇਰੋਂ ਦੀ ਪੁਲਿਸ ਵਲੋਂ ਵਹਿਸ਼ੀਆਣਾ ਕੁੱਟਮਾਰ ਅਤੇ ਪਿੰਡ ਤੂਰ ਬਨਜਾਰਾ ਦੇ ਗੁਲਜਾਰ ਸਿੰਘ ਦੇ ਮਾਮਲੇ ਨੂੰ ਲੈ ਕੇ ਅੱਜ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਵਿਚ ਕਿਸਾਨਾਂ , ਮਜ਼ਦੂਰਾਂ, ਮੁਲਾਜ਼ਮਾਂ, ਪੈਨਸ਼ਨਰਾਂ, ਅਧਿਆਪਕਾਂ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਕਿਹਾ ਕਿ ਮੋਹਨਜੀਤ ਸਿੰਘ ਸ਼ੇਰੋਂ ਵਲੋਂ ਕਾਲੀ ਝੰਡੀ ਦਿਖਾ ਕੇ ਸਰਕਾਰ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਉਣਾ ਉਸਦਾ ਜ਼ਮਹੂਰੀ ਹੱਕ ਸੀ, ਪਰ ਇਸ ਦੇ ਜਵਾਬ ਵਿਚ ਪੁਲਿਸ ਵਲੋਂ ਕੀਤੀ ਗਈ ਕਥਿਤ ਵਹਿਸ਼ੀਆਣਾ ਕੁੱਟਮਾਰ ਅਤੇ ਤਸ਼ੱਦਦ ਬੇਹੱਦ ਨਿੰਦਣਯੋਗ ਹੈ। ਆਗੂਆਂ ਨੇ ਮੋਹਨਜੀਤ ਸਿੰਘ ਵਲੋਂ ਲਗਾਏ ਗਏ ਤਸ਼ੱਦਦ ਦੇ ਦੋਸ਼ਾਂ ਦੀ ਅਦਾਲਤੀ ਜਾਂਚ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਤੂਰ ਵਣਜਾਰਾ ਦੇ ਗੁਲਜਾਰ ਸਿੰਘ ਵਲੋਂ ਆਪਣੇ ਨਸ਼ੇ ਦੀ ਲਪੇਟ ਵਿਚ ਆਏ ਪੁੱਤਰ ਨੂੰ ਬਚਾਉਣ ਲਈ ਸਰਕਾਰ ਦੇ ਨੁਮਾਇੰਦੇ ਕੋਲ ਗੁਹਾਰ ਲਗਾਉਣ ਅਤੇ ਉਸ ਨਾਲ ਕਥਿਤ ਤੌਰ ’ਤੇ ਕੀਤੇ ਗਏ ਅਪਮਾਨਜਨਕ ਵਿਵਹਾਰ ਤੋਂ ਬਾਅਦ ਉਸ ਵਲੋਂ ਆਤਮ ਹੱਤਿਆ ਕਰ ਲੈਣ ਦੀ ਘਟਨਾ ਵੀ ਗੰਭੀਰ ਜਾਂਚ ਦੀ ਮੰਗ ਕਰਦੀ ਹੈ। ਆਗੂਆਂ ਨੇ ਕਿਹਾ ਕਿ ਅੱਜ ਦਾ ਰੋਸ ਮਾਰਚ ਇਹ ਸੁਨੇਹਾ ਦਿੰਦਾ ਹੈ ਕਿ ਜ਼ਬਰ ਅਤੇ ਜ਼ੁਬਾਨਬੰਦੀ ਵਿਰੁੱਧ ਲੋਕ ਆਪਣੀ ਜਥੇਬੰਦਕ ਤਾਕਤ ਨਾਲ ਆਵਾਜ਼ ਬੁਲੰਦ ਕਰਨਗੇ। ਲੋਕਤੰਤਰ ਵਿਚ ਵਿਰੋਧ ਕਰਨ ਅਤੇ ਸਵਾਲ ਪੁੱਛਣ ਦੇ ਹੱਕ ਦੀ ਰਾਖੀ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਰੋਸ ਮਾਰਚ ਵਿਚ ਸੁਖਦੇਵ ਸਿੰਘ ਪਾਂਧੀ, ਅਵਤਾਰ ਸਿੰਘ ਤੇ ਭੋਲਾ ਸਧਾਣਾ (ਜ਼ਮਹੂਰੀ ਅਧਿਕਾਰ ਸਭਾ), ਗੁਰਦੀਪ ਰਾਮਪੁਰਾ (ਬੀਕੇਯੂ ਏਕਤਾ ਡਕੌਂਦਾ ਧਨੇਰ), ਗਗਨ ਗਰੋਵਰ, ਬੰਤ ਸਿੰਘ ਭੂੰਦੜ ਤੇ ਜਗਦੇਵ ਸਿੰਘ (ਤਰਕਸ਼ੀਲ ਸੁਸਾਇਟੀ), ਕਰਮਜੀਤ ਸਿੰਘ ਸਿੱਧੂ (ਇੰਪ ਸੰਘਰਸ਼ ਯੂਨੀ ਪਾਵਰਕਾਮ) ਵਿਕਾਸ ਗਰਗ (ਡੀ ਟੀ ਐਫ), ਅੰਗਰੇਜ਼ ਸਿੰਘ (ਟੀ ਐਸ ਯੂ), ਅੰਮ੍ਰਿਤਪਾਲ ਮਾੜੀ (ਵਾਟਰ ਸਪਲਾਈ), ਸੁਖਦੇਵ ਸਿੰਘ ਜਵੰਦਾ (ਭਾਕਿਯੂ ਉਗਰਾਹਾਂ), ਸੁਖਦੀਪ ਸਿੰਘ (ਲੋਕ ਸਭਿਆਚਾਰ ਮੰਚ), ਕੁਲਦੀਪ ਸਿੰਘ ( ਪੈਨਸ਼ਨ ਐਸੋ:), ਡਾਕਟਰ ਜਗਤਾਰ ਫੂਲ ਤੇ ਨਿਰਮਲ ਸਿੰਘ (ਮੈਡੀਕਲ ਪ੍ਰੈਕਟੀਸ਼ਨਰ), ਜਗਦੇਵ ਸਿੰਘ (ਮਿਊਂਸੀਪਲ ਵਰਕਰ ਯੂਨੀ), ਜ਼ੋਰਾ ਸਿੰਘ ਨਸਰਾਲੀ (ਖੇਤ ਮਜ਼ਦੂਰ ਯੂਨੀਅਨ), ਕੁਲਵੰਤ ਸਿੰਘ ਸੇਲਬਰਾਹ (ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ), ਜਗਦੀਸ਼ ਸਿੰਘ (ਬੀਕੇਯੂ ਏਕਤਾ ਡਕੌਂਦਾ) ਹਾਜ਼ਰ ਸਨ।

ਪਿਛਲੀ ਖ਼ਬਰ ਬਿਜਲੀ ਦੇ ਲੰਬੇ ਕੱਟਾਂ ਤੇ ਨਹਿਰੀ ਬੰਦੀ ਨੇ ਕਿਸਾਨਾਂ ਦੇ ਸਾਹ ਸੂਤੇ ਕੋਟਲੀ ਮਾਈਨਰ ’ ਤੇ ਪਾਣੀ ਦੀ ਸਪਲਾਈ ਨੂੰ ਲੈ ਕੇ ਕਿ... ਅਗਲੀ ਖ਼ਬਰ ਇਕ ਕਿੱਲੋ ਤੋਂ ਵੱਧ ਹੈਰੋਇਨ ਅਤੇ 1 ਲੱਖ ਰੁਪਏ ਡਰੱਗ ਮਨੀ ਸਮੇਤ ਟੇਲਰ ਮਾਸਟਰ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।